ਸ਼ਹੀਦ ਉਧਮ ਸਿੰਘ ਕਲੋਨੀ ਵਿੱਚ ਕੈਂਪ ਲਗਾ ਕੇ ਲੋੜਵੰਦਾਂ ਨੂੰ ਗਰਮ ਕਪੜੇ ਵੰਡੇ
ਐਸ ਏ ਐਸ ਨਗਰ, 9 ਜਨਵਰੀ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਉਦਯੋਗਿਕ ਖੇਤਰ ਵਿੱਚ ਸਥਿਤ ਸ਼ਹੀਦ ਉਧਮ ਸਿੰਘ ਕਲੋਨੀ ਵਿਖੇ ਲੋੜਵੰਦਾਂ ਨੂੰ ਗਰਮ ਕਪੜੇ ਵੰਡਣ ਲਈ ਸਰਦੀਆਂ ਦਾ 17ਵਾਂ ਰਿਲੀਫ ਕੈਂਪ ਲਗਾਇਆ ਗਿਆ।
ਐਸ ਏ ਐਸ ਨਗਰ, 9 ਜਨਵਰੀ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਉਦਯੋਗਿਕ ਖੇਤਰ ਵਿੱਚ ਸਥਿਤ ਸ਼ਹੀਦ ਉਧਮ ਸਿੰਘ ਕਲੋਨੀ ਵਿਖੇ ਲੋੜਵੰਦਾਂ ਨੂੰ ਗਰਮ ਕਪੜੇ ਵੰਡਣ ਲਈ ਸਰਦੀਆਂ ਦਾ 17ਵਾਂ ਰਿਲੀਫ ਕੈਂਪ ਲਗਾਇਆ ਗਿਆ।
ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਣੀ ਨੇ ਦੱਸਿਆ ਕਿ ਇਸ ਮੌਕੇ ਅਲਾਂਟੇ ਮਾਲ ਚੰਡੀਗੜ੍ਹ ਅਤੇ ਸੋਸ਼ਲ ਸਬਸਟਾਸ ਚੰਡੀਗੜ੍ਹ ਦੇ ਸਹਿਯੋਗ ਨਾਲ ਇਕੱਠੇ ਕੀਤੇ ਗਏ ਬੱਚਿਆਂ (ਲੜਕਿਆਂ ਅਤੇ ਲੜਕੀਆਂ) ਦੇ ਗਰਮ ਕੱਪੜੇ ਲੋੜਵੰਦ ਪਰਿਵਾਰਾਂ ਨੂੰ ਵੰਡੇ ਗਏ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸ੍ਰੀ ਸੰਜੀਵ ਰਾਵੜਾ ਵੀ ਮੌਜੂਦ ਸਨ ਜਿਹਨਾਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਕੰਬਲ ਦਿੱਤੇ ਗਏ।