
ਗਊਸ਼ਾਲਾ ਮਟੌਰ ਵਿਖੇ ਲਗਾਏ ਪਸ਼ੂ ਭਲਾਈ ਕੈਂਪ ਦੌਰਾਨ 150 ਪਸ਼ੂਆਂ ਦਾ ਇਲਾਜ ਕੀਤਾ
ਐਸ ਏ ਐਸ ਨਗਰ, 16 ਜਨਵਰੀ - ਗਊ ਗੋਪਾਲ ਸੇਵਾ ਸੋਸਾਇਟੀ (ਰਜਿ) ਸੈਕਟਰ 70 (ਮਟੌਰ) ਵਿਖੇ ਗਊ ਭਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਸੀਨੀਅਰ ਵੈਟਨਰੀ ਅਫਸਰ ਮੁਹਾਲੀ ਡਾ. ਰਾਜੇਸ਼ ਨਾਰੰਗ ਵੱਲੋਂ ਕੀਤਾ ਗਿਆ।
ਐਸ ਏ ਐਸ ਨਗਰ, 16 ਜਨਵਰੀ - ਗਊ ਗੋਪਾਲ ਸੇਵਾ ਸੋਸਾਇਟੀ (ਰਜਿ) ਸੈਕਟਰ 70 (ਮਟੌਰ) ਵਿਖੇ ਗਊ ਭਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਸੀਨੀਅਰ ਵੈਟਨਰੀ ਅਫਸਰ ਮੁਹਾਲੀ ਡਾ. ਰਾਜੇਸ਼ ਨਾਰੰਗ ਵੱਲੋਂ ਕੀਤਾ ਗਿਆ।
ਪ੍ਰਬੰਧਕਾਂ ਦੇ ਬੁਲਾਰੇ ਨੇ ਦੱਸਿਆ ਕਿ ਕੈਂਪ ਦੌਰਾਨ ਲਗਭਗ 150 ਗਾਂਵਾ/ ਵੱਛੀਆਂ/ਵੱਛਿਆਂ ਨੂੰ ਮਲ ਪਰਹਿਤਾਂ ਕਰਨ ਦੀ ਦਵਾਈ ਦਿੱਤੀ ਗਈ। ਇਸਤੋਂ ਇਲਾਵਾ ਗਊਸ਼ਾਲਾ ਦੇ ਵੱਖ ਵੱਖ ਬੀਮਾਰੀਆਂ ਤੋਂ ਪੀੜਤ 35 ਜਾਨਵਰਾਂ ਦਾ ਮਾਹਿਰ ਡਾਕਟਰਾਂ ਵੱਲੋਂ ਮੌਕੇ ਤੇ ਹੀ ਇਲਾਜ ਕੀਤਾ ਗਿਆ ਅਤੇ ਗਊਸ਼ਾਲਾ ਪ੍ਰਬੰਧਕਾਂ, ਸੇਵਾਦਾਰਾਂ ਅਤੇ ਗਊ ਪ੍ਰੇਮੀਆਂ ਨੂੰ ਗਊ ਵੰਸ਼ ਦੀ ਸਾਂਭ ਸੰਭਾਲ, ਖੁਰਾਕ, ਵੱਖ ਵੱਖ ਮੌਸਮਾਂ ਦੌਰਾਨ ਰੱਖ ਰਖਾਵ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਪਸ਼ੂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਕੈਂਪ ਦੌਰਾਨ ਡਾ. ਹਰਪ੍ਰੀਤ ਸਿੰਘ ਵੈਟਨਰੀ ਅਫਸਰ ਰਾਏਪੁਰ, ਡਾ. ਅਬਦੁਲ ਮਾਜਿਦ ਵੈਟਨਰੀ ਅਫਸਰ ਲਾਂਡਰਾ, ਸ੍ਰੀ ਪਰਮਜੀਤ ਸਿੰਘ ਵੈਟਨਰੀ ਇੰਸਪੈਕਟਰ ਮਟੌਰ, ਸz. ਹਰਿੰਦਰ ਸਿੰਘ ਵੈਟਨਰੀ ਇੰਸਪੈਕਟਰ ਸੋਹਾਣਾ ਅਤੇ ਸ੍ਰੀ ਦੀਪਕ ਕੁਮਾਰ ਸੇਵਾਦਾਰ ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ ਸ੍ਰੀ ਕੇਵਲ ਕ੍ਰਿਸ਼ਨ ਜਿੰਦਲ ਚੇਅਰਮੈਨ, ਸ੍ਰੀ ਹਰੀਸ਼ ਦੱਤਾ ਪ੍ਰਧਾਨ, ਸ੍ਰੀ ਕ੍ਰਿਸ਼ਨ ਸ਼ਰਮਾ ਮੈਨੇਜਰ, ਸ੍ਰੀ ਧੀਰਜ ਕੌਸ਼ਲ ਸੈਕਟਰੀ, ਸ੍ਰੀ ਰਾਕੇਸ਼ ਅਰੋੜਾ ਪ੍ਰਬੰਧਕੀ ਮੈਂਬਰ ਗਊ ਗੋਪਾਲ ਸੇਵਾ ਸੋਸਾਇਟੀ ਅਤੇ ਮਟੌਰ ਦੇ ਪਤਵੰਤੇ ਸੱਜਣਾਂ ਵਿੱਚੋਂ ਸ੍ਰੀ ਲਖਮੀਰ ਸਿੰਘ ਭਲਵਾਨ, ਸ੍ਰੀ ਹਰਿਮੰਦਰ ਸਿੰਘ ਬਿੰਦਾ, ਐਡਵੋਕੇਟ ਦਵਿੰਦਰ ਸ਼ਰਮਾ ਅਤੇ ਸz ਚਰਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
