
ਸ੍ਰੀ ਰਾਮ ਪੂਰੀ ਮਨੁਖੱਤਾ ਵਲੋਂ ਪੂਜਣਯੋਗ : ਅਸ਼ੋਕ ਝਾਅ
ਐਸ ਏ ਐਸ ਨਗਰ, 13 ਜਨਵਰੀ - ਸਾਬਕਾ ਕੌਂਸਲਰ ਅਤੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ੍ਰੀ ਅਸ਼ੋਕ ਝਾਅ ਨੇ ਕਿਹਾ ਹੈ ਕਿ ਸ੍ਰੀ ਰਾਮ ਸਾਰੇ ਧਰਮਾਂ ਦੇ ਲੋਕਾਂ ਵਾਸਤੇ ਪੂਜਣਯੋਗ ਹਨ ਅਤੇ ਸਾਰੇ ਧਰਮਾਂ ਦੇ ਲੋਕ ਉਹਨਾਂ ਨੂੰ ਮੰਨਦੇ ਹਨ।
ਐਸ ਏ ਐਸ ਨਗਰ, 13 ਜਨਵਰੀ - ਸਾਬਕਾ ਕੌਂਸਲਰ ਅਤੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ੍ਰੀ ਅਸ਼ੋਕ ਝਾਅ ਨੇ ਕਿਹਾ ਹੈ ਕਿ ਸ੍ਰੀ ਰਾਮ ਸਾਰੇ ਧਰਮਾਂ ਦੇ ਲੋਕਾਂ ਵਾਸਤੇ ਪੂਜਣਯੋਗ ਹਨ ਅਤੇ ਸਾਰੇ ਧਰਮਾਂ ਦੇ ਲੋਕ ਉਹਨਾਂ ਨੂੰ ਮੰਨਦੇ ਹਨ। ਅੱਜ ਇੱਥੇ ਸ਼ਾਹੀ ਮਾਜਰਾ ਵਿਖੇ ਸ੍ਰੀ ਸ਼ਿਵ ਵਿਸ਼ਵਕਰਮਾ ਮੰਦਰ ਵਲੋਂ ਅਯੁੱਧਿਆ ਵਿੱਚ ਸ੍ਰੀਰਾਮ ਮੰਦਰ ਦੇ ਉਦਘਾਟਨ ਸੰਬੰਧੀ ਸ਼ੋਭਾ ਯਾਤਰਾ ਮੌਕੇ ਉਹਨਾਂ ਕਿਹਾ ਕਿ ਦੇਸ਼ ਭਰ ਵਿੱਚ ਮੰਦਰ ਦੇ ਉਦਘਾਟਨ ਦੇ ਸੰਬੰਧ ਵਿੱਚ ਜਸ਼ਨ ਮਨਾਏ ਜਾ ਰਹੇ ਹਨ।
ਇਹ ਸ਼ੋਭਾ ਯਾਤਰਾ ਮੰਦਰ ਤੋਂ ਅਰੰਭ ਹੋ ਕੇ ਸ਼ਾਹੀ ਮਾਜਰਾ ਤੋਂ ਹੁੰਦੀ ਹੋਈ ਵਾਪਸ ਮੰਦਰ ਵਿੱਚ ਆ ਕੇ ਸਮਾਪਤ ਹੋਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰਾਮ ਕੁਮਾਰ, ਨਸੀਬ ਚੰਦ ਸ਼ਰਮਾ, ਜਗਦੀਸ਼ ਪਾਸਵਾਨ, ਆਚਾਰਿਆ ਇੰਦਰਮਨੀ ਤਿਰਪਾਠੀ, ਮਹਿਲਾ ਸੰਕੀਰਤਨ ਮੰਡਲ ਦੀਆਂ ਮੈਂਬਰ ਅਤੇ ਵੱਡੀ ਗਿਣਤੀ ਸ਼ਰਧਾਲੂ ਹਾਜਿਰ ਸਨ।
