ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲੀਏ ਵੈਲਫੇਅਰ ਸੋਸਾਇਟੀ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਸਹਿਯੋਗ ਦਿੱਤਾ

ਮਾਹਿਲਪੁਰ, (13 ਜਨਵਰੀ) - ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲੀਏ ਵੈਲਫੇਅਰ ਸੋਸਾਇਟੀ ਵੱਲੋਂ ਮਾਹਿਲਪੁਰ ਵਿਖੇ ਹੋਏ ਇੱਕ ਸਮਾਗਮ ਦੌਰਾਨ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਦੀ ਇੱਕ ਲੜਕੀ ਦੇ ਵਿਆਹ ਮੌਕੇ ਉਸ ਨੂੰ ਘਰ ਦਾ ਘਰੇਲੂ ਸਮਾਨ ਅਤੇ ਮਾਇਕ ਸਹਾਇਤਾ ਦੇ ਕੇ ਪੁੰਨ ਦਾ ਕਾਰਜ ਕੀਤਾ ਗਿਆl

ਮਾਹਿਲਪੁਰ, (13 ਜਨਵਰੀ) - ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲੀਏ ਵੈਲਫੇਅਰ ਸੋਸਾਇਟੀ ਵੱਲੋਂ ਮਾਹਿਲਪੁਰ ਵਿਖੇ ਹੋਏ ਇੱਕ ਸਮਾਗਮ ਦੌਰਾਨ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਦੀ ਇੱਕ ਲੜਕੀ ਦੇ ਵਿਆਹ ਮੌਕੇ ਉਸ ਨੂੰ ਘਰ ਦਾ ਘਰੇਲੂ ਸਮਾਨ ਅਤੇ ਮਾਇਕ ਸਹਾਇਤਾ ਦੇ ਕੇ ਪੁੰਨ ਦਾ ਕਾਰਜ ਕੀਤਾ ਗਿਆl ਇਸ ਮੌਕੇ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸੰਤ ਬਾਬਾ ਬਲਬੀਰ ਸਿੰਘ ਲੰਗੇਰੀ ਪ੍ਰਧਾਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲੀਏ ਚੈਰੀਟੇਬਲ ਸੁਸਾਇਟੀ,  ਨਿਰਮਲ ਸਿੰਘ, ਸੀਮਾ ਰਾਣੀ, ਸੁਆਮੀ ਰਜਿੰਦਰ ਰਾਣਾ,ਸੁਖਵਿੰਦਰ ਕੁਮਾਰ ਆਦਿ ਹਾਜ਼ਰ ਸਨl ਇਸ ਮੌਕੇ ਸਰਦਾਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਜੋ ਵੀ ਸੰਸਥਾਵਾਂ ਲੋੜਵੰਦ ਵਿਅਕਤੀਆਂ ਦੀ ਮਦਦ ਕਰਦੀਆਂ ਹਨ ਉਹਨਾਂ ਦੀ ਸਰਾਹਨਾ ਕਰਨੀ ਹਰ ਵਿਅਕਤੀ ਦਾ ਫਰਜ਼ ਬਣਦਾ ਹੈl ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੰਤ ਬਾਬਾ ਬਲਬੀਰ ਸਿੰਘ ਜੀ ਨੇ ਕਿਹਾ ਕਿ ਸੁਸਾਇਟੀ ਪਿਛਲੇ ਲੰਬੇ ਸਮੇਂ ਤੋਂ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਤੇ ਆਪਣੀ ਸਮਰੱਥਾ ਅਨੁਸਾਰ ਅਤੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਮਦਦ ਕਰਦੀ ਆ ਰਹੀ ਹੈl ਉਹਨਾਂ ਕਿਹਾ ਕਿ ਸਾਨੂੰ ਆਪਣੇ ਰਹਿਬਰਾਂ ਵੱਲੋਂ ਦਰਸਾਏ ਮਾਰਗ ਤੇ ਚਲਦੇ ਹੋਏ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਹੀ ਯਤਨਸ਼ੀਲ ਰਹਿਣਾ ਚਾਹੀਦਾ ਹੈl ਵਰਨਣ ਯੋਗ ਹੈ ਕਿ ਸੰਤ ਬਾਬਾ ਬਲਬੀਰ ਸਿੰਘ ਜਿੱਥੇ ਧਾਰਮਿਕ ਸਮਾਗਮਾਂ ਰਾਹੀਂ ਕਥਾ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਗੁਰਸਿੱਖੀ ਤੇ ਸੱਚਾਈ ਦਾ ਜੀਵਨ ਜਿਉਣ ਲਈ ਪ੍ਰੇਰਤ ਕਰਦੇ ਰਹਿੰਦੇ ਹਨ ਉਥੇ ਉਹ ਹਮੇਸ਼ਾ ਹੀ ਸੋਸਾਇਟੀ ਦੇ ਮਾਧਿਅਮ ਰਾਹੀਂ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਤੇ ਮਦਦ ਕਰਨੀ, ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਲੈ ਕੇ ਦੇਣਾ, ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਸਹਿਯੋਗ ਕਰਨ ਵਿੱਚ ਹਮੇਸ਼ਾ ਹੀ ਅੱਗੇ ਰਹਿੰਦੇ ਹਨl