ਬਾਜਾਰਾਂ ਵਿੱਚ ਸਜੇ ਲੋਹੜੀ ਦੇ ਸਟਾਲ
ਐਸ ਏ ਐਸ ਨਗਰ, 13 ਜਨਵਰੀ - ਮੁਹਾਲੀ ਵਿਚ ਲੋਹੜੀ ਦੇ ਤਿਉਹਾਰ ਕਾਰਨ ਬਾਜਾਰਾਂ ਵਿਚ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਸ਼ਹਿਰ ਦੀਆਂ ਲਗਭਗ ਸਾਰੀਆਂ ਮਾਰਕੀਟਾਂ ਵਿਚ ਦੁਕਾਨਕਾਰਾਂ ਨੇ ਲੋਹੜੀ ਦਾ ਸਾਮਾਨ ਸਜਾਇਆ ਹੋਇਆ ਹੈ। ਇਸਤੋਂ ਇਲਾਵਾ ਮੁੱਖ ਸੜਕਾਂ ਦੇ ਕਿਨਾਰੇ ਟੈਂਟ ਆਦਿ ਲਗਾ ਕੇ ਵੀ ਲੋਕਾਂ ਵਲੋਂ ਲੋਹੜੀ ਦਾ ਸਾਮਾਨ ਵੇਚਿਆ ਜਾ ਰਿਹਾ ਹੈ।

ਲੋਹੜੀ ਦੇ ਤਿਉਹਾਰ ਨੂੰ ਲੈ ਕੇ ਦੁਕਾਨਦਾਰਾਂ ਵਲੋਂ ਖਾਸ ਤਿਆਰੀ ਕਰਦਿਆਂ ਮੂੰਗਫਲੀਆਂ, ਰਿਉੜੀਆਂ, ਗਚਕ, ਭੁੱਗਾ ਅਤੇ ਹੋਰ ਕਈ ਤਰ੍ਹਾਂ ਦਾ ਸਾਮਾਨ ਸਜਾ ਕੇ ਰੱਖਿਆ ਹੋਇਆ ਹੈ। ਇਸਦੇ ਨਾਲ ਹੀ ਦਾਣੇ ਭੁੰਨ ਕੇ ਵੇਚਣ ਵਾਲਿਆਂ ਅਤੇ ਸ਼ਾਮ ਨੂੰ ਧੂਣੀ ਬਾਲਣ ਵਾਸਤੇ ਲੱਕੜਾਂ ਅਤੇ ਪਾਥੀਆਂ ਵੇਚਣ ਵਾਲੇ ਵੀ ਇਹ ਸਾਮਾਨ ਵੇਚ ਰਹੇ ਹਨ।
ਇਸ ਦੌਰਾਨ ਬਾਜਾਰ ਵਿੱਚ ਕਈ ਤਰ੍ਹਾਂ ਦੀ ਪੈਕਿੰਗ ਵਿੱਚ ਮੂੰਗਫਲੀਆਂ ਵਿਕ ਰਹੀਆਂ ਹਨ ਅਤੇ ਵੱਖ ਵੱਖ ਮੂੰਗਫਲੀਆਂ ਦੇ ਰੇਟ ਵੀ ਵੱਖ-ਵੱਖ ਹਨ। ਮੂੰਗਫਲੀਆਂ ਦੀ ਤਰ੍ਹਾਂ ਰਿਉੜੀਆਂ ਅਤੇ ਗਚਕ ਵੀ ਕਈ ਤਰ੍ਹਾਂ ਦੀ ਹੈ ਅਤੇ ਇਹਨਾਂ ਦੇ ਦਾਮ ਵੀ ਵੱਖੋ ਵੱਖਰੇ ਹੀ ਹਨ।
ਮੋਟੇ ਤੌਰ ਤੇ ਵੇਖਿਆ ਜਾਵੇ ਤਾਂ ਲੋਹੜੀ ਦੇ ਸਾਮਾਨ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 20 ਤੋਂ 25 ਫੀਸਦੀ ਤਕ ਵੱਧ ਗਈ ਹੈ ਅਤੇ ਇਸਦਾ ਸਿੱਧਾ ਅਸਰ ਲੋਕਾਂ ਦੀ ਜੇਬ੍ਹ ਤੇ ਪੈ ਰਿਹਾ ਹੈ। ਇਸ ਦੌਰਾਨ ਮਹਿੰਗਾਈ ਦੀ ਮਾਰ ਕਾਰਨ ਆਮ ਲੋਕਾਂ ਵਲੋਂ ਆਪਣੇ ਬਜਟ ਅਨੁਸਾਰ ਥੋੜ੍ਹਾ ਥੋੜ੍ਹਾ ਸਾਮਾਨ ਖਰੀਦਿਆਂ ਜਾ ਰਿਹਾ ਹੈ ਜਿਸ ਕਾਰਨ ਦੁਕਾਨਦਾਰਾਂ ਵਿੱਚ ਸਾਮਾਨ ਬਚ ਜਾਣ ਦਾ ਡਰ ਵੀ ਦਿਖ ਰਿਹਾ ਹੈ। ਹਾਲਾਂਕਿ ਜਿਆਦਾਤਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਪਹਿਲਾਂ ਹੀ ਥੋੜ੍ਹਾ ਸਾਮਾਨ ਲਿਆਂਦਾ ਗਿਆ ਸੀ ਤਾਂ ਜੋ ਇਹ ਸਾਮਾਨ ਨਾ ਬਚੇ।