ਪੋਜੇਵਾਲ ਪੁਲਿਸ ਨੇ 06 ਗ੍ਰਾਮ ਹੈਰੋਇਨ ਸਮੇਤ ਨੋਜਵਾਨ ਕਾਬੂ

ਸੜੋਆ - ਅੱਜ ਪੋਜੇਵਾਲ ਪੁਲਿਸ ਵਲੋਂ ਇਕ ਵਿਅਕਤੀ ਨੂੰ 06 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਸੁਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏ ਐਸ ਆਈ ਜਰਨੈਲ ਸਿੰਘ ਦੀ ਅਗਵਾਈ ਵਿੱਚ ਸਮੇਤ ਪੁਲਸ ਪਾਰਟੀ ਸਿੰਘਪੁਰ ਟੀ ਪੁਆਇੰਟ ਹਾਈਟੈਕ ਨਾਕੇ ਤੇ ਮੌਜੂਦ ਸੀ ਤਾਂ ਇਕ ਮੋਨਾ ਨੋਜਵਾਨ ਕਾਹਨਪੁਰ ਖੂਹੀ ਦੀ ਸਾਈਡ ਤੋਂ ਮੋਟਰਸਾਈਕਲ ਨੰਬਰ ਪੀ ਬੀ-32-ਜੈਡ-2040 ਤੇ ਆ ਰਿਹਾ ਸੀ।

ਜਿਸ ਨੇ ਲੱਗੇ ਨਾਕੇ ਨੂੰ ਵੇਖ ਕੇ ਆਪਣੀ ਕਮੀਜ ਦੀ ਜੇਬ ਵਿੱਚੋਂ ਇਕ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਸੜਕ ਤੇ ਸੁੱਟ ਦਿੱਤੀ ਤੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ। ਉਸ ਨੂੰ ਏ ਐਸ ਆਈ ਜਰਨੈਲ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰ ਲਿਆ। ਨਾਮ ਪਤਾ ਪੁੱਛਣ ਤੇ ਉਸ ਨੇ ਆਪਣਾ ਨਾਮ ਜਤਿੰਦਰ ਸਿੰਘ ਉਰਫ ਭਿੰਦੀ ਪੁੱਤਰ ਪਰਮਜੀਤ ਸਿੰਘ ਵਾਸੀ ਕਰਨਾਣਾ ਥਾਣਾ ਸਦਰ ਬੰਗਾ ਦੱਸਿਆ। ਉਕਤ ਨੋਜਵਾਨ ਵਲੋਂ ਸੁੱਟੇ ਪਾਰਦਰਸ਼ੀ ਮੋਮੀ ਲਿਫਾਫੇ ਨੂੰ ਚੁੱਕ ਕੇ ਤਲਾਸ਼ੀ ਕਰਨ ਤੇ ਉਸ ਵਿੱਚੋਂ 06 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਨੋਜਵਾਨ ਦੇ ਖਿਲਾਫ ਥਾਣਾ ਪੋਜੇਵਾਲ ਵਿਖੇ ਮੁਕੱਦਮਾ ਨੰਬਰ 02 ਅ:/ਧ: 21 ਐਨ ਡੀ ਪੀ ਐਸ ਐਕਟ ਤਹਿਤ ਦਰਜ ਕਰ ਲਿਆ ਗਿਆ। ਪੁਲਸ ਵਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।