ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ 'ਚ ਜਾਰੀ ਕੀਤਾ ਕੈਲੰਡਰ
ਪਟਿਆਲਾ, 4 ਜਨਵਰੀ - ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਪਟਿਆਲਾ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰਜ਼ ਹੋਮ ਵਿਖੇ ਕੀਤੀ ਗਈ, ਜਿਸਦੀ ਪ੍ਰਧਾਨਗੀ ਗੁਰਦੀਪ ਸਿੰਘ ਵਾਲੀਆ ਨੇ ਕੀਤੀ। ਇਸ ਮੌਕੇ ਮੀਟਿੰਗ ਵਿੱਚ ਸਾਲ 2024 ਦਾ ਕੈਲੰਡਰ ਜਾਰੀ ਕੀਤਾ ਗਿਆ ਤੇ ਹਾਜ਼ਰ ਸਾਰੇ ਮੈਂਬਰਾਂ ਨੂੰ ਕਲੰਡਰ ਦੀ ਵੰਡ ਕੀਤੀ ਗਈ।

ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ 4 ਪ੍ਰਤੀਸ਼ਤ ਡੀ.ਏ ਪੈਨਸ਼ਨਰਾਂ ਨੂੰ ਦੇਣ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਜੋ ਡੀ.ਏ. ਬਾਕੀ ਰਹਿ ਗਿਆ ਹੈ ਉਹ ਵੀ ਦਿੱਤਾ ਜਾਵੇ। 2016 ਤੋਂ 2021 ਦਾ ਪੇ-ਕਮਿਸ਼ਨ ਦਾ ਏਰੀਅਰ ਦਿੱਤਾ ਜਾਵੇ, ਫਿਕਸ ਮੈਡੀਕਲ ਵਿਚ ਵਾਧਾ ਅਤੇ 2.59 ਨਾਲ ਪੈਨਸ਼ਨ ਫਿਕਸ ਕੀਤੀ ਜਾਵੇ। ਮੀਟਿੰਗ ਵਿਚ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਐਮ.ਪੀ. ਕੋਟੇ ਵਿਚੋਂ ਜੋ ਗ੍ਰਾਂਟ ਪੈਨਸ਼ਨਰਜ਼ ਹੋਮ ਲਈ ਦਿੱਤੀ ਗਈ ਹੈ ਉਸਦਾ ਸਾਰੇ ਮੈਂਬਰਾਂ ਨੇ ਧੰਨਵਾਦ ਕੀਤਾ।
ਇਸ ਮੌਕੇ ਜਗਜੀਤ ਸਿੰਘ ਦੁਆ, ਸਤਪਾਲ ਰਾਹੀ, ਸਤਪਾਲ ਸਿੰਘ ਚੰਬਲ, ਗੁਰਮੀਤ ਸਿੰਘ ਟਿਵਾਣਾ, ਸੁਰਵਿੰਦਰ ਸਿੰਘ ਛਾਬੜਾ, ਵੇਦ ਪ੍ਰਕਾਸ਼ ਸਿੰਗਲਾ, ਅਜੀਤ ਸਿੰਘ ਸੈਣੀ, ਸੁਰਜੀਤ ਸ਼ਰਮਾ, ਐਚ ਐਸ ਗਿੱਲ, ਭਗਤ ਸਿੰਘ ਚਹਿਲ, ਪਰਮਜੀਤ ਸਿੰਘ ਮਗੋ, ਹਰਦੇਵ ਸਿੰਘ ਵਾਲੀਆ, ਆਰ ਪੀ ਵਰਮਾ, ਨਛੱਤਰ ਸਿੰਘ, ਨਿਰਮਲ ਸਿੰਘ ਸੋਹੀ, ਜਗਦੀਸ਼ ਗੋਇਲ, ਰਣਜੀਤ ਸਿੰਘ, ਅਰੁਣ ਜੈਨ, ਤੇਜਿੰਦਰ ਸਿੰਘ, ਗੁਰਬੀਰ ਸਿੰਘ ਆਦਿ ਹਾਜ਼ਰ ਸਨ।