
ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਬੀਤ ਇਲਾਕੇ ਦੇ ਲੋਕ ਪ੍ਰੇਸ਼ਾਨ
ਗੜਸ਼ੰਕਰ 31 ਦਸੰਬਰ - ਬੀਤ ਭਲਾਈ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਬੈਂਸ, ਚੇਅਰਮੈਨ ਰਮੇਸ਼ ਲਾਲ, ਜਨਰਲ ਸਕੱਤਰ ਨਰਿੰਦਰ ਸਿੰਘ ਸੋਨੀ,ਵਿੱਤ ਸਕੱਤਰ ਤੀਰਥ ਸਿੰਘ ਮਾਨ, ਸਤੀਸ਼ ਰਾਣਾ ਅਤੇ ਰਾਮ ਜੀ ਦਾਸ ਚੌਹਾਨ, ਬਿੱਲਾ ਕੰਬਾਲਾ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਾਵਰ ਕੌਮ ਵਿਭਾਗ ਵੱਲੋਂ ਬਿਨਾਂ ਕਿਸੇ ਅਗਾਊਂ ਸੂਚਨਾ ਦਿੱਤਿਆਂ ਇਲਾਕਾ ਬੀਤ ਅੰਦਰ ਬਿਜਲੀ ਦੇ ਲੰਮੇ-ਲੰਮੇ ਅਣਐਲਾਨੇ ਕੱਟ ਲਗਾਏ ਜਾ ਰਹੇ ਹਨ।ਜਿਸ ਕਾਰਨ ਬੀਤ ਵਾਸੀਆਂ ਲਈ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਗੜਸ਼ੰਕਰ 31 ਦਸੰਬਰ - ਬੀਤ ਭਲਾਈ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਬੈਂਸ, ਚੇਅਰਮੈਨ ਰਮੇਸ਼ ਲਾਲ, ਜਨਰਲ ਸਕੱਤਰ ਨਰਿੰਦਰ ਸਿੰਘ ਸੋਨੀ,ਵਿੱਤ ਸਕੱਤਰ ਤੀਰਥ ਸਿੰਘ ਮਾਨ, ਸਤੀਸ਼ ਰਾਣਾ ਅਤੇ ਰਾਮ ਜੀ ਦਾਸ ਚੌਹਾਨ, ਬਿੱਲਾ ਕੰਬਾਲਾ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਾਵਰ ਕੌਮ ਵਿਭਾਗ ਵੱਲੋਂ ਬਿਨਾਂ ਕਿਸੇ ਅਗਾਊਂ ਸੂਚਨਾ ਦਿੱਤਿਆਂ ਇਲਾਕਾ ਬੀਤ ਅੰਦਰ ਬਿਜਲੀ ਦੇ ਲੰਮੇ-ਲੰਮੇ ਅਣਐਲਾਨੇ ਕੱਟ ਲਗਾਏ ਜਾ ਰਹੇ ਹਨ। ਜਿਸ ਕਾਰਨ ਬੀਤ ਵਾਸੀਆਂ ਲਈ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਉਕਤ ਆਗੂਆਂ ਨੇ ਦੱਸਿਆ ਕਿ ਇਲਾਕਾ ਬੀਤ ਦੇ ਲੋਕਾਂ ਨੇ ਪਾਵਰ ਕੌਮ ਦੀ ਮੈਨੇਜਮੈਂਟ ਅਤੇ ਸੂਬਾ ਸਰਕਾਰ ਖਿਲਾਫ ਲਗਾਤਾਰ ਲੰਬੇ ਸੰਘਰਸ਼ ਲੜ ਕੇ 24 ਘੰਟੇ ਬਿਜਲੀ ਸਪਲਾਈ ਦੀ ਸਹੂਲਤ ਪ੍ਰਾਪਤ ਕੀਤੀ ਸੀ ਅਤੇ ਅਧਿਕਾਰੀਆਂ ਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਹੈ ਕਿ ਇਲਾਕਾ ਬੀਤ ਅੰਦਰ ਪੀਣ ਵਾਲੇ ਪਾਣੀ ਦਾ ਕੋਈ ਬਦਲਵਾਂ ਪ੍ਰਬੰਧ ਨਾ ਹੋਣ ਕਾਰਨ ਇਲਾਕਾ ਵਾਸੀ ਜਲ ਸਪਲਾਈ ਦੀਆਂ ਸਕੀਮਾਂ ਤੇ ਹੀ ਨਿਰਭਰ ਕਰਦੇ ਹਨ। ਬਿਜਲੀ ਦੇ ਲਗਾਤਾਰ ਲੰਬੇ- ਲੰਬੇ ਕੱਟ ਲੱਗਣ ਕਾਰਨ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਸੀਬ ਨਹੀਂ ਹੋ ਰਿਹਾ।
ਜਿਸ ਕਾਰਨ ਇਲਾਕੇ ਦੇ ਲੋਕ ਪਾਵਰ ਕੌਮ ਦੇ ਅਧਿਕਾਰੀਆਂ ਨੂੰ ਅਤੇ ਮੌਜੂਦਾ ਹਾਕਮਾਂ ਨੂੰ ਕੋਸਦੇ ਹਨ। ਉਕਤ ਆਗੂਆਂ ਨੇ ਐਲਾਨ ਕੀਤਾ ਕਿ 4 ਜਨਵਰੀ 2024 ਦਿਨ ਵੀਰਵਾਰ ਨੂੰ ਠੀਕ 11 ਵਜੇ ਬੀਤ ਭਲਾਈ ਕਮੇਟੀ ਦਾ ਵਫਦ ਐਕਸੀਅਨ ਪਾਵਰ ਕੌਮ ਨੂੰ ਉਹਨਾਂ ਦੇ ਦਫਤਰ ਗੜਸ਼ੰਕਰ ਵਿਖੇ ਮਿਲੇਗਾ ਅਤੇ ਅਣ ਐਲਾਨੇ ਕੱਟ ਬੰਦ ਕਰਨ ਲਈ ਕਹੇਗਾ। ਜੇਕਰ ਫਿਰ ਵੀ ਕੱਟ ਨਾ ਬੰਦ ਕੀਤੇ ਗਏ ਤਾਂ ਬੀਤ ਭਲਾਈ ਕਮੇਟੀ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਸ਼ੁਰੂ ਕਰੇਗੀ। ਜਿਸ ਦੀ ਸਾਰੀ ਜਿੰਮੇਵਾਰੀ ਪਾਵਰ ਕੌਮ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
