ਸੜਕ ਦੇ ਕਿਨਾਰੇ ਖਿਲਰਿਆ ਕੂੜਾ ਬਣ ਸਕਦਾ ਹੈ ਬਿਮਾਰੀਆਂ ਦਾ ਕਾਰਣ

ਐਸ ੲੈ ਐਸ ਨਗਰ 9 ਜਨਵਰੀ - ਸਥਾਨਕ ਫੇਜ਼ 1 ਵਿੱਚ ਮੁਹਾਲੀ ਪਿੰਡ ਦੇ ਨਾਲ ਜਾਣ ਵਾਲੀ ਸੜਕ ਦੇ ਕਿਨਾਰੇ ਬਣੇ ਕੂੜਾ ਘਰ ਦੇ ਬਾਹਰਲੇ ਪਾਸੇ ਸੜਕ ਦੇ ਕਿਨਾਰੇ ਤੇ ਪਿਛਲੇ ਕਈ ਦਿਨਾਂ ਤੋਂ ਕੂੜਾ ਖਿਲਰਿਆਂ ਹੋਇਆ ਹੈ। ਇੱਥੇ ਕਈ ਦਿਨਾਂ ਤੋਂ ਪਏ ਇਸ ਕੂੜੇ ਵਿੱਚ ਸੜਣ ਪੈਦਾ ਹੋਣ ਲੱਗ ਗਈ ਹੈ ਜਿਸ ਕਾਰਨ ਇੱਥੇ ਭਾਰੀ ਬਦਬੂ ਉਠਦੀ ਹੈ ਅਤੇ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ।

ਸੜਕ ਦੇ ਕਿਨਾਰੇ ਤੇ ਖਿਲਰੇ ਇਸ ਕੂੜੇ ਵਿੱਚ ਆਵਾਰਾ ਪਸ਼ੂ ਮੂੰਹ ਮਾਰਦੇ ਹਨ ਜਿਸ ਕਾਰਨ ਕੂੜਾ ਸੜਕ ਤੱਕ ਖਿੱਲਰ ਜਾਂਦਾ ਹੈ ਅਤੇ ਆਉਂਦੇ ਜਾਂਦੇ ਵਾਹਨਾਂ ਵਿੱਚ ਫਸਦਾ ਹੈ। ਇਸ ਕੂੜੇ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਭਰਮਾਰ ਹੈ ਜਿਨ੍ਹਾਂ ਨੂੰ ਪਸ਼ੂ ਮੂੰਹ ਵਿੱਚ ਪਾਉਂਦੇ ਹਨ ਅਤੇ ਇਹ ਲਿਫਾਫੇ ਉਹਨਾਂ ਦੇ ਪੇਟ ਵਿੱਚ ਫਸ ਕੇ ਪਸ਼ੂਆਂ ਦੇ ਮਰਨ ਦਾ ਕਾਰਨ ਬਣਦੇ ਹਨ।

ਫੇਜ਼ 1 ਦੀ ਗੁਰੂ ਨਾਨਕ ਮਾਰਕੀਟ ਦੇ ਪ੍ਰਧਾਨ ਰਾਕੇਸ਼ ਕੁਮਾਰ ਰਿੰਕੂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪਿਆ ਇਹ ਕੂੜਾ ਕਿਸੇ ਬਿਮਾਰੀ ਫੈਲਣ ਦਾ ਕਾਰਨ ਬਣ ਸਕਦਾ ਹੈ ਅਤੇ ਇਸਨੂੰ ਇੱਥੋਂ ਤੁਰੰਤ ਚੁਕਵਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਕੂੜੇ ਵਿੱਚੋਂ ਭਾਰੀ ਬਦਬੂ ਉਠਦੀ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਥਾਂ ਤੇ ਪਈ ਇਹ ਗੰਦਗੀ ਰੇਹੜੀਆਂ ਵਾਲਿਆਂ ਵਲੋਂ ਸੁੱਟੀ ਜਾਂਦੀ ਹੈ ਅਤੇ ਨਗਰ ਨਿਗਮ ਵਲੋਂ ਇਸ ਕੂੜੇ ਨੂੰ ਇੱਥੋਂ ਤੁਰੰਤ ਹਟਵਾਇਆ ਜਾਣਾ ਚਾਹੀਦਾ ਹੈ ਅਤੇ ਇਸ ਥਾਂ ਦੀ ਸਫਾਈ ਕਰਵਾ ਕੇ ਇੱਥੇ ਦਵਾਈ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।

ਇਸ ਸਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਜਗਰੂਪ ਨੇ ਕਿਹਾ ਕਿ ਉਹ ਇਸ ਥਾਂ ਦੀ ਜਲਦ ਤੋਂ ਜਲਦ ਸਫਾਈ ਕਰਵਾਉਣਗੇ।