ਡੀ ਸੀ ਰੇਟ ਤੋਂ ਘੱਟ ਤਨਖਾਹ ਦੇ ਕੇ ਪੇਂਡੂ ਚੌਕੀਦਾਰਾਂ ਦਾ ਕੀਤਾ ਜਾ ਰਿਹਾ ਹੈ ਸ਼ੋਸ਼ਣ : ਰਾਮ ਮੂਰਤੀ ਸੋਗਲਪੁਰ

ਘਨੌਰ, 30 ਦਸੰਬਰ - ਪੇਂਡੂ ਚੌਕੀਦਾਰ ਯੂਨੀਅਨ ਰਜਿ: ਦੇ ਸੀ.ਮੀਤ ਪ੍ਰਧਾਨ ਰਾਮ ਮੂਰਤੀ ਸੋਗਲਪੁਰ ਨੇ ਮੰਗ ਕੀਤੀ ਹੈ ਕਿ ਮਾਲ ਵਿਭਾਗ ਦੇ ਅਧੀਨ ਪੰਜਾਬ ਭਰ ਵਿਚ ਕੰਮ ਕਰਦੇ ਚੌਕੀਦਾਰਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ।

ਘਨੌਰ, 30 ਦਸੰਬਰ - ਪੇਂਡੂ ਚੌਕੀਦਾਰ ਯੂਨੀਅਨ ਰਜਿ: ਦੇ ਸੀ.ਮੀਤ ਪ੍ਰਧਾਨ ਰਾਮ ਮੂਰਤੀ ਸੋਗਲਪੁਰ ਨੇ ਮੰਗ ਕੀਤੀ ਹੈ ਕਿ ਮਾਲ ਵਿਭਾਗ ਦੇ ਅਧੀਨ ਪੰਜਾਬ ਭਰ ਵਿਚ ਕੰਮ ਕਰਦੇ ਚੌਕੀਦਾਰਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ।

ਤਹਿਸੀਲ ਕੰਪਲੈਕਸ ਘਨੌਰ ਵਿਖੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੇਂਡੂ ਚੌਕੀਦਾਰਾਂ ਨੂੰ ਡੀ. ਸੀ. ਰੇਟ ਤੋਂ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਨਿਰਧਾਰਿਤ ਉਜਰਤ ਤੋਂ ਘੱਟ ਤਨਖਾਹ ਦੇ ਕੇ ਸਰਕਾਰ ਵਲੋਂ ਪੇਂਡੂ ਚੌਕੀਦਾਰਾਂ (ਕਿਰਤੀਆਂ) ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ 2005 ਤੋਂ ਡੀਸੀ ਰੇਟ ਮੁਤਾਬਕ ਤਨਖਾਹ ਦੇਣ ਦਾ ਫੈਸਲਾ ਕੀਤਾ ਹੋਇਆ ਹੈ ਪ੍ਰੰਤੂ ਪੰਜਾਬ ਸਰਕਾਰ ਨੂੰ ਪਿਛਲੇ ਲੰਮੇ ਸਮੇਂ ਮੰਗ ਪੱਤਰ ਦੇਣ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਪੇਂਡੂ ਚੌਕੀਦਾਰਾਂ ਦੀ ਤਨਖਾਹ ਵਿਚ ਵਾਧਾ ਨਹੀਂ ਕੀਤਾ ਗਿਆ।

ਉਨਾਂ ਮੰਗ ਕੀਤੀ ਕਿ ਪੇਂਡੂ ਚੌਕੀਦਾਰਾਂ ਨੂੰ ਡੀ.ਸੀ. ਰੇਟ ਮੁਤਾਬਕ ਤਨਖਾਹ ਦਿੱਤੀ ਜਾਵੇ, ਜਨਮ ਤੇ ਮੌਤ ਰਜਿਸਟਰ ਮੈਨਟੇਨ ਕਰਨ ਦਾ ਕੰਮ ਪਹਿਲਾਂ ਦੀ ਤਰ੍ਹਾਂ ਚੌਕੀਦਾਰਾਂ ਨੂੰ ਸੌਪਿਆ ਜਾਵੇ ਅਤੇ ਗਰਮੀਆ ਸਰਦੀਆਂ ਦੀਆਂ ਵਰਦੀਆਂ ਦਿੱਤੀਆਂ ਜਾਣ।

ਉਹਨਾਂ ਕਿਹਾ ਕਿ ਨਿਰਧਾਰਤ ਉਜਰਤ ਤੋਂ ਘੱਟ ਤਨਖਾਹ ਦੇਣ ਸਬੰਧੀ ਕਿਰਤ ਵਿਭਾਗ ਨੂੰ ਮੰਗ ਪੱਤਰ ਈਮੇਲ ਰਾਹੀਂ ਭੇਜ਼ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ।

ਇਸ ਮੌਕੇ ਉਹਨਾਂ ਦੇ ਨਾਲ ਧੰਨਾ ਸਿੰਘ ਜੰਡਮੰਘੋਲੀ, ਰਘਬੀਰ ਸਿੰਘ ਚਮਾਰੂ, ਹਰਬੰਸ ਸਿੰਘ ਮਾਹਰੀਆਂ, ਫਿਰੋਜ਼ ਖਾਨ ਦੜਵਾ, ਸੋਮ ਨਾਥ ਕਾਮੀ ਕਲਾਂ ਆਦਿ ਹਾਜਰ ਸਨ।