ਡਰਾਇਵਰਾਂ ਵਲੋਂ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ 15 ਜਨਵਰੀ ਨੂੰ

ਨਵਾਂਸ਼ਹਿਰ - ਭਾਰਤੀ ਨਿਆ ਸੰਹਿਤਾ (2) ਵਿੱਚ ਡਰਾਈਵਰਾਂ ਦੇ ਅਸੰਵੇਦਨਸ਼ੀਲ ਉਪਬੰਧਾਂ ਨੂੰ ਲੈਕੇ ਨਵਾਂਸ਼ਹਿਰ ਦੇ ਡਰਾਇਵਰਾਂ ਵਲੋਂ 15 ਜਨਵਰੀ ਨੂੰ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ ਕੀਤਾ ਜਾਵੇਗਾ। ਇਸ ਸਬੰਧੀ ਡਰਾਇਵਰਾਂ ਵਲੋਂ ਅੱਜ ਇੱਥੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿਊ ਆਟੋ ਵਰਕਰਜ਼ ਯੂਨੀਅਨ ਦੇ ਜਿਲ੍ਹਾ ਆਗੂ ਬਿੱਲਾ ਗੁੱਜਰ ਨੇ ਕਿਹਾ ਹੈ ਕਿ 15 ਜਨਵਰੀ ਨੂੰ ਸਵੇਰੇ 9 ਵਜੇ ਡਰਾਇਵਰ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਅੱਗੇ ਇਕੱਠੇ ਹੋਣਗੇ।ਇੱਥੇ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮੁਜਾਹਰਾ ਕਰਕੇ ਸਥਾਨਕ ਚੰਡੀਗੜ ਚੌਂਕ ਵਿੱਚ ਮੋਦੀ ਸਰਕਾਰ ਦੀ ਅਰਥੀ ਫੂਕੀ ਜਾਵੇਗੀ।

ਨਵਾਂਸ਼ਹਿਰ - ਭਾਰਤੀ ਨਿਆ ਸੰਹਿਤਾ (2) ਵਿੱਚ ਡਰਾਈਵਰਾਂ ਦੇ ਅਸੰਵੇਦਨਸ਼ੀਲ ਉਪਬੰਧਾਂ ਨੂੰ ਲੈਕੇ ਨਵਾਂਸ਼ਹਿਰ ਦੇ ਡਰਾਇਵਰਾਂ ਵਲੋਂ 15 ਜਨਵਰੀ ਨੂੰ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ ਕੀਤਾ ਜਾਵੇਗਾ। ਇਸ ਸਬੰਧੀ ਡਰਾਇਵਰਾਂ ਵਲੋਂ ਅੱਜ ਇੱਥੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿਊ ਆਟੋ ਵਰਕਰਜ਼ ਯੂਨੀਅਨ ਦੇ ਜਿਲ੍ਹਾ ਆਗੂ ਬਿੱਲਾ ਗੁੱਜਰ ਨੇ ਕਿਹਾ ਹੈ ਕਿ 15 ਜਨਵਰੀ ਨੂੰ ਸਵੇਰੇ 9 ਵਜੇ ਡਰਾਇਵਰ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਅੱਗੇ ਇਕੱਠੇ ਹੋਣਗੇ।ਇੱਥੇ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮੁਜਾਹਰਾ ਕਰਕੇ ਸਥਾਨਕ ਚੰਡੀਗੜ ਚੌਂਕ ਵਿੱਚ ਮੋਦੀ ਸਰਕਾਰ ਦੀ ਅਰਥੀ ਫੂਕੀ ਜਾਵੇਗੀ।ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਵਾਲੇ ਕਾਨੂੰਨ ਵਿੱਚ
ਲਾਪਰਵਾਹੀ ਕਾਰਨ ਮੌਤ ਹੋਣ ਦੇ ਮਾਮਲੇ ਵਿੱਚ , ਆਮ ਤੌਰ 'ਤੇ ਦੁਰਘਟਨਾ ਵਿੱਚ ਮੌਤ ਨੂੰ ਆਈਪੀਸੀ ਦੀ ਧਾਰਾ 304 ਏ ਦੇ ਤਹਿਤ 2 ਸਾਲ ਦੀ ਕੈਦ ਦੀ ਸਜ਼ਾ ਸੀ। ਨਵੇਂ ਕਾਨੂੰਨ ਤਹਿਤ ਸਾਧਾਰਨ ਹਾਦਸਿਆਂ ਦੇ ਮਾਮਲੇ ਵਿੱਚ 5 ਸਾਲ ਦੀ ਕੈਦ ਦੀ ਵਿਵਸਥਾ ਹੋਵੇਗੀ, ਜਦੋਂ ਕਿ ਹਿੱਟ ਐਂਡ ਰਨ ਹਾਦਸਿਆਂ ਦੇ ਮਾਮਲਿਆਂ ਵਿੱਚ ਡਰਾਈਵਰਾਂ ਨੂੰ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਨਵਾਂ ਕਾਨੂੰਨ ਡਰਾਇਵਰਾਂ ਅਤੇ ਟਰਾਂਸਪੋਰਟਰਾਂ ਲਈ ਬਹੁਤ ਹੀ ਘਾਤਕ ਹੈ।
ਉਹਨਾਂ ਕਿਹਾ ਕਿ ਸਚਾਈ ਇਹ ਵੀ ਹੈ ਕਿ ਰਾਜ ਮਾਰਗਾਂ ਦੀ ਸਾਂਭ-ਸੰਭਾਲ ਕਰਨ ਵਾਲੀਆਂ ਕੇਂਦਰੀ ਸਰਕਾਰਾਂ ਅਤੇ ਰਾਜ ਸਰਕਾਰਾਂ, ਸੜਕਾਂ ਦੀ ਸਾਂਭ-ਸੰਭਾਲ, ਸ਼ਹਿਰਾਂ ਦੇ ਅੰਦਰ ਵੀ ਸੜਕਾਂ ਦੇ ਲੰਬੇ ਹਿੱਸੇ ਦੀ ਰੋਸ਼ਨੀ, ਕੰਮ ਕਰਨ ਵਾਲੇ ਟ੍ਰੈਫਿਕ ਸਿਗਨਲਾਂ ਨੂੰ ਯਕੀਨੀ ਬਣਾਉਣ, ਸੜਕਾਂ 'ਤੇ ਚੱਲਣ ਵਾਲਿਆਂ ਲਈ ਮੁਫਤ ਫੁੱਟਪਾਥਾਂ ਵੱਲ ਧਿਆਨ ਨਹੀਂ ਦਿੰਦੀਆਂ। ਉਹਨਾਂ ਕਿਹਾ ਕਿ ਇਹ ਨਵਾਂ ਕਾਨੂੰਨ ਸਰਕਾਰ ਫੌਰੀ ਤੌਰ ਉੱਤੇ ਵਾਪਸ ਲਵੇ। ਉਹਨਾਂ  ਟਰਾਂਸਪੋਰਟਰਾਂ, ਟੈਕਸੀ ਚਾਲਕਾਂ, ਬੱਸ ਚਾਲਕਾਂ, ਟਰੱਕ ਚਾਲਕਾਂ ਤੋਂ ਇਲਾਵਾ ਸਾਰੇ ਵਾਹਨ ਮਾਲਕਾਂ ਨੂੰ ਵੀ ਇਸ ਮੁਜਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਸ ਕਾਨੂੰਨ ਦੇ ਘੇਰੇ ਵਿੱਚ ਨਿੱਜੀ ਵਾਹਨਾਂ ਦੇ ਮਾਲਕ ਵੀ ਆਉਂਦੇ ਹਨ। ਇਸ ਲਈ ਉਹ ਇਸ ਮੁਜਾਹਰੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ। ਇਸ ਮੌਕੇ ਤਰਨਜੀਤ, ਸਤਨਾਮ ਸਿੰਘ, ਦੇਸ ਰਾਜ ਨੇ ਵੀ ਸੰਬੋਧਨ ਕੀਤਾ।