
ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ 'ਕੁੜੀਆਂ ਦੀ ਲੋਹੜੀ' ਪਾ ਕੇ ਮਨਾਇਆ ਬੇਟੀ- ਬੇਟਾ ਸਮਾਨਤਾ ਦਿਵਸ
ਮਾਹਿਲਪੁਰ, (12 ਜਨਵਰੀ) - ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਅੱਜ ਹਰ ਸਾਲ ਦੀ ਤਰ੍ਹਾਂ ਕੁੜੀਆਂ ਦੀ ਲੋਹੜੀ ਪਾ ਕੇ ਬੇਟੀ- ਬੇਟਾ ਸਮਾਨਤਾ ਦਿਵਸ ਮਨਾਇਆ ਗਿਆl ਇਸ ਮੌਕੇ ਨਵ ਜਨਮੀਆਂ ਲੜਕੀਆਂ ਅਤੇ ਲੜਕਿਆਂ ਸਮੇਤ ਸਮਾਗਮ ਵਿੱਚ ਸ਼ਾਮਿਲ ਸਾਰੀਆਂ ਹੀ ਲੜਕੀਆਂ ਨੂੰ ਮਾਨਯੋਗ ਜੈ ਕ੍ਰਿਸ਼ਨ ਸਿੰਘ ਰੌੜੀ ਵਿਧਾਇਕ ਹਲਕਾ ਗੜਸ਼ੰਕਰ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl
ਮਾਹਿਲਪੁਰ, (12 ਜਨਵਰੀ) - ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਅੱਜ ਹਰ ਸਾਲ ਦੀ ਤਰ੍ਹਾਂ ਕੁੜੀਆਂ ਦੀ ਲੋਹੜੀ ਪਾ ਕੇ ਬੇਟੀ- ਬੇਟਾ ਸਮਾਨਤਾ ਦਿਵਸ ਮਨਾਇਆ ਗਿਆl ਇਸ ਮੌਕੇ ਨਵ ਜਨਮੀਆਂ ਲੜਕੀਆਂ ਅਤੇ ਲੜਕਿਆਂ ਸਮੇਤ ਸਮਾਗਮ ਵਿੱਚ ਸ਼ਾਮਿਲ ਸਾਰੀਆਂ ਹੀ ਲੜਕੀਆਂ ਨੂੰ ਮਾਨਯੋਗ ਜੈ ਕ੍ਰਿਸ਼ਨ ਸਿੰਘ ਰੌੜੀ ਵਿਧਾਇਕ ਹਲਕਾ ਗੜਸ਼ੰਕਰ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl
ਇਸ ਮੌਕੇ ਨਿਰਵਾਣੁ ਕੁਟੀਆ ਦੇ ਮੁੱਖ ਸੰਚਾਲਕ ਨਿਰਮਲ ਸਿੰਘ ਮੁੱਗੋਵਾਲ, ਸੀਮਾ ਰਾਣੀ ਬੋਧ ਪ੍ਰਧਾਨ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ, ਚਰਨਜੀਤ ਸਿੰਘ ਚੰਨੀ ਓ.ਐਸ.ਡੀ. ਸਾਹਿਬ, ਜਗਤਾਰ ਸਿੰਘ ਸਾਬਕਾ ਐਸ.ਡੀ.ਓ. ਬਿਜਲੀ ਬੋਰਡ, ਸੁਖਵਿੰਦਰ ਕੁਮਾਰ ਸਾਬਕਾ ਬੈਂਕ ਮੁਲਾਜ਼ਮ, ਡਾਕਟਰ ਪਰਮਿੰਦਰ ਸਿੰਘ ਅਪਥੈਲਮਿਕ ਅਫਸਰ, ਸੰਤ ਬਲਬੀਰ ਸਿੰਘ ਲੰਗੇਰੀ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਡਾਰੀਆਂ, ਗੁਰਮਿੰਦਰ ਸਿੰਘ ਕੈਡੋਵਾਲ, ਸੁਆਮੀ ਰਜਿੰਦਰ ਰਾਣਾ, ਗੁਰਮੇਲ ਸਿੰਘ ਮੁੱਗੋਵਾਲ, ਗੁਰਪ੍ਰੀਤ ਸਿੰਘ ਲਵਲੀ, ਬਾਬੂ ਪਿਆਰੇ ਲਾਲ ਬਸਪਾ ਆਗੂ, ਪੰਕਜ ਕੁਮਾਰ, ਤਰਸੇਮ ਕੌਰ, ਦੀਆ ਰਾਣੀ, ਪ੍ਰੀਤਮ ਕੌਰ, ਪਰਮਜੀਤ ਕੌਰ, ਹਰਦੀਪ ਕੌਰ, ਜਸਵਿੰਦਰ ਕੌਰ, ਹਰਲੀਨ ਕੌਰ, ਜਸਲੀਨ ਕੌਰ, ਰਿੰਪੀ, ਓੰਕਾਰ ਸਿੰਘ, ਕਿਰਨਜੀਤ ਕੌਰ, ਸਨੇਹ ਲਤਾ ਮੁਗੋਵਾਲ, ਮੀਤੂ, ਸੰਤੋਸ਼ ਕੁਮਾਰੀ, ਅੰਜਲੀ, ਹਰਪ੍ਰੀਤ ਕੌਰ, ਭਾਵਨਾ,ਬਲਵਿੰਦਰ ਕੌਰ, ਹਰੀਤ ਪਾਲ, ਆਰਤੀ, ਨਵਤੇਜ ਸਿੰਘ, ਹਰਜਸ ਕੌਰ, ਵਾਨੀਆ, ਤਨੂਜਾ ਸਿੱਧੂ ਆਦਿ ਹਾਜ਼ਰ ਸਨl ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਸਾਨੂੰ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਬਰਾਬਰਤਾ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨl ਉਨਾਂ ਦੀ ਪਰਵਰਿਸ਼ ਵਿੱਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ ਤੇ ਉਨਾਂ ਨੂੰ ਵੱਧ ਤੋਂ ਵੱਧ ਪੜ੍ਹਾਈ ਲਿਖਾਈ ਕਰਾ ਕੇ ਗਿਆਨਵਾਨ ਤੇ ਵਿਵੇਕਸ਼ੀਲ ਬਣਾਉਣਾ ਚਾਹੀਦਾ ਹੈlਇਸ ਮੌਕੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੇ ਕਿਹਾ ਕਿ ਸਮਾਜ ਨੂੰ ਆਪਣੀ ਸੋਚ ਵਿੱਚ ਤਬਦੀਲੀ ਲਿਆਉਂਦੇ ਹੋਏ ਲੜਕੀਆਂ ਦੀ ਲੋਹੜੀ ਤੇ ਵੀ ਲੜਕਿਆਂ ਵਾਂਗ ਸਮਾਗਮ ਕਰਨੇ ਚਾਹੀਦੇ ਹਨ ਤੇ ਲੜਕੀਆਂ ਦੀ ਲੋਹੜੀ ਪਾਣ ਦੀ ਪਿਰਤ ਵੀ ਸ਼ੁਰੂ ਕਰਨੀ ਚਾਹੀਦੀ ਹੈ lਸਮਾਗਮ ਦੇ ਅਖੀਰ ਵਿੱਚ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਦੀ ਪ੍ਰਧਾਨ ਸੀਮਾ ਰਾਣੀ ਬੋਧ ਨੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅਖੀਰ ਵਿੱਚ ਸਾਰਿਆਂ ਨੇ ਰਲ -ਮਿਲ ਕੇ ਚਾਹ ਪਾਣੀ ਛਕਿਆl
ਇੱਕ ਦੂਜੇ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆl ਇਸ ਸਮਾਗਮ ਵਿੱਚ ਸਰਦਾਰ ਹਰਜਿੰਦਰ ਸਿੰਘ ਇੰਗਲੈਂਡ ਮੁੱਗੋਵਾਲ ਨਿਵਾਸੀ, ਡਾਕਟਰ ਪਰਮਿੰਦਰ ਸਿੰਘ ਅਪਥੈਲਮਿਕ ਅਫਸਰ ਅਤੇ ਮਨੋਜ ਮਹਿਤਾ ਪੁੱਤਰ ਸਵਰਗਵਾਸੀ ਤਿਲਕ ਰਾਜ ਮਹਿਤਾ ਨੇ ਵਿਸ਼ੇਸ਼ ਯੋਗਦਾਨ ਪਾਇਆl
