ਸਵਛੱਤਾ ਸਰਵੇਖਣ ਦੌਰਾਨ ਸੂਬੇ ਵਿੱਚ ਪਹਿਲੇ ਨੰਬਰ ਤੇ ਆਉਣ ਵਾਲਾ ਐਸ ਏ ਐਸ ਨਗਰ ਸਫਾਈ ਵਿਵਸਥਾ ਵਿੱਚ ਫਾਡੀ

ਐਸ ਏ ਐਸ ਨਗਰ, 16 ਜਨਵਰੀ - ਬੀਤੇ ਦਿਨੀਂ ਕੇਂਦਰ ਸਰਕਾਰ ਵਲੋਂ ਸਵੱਛਤਾ ਸਰਖਵੇਖਣ ਦੇ ਤਹਿਤ ਨਗਰ ਨਿਗਮ ਮੁਹਾਲੀ ਨੂੰ ਪੰਜਾਬ ਵਿੱਚ ਪਹਿਲਾ ਅਤੇ ਦੇਸ਼ ਭਰ ਦੇ ਸ਼ਹਿਰਾਂ ਵਿੱਚ 82ਵਾਂ ਸਥਾਨ ਹਾਸਿਲ ਹੋਣ ਤੇ ਜਿੱਥੇ ਨਗਰ ਨਿਗਮ ਵਲੋਂ ਆਪਣੀ ਪਿੱਠ ਥਪਥਪਾਈ ਜਾ ਰਹੀ ਹੈ ਉੱਥੇ ਦੂਜੇ ਪਾਸੇ ਸ਼ਹਿਰ ਦੀ ਸਫਾਈ ਵਿਵਸਥਾ ਦੀ ਹਾਲਤ ਇਹ ਹੋ ਗਈ ਹੈ ਕਿ ਸ਼ਹਿਰ ਦੀਆਂ ਸੜਕਾਂ ਕਿਨਾਰੇ ਖਿੱਲਰੇ ਕੂੜੇ ਅਤੇ ਹੋਰ ਨਿੱਕ ਸੁੱਕ ਨੂੰ ਕਈ ਕਈ ਦਿਨ ਤਕ ਚੁੱਕਿਆ ਨਹੀਂ ਜਾਂਦਾ ਜਿਸ ਕਾਰਨ ਸ਼ਹਿਰ ਦੇ ਸਵੱਛਤਾ ਦੇ ਦਰਜੇ ਤੇ ਵੀ ਸਵਾਲ ਉਠਦੇ ਹਨ।

ਸਥਾਨਕ ਫੇਸ 4 ਦੀਆਂ ਕੋਠੀਆਂ ਵਿੱਚ ਵੱਖ ਵੱਖ ਥਾਵਾਂ ਤੇ ਸੜਕਾਂ ਕਿਨਾਰੇ ਦਰਖਤਾਂ ਦੇ ਪੱਤਿਆਂ, ਝਾੜੀਆਂ ਅਤੇ ਹੋਰ ਨਿੱਕ ਸੁੱਕ ਦੇ ਢੇਰ ਲੱਗੇ ਹੋਏ ਹਨ ਜਿਹਨਾਂ ਨੂੰ ਕਈ ਦਿਨ ਲੰਘ ਜਾਣ ਦੇ ਬਾਵਜੂਦ ਇੱਥੋਂ ਸਾਫ ਨਹੀਂ ਕਰਵਾਇਆ ਗਿਆ ਹੈ। ਸਥਾਨਕ ਵਸਨੀਕਾਂ ਅਨੁਸਾਰ ਸੜਕਾਂ ਕਿਨਾਰੇ ਲੱਗੇ ਦਰਖਤਾਂ ਦੀ ਛੰਗਾਈ ਤੋਂ ਬਾਅਦ ਨਿਗਮ ਦੇ ਕਰਮਚਾਰੀਆਂ ਵਲੋਂ ਇਹ ਝਾੜੀਆਂ ਅਤੇ ਹੋਰ ਨਿੱਕ ਸੁੱਕ ਇੱਥੇ ਹੀ ਸੁੱਟ ਦਿੱਤਾ ਜਾਂਦਾ ਹੈ। ਇਸਤੋਂ ਇਲਾਵਾ ਜਿਲ੍ਹਾ ਵਸਨੀਕਾਂ ਦੇ ਘਰਾਂ ਦੇ ਨਾਲ ਲੱਗਦੀ ਥਾਂ ਤੇ ਪੇੜ ਅਤੇ ਵਾੜਾਂ ਆਦਿ ਲੱਗੀਆਂ ਹਨ ਉਹਨਾਂ ਦੇ ਮਾਲੀ ਵਲੋਂ ਵੀ ਛੰਗਾਈ ਤੋਂ ਬਾਅਦ ਫੁੱਟਪਾਥ ਤੇ ਹੀ ਢੇਰ ਲਗਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਨਗਰ ਨਿਗਮ ਦੀ ਗੱਡੀ ਵਲੋਂ ਇਸ ਗੰਦਗੀ ਨੂੰ ਸਾਫ ਕਰ ਦਿੱਤਾ ਜਾਂਦਾ ਹੈ।

ਸਥਾਨਕ ਵਸਨੀਕ ਕਹਿੰਦੇ ਹਨ ਕਿ ਨਿਗਮ ਦੇ ਕਰਮਚਾਰੀਆਂ ਵਲੋਂ ਇਸ ਗੰਦਗੀ ਨੂੰ ਸਾਫ ਨਾ ਕਰਵਾਏ ਜਾਣ ਕਾਰਨ ਆਮ ਲੋਕਾਂ ਵਲੋਂ ਇੱਥੇ ਆਪਣੇ ਘਰ ਦਾ ਕੂੜਾ ਸੁੱਟ ਦਿੱਤਾ ਜਾਂਦਾ ਹੈ ਜਿਹੜਾ ਪਿਆ ਪਿਆ ਸੜਣ ਲੱਗ ਜਾਂਦਾ ਹੈ ਅਤੇ ਇਸ ਵਿੱਚ ਗੰਦੀ ਬਦਬੂ ਆਉਂਦੀ ਹੈ। ਉਹਨਾਂ ਕਿਹਾ ਕਿ ਇੱਕ ਦੂਜੇ ਦੀ ਦੇਖਾਦੇਖੀ ਲੋਕ ਇੱਥੇ ਕੂੜਾ ਸੁੱਟਦੇ ਹਨ ਜਿਸ ਕਾਰਨ ਨਾਲ ਲੱਗਦੀਆਂ ਕੋਠੀਆਂ ਦੇ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ। ਇਸ ਸੰਬੰਧੀ ਸਥਾਨਕ ਕੌਂਸਲਰ ਨੂੰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਇਹ ਗੰਦਗੀ ਸਾਫ ਨਹੀਂ ਕਰਵਾਈ ਜਾਂਦੀ। ਲੋਕਾਂ ਦੀ ਮੰਗ ਹੈ ਕਿ ਇਸ ਗੰਦਗੀ ਨੂੰ ਤੁਰੰਤ ਚੁਕਵਾਇਆ ਜਾਵੇ।

ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੀ ਕੌਂਸਲਰ ਰੁਪਿੰਦਰ ਕੌਰ ਰੀਨਾ ਨੇ ਕਿਹਾ ਕਿ ਉਹਨਾਂ ਵਲੋਂ ਇਸ ਮਸਲੇ ਨੂੰ ਲੈ ਕੇ ਨਗਰ ਨਿਗਮ ਦੀ ਸਫਾਈ ਸ਼ਾਖਾ ਵਿੱਚ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਇਸ ਸੰਬੰਧੀ ਸ਼ਿਕਾਇਤ ਕੀਤੀ ਗਈ ਹੈ ਪਰੰਤੂ ਕੋਈ ਕਾਰਵਾਈ ਨਹੀਂ ਹੁੰਦੀ।

ਨਗਰ ਨਿਗਮ ਦੇ ਇਸ ਖੇਤਰ ਦੇ ਸੈਨੇਟਰੀ ਇੰਪੈਕਟਰ ਦੀਪਕ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਦਰਖਤਾਂ ਦੀ ਛੰਗਾਈ ਕਾਰਨ ਇਕੱਠੇ ਹੋਣ ਵਾਲੀਆਂ ਟਹਿਣੀਆਂ, ਪੱਤਿਆਂ ਅਤੇ ਝਾੜੀਆਂ ਦੀ ਸਾਫ ਸਫਾਈ ਦਾ ਕੰਮ ਹਾਰਟੀਕਲਚਰ ਵਿਭਾਗ ਵਲੋਂ ਕੀਤਾ ਜਾਣਾ ਹੁੰਦਾ ਹੈ ਅਤੇ ਇਸ ਖੇਤਰ ਵਿੱਚ ਕੰਮ ਕਰਦੇ ਸਫਾਈ ਕਰਮਚਾਰੀ ਇਹ ਕਹਿ ਕੇ ਇਸਨੂੰ ਚੁੱਕਣ ਤੋਂ ਇਨਕਾਰ ਕਰ ਦਿੰਦੇ ਹਨ ਕਿ ਇਸਦੀ ਸਫਾਈ ਉਹ ਉਹ ਨਹੀਂ ਕਰਨਗੇ ਇਸ ਕਾਰਨ ਇਹ ਸਮੱਸਿਆ ਆਉਂਦੀ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਇਸ ਸੰਬੰਧੀ ਹਾਰਟੀਕਲਚਰ ਬ੍ਰਾਂਚ ਦੇ ਸੰਬੰਧਿਤ ਅਧਿਕਾਰੀ ਨੂੰ ਇਹ ਨਿੱਕ ਸੁੱਕ ਚੁਕਵਾਉਣ ਲਈ ਕਿਹਾ ਗਿਆ ਸੀ ਅਤੇ ਉਹ ਉਸਨੂੰ ਦੁਬਾਰਾ ਕਹਿ ਦੇਣਗੇ।