ਗੁਰੂ ਦੇ ਲੰਗਰ ਸਮੇਂ ਪੁਸਤਕਾਂ ਭੇਂਟ

ਐਸ ਏ ਐਸ ਨਗਰ, 27 ਦਸੰਬਰ - ਰਾਮਗੜ੍ਹੀਆ ਗੁਰਦੁਆਰਾ ਸਾਹਿਬ ਫੇਜ਼ 3ਬੀ1 ਮੁਹਾਲੀ ਵੱਲੋਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਮਦਨਪੁਰਾ ਚੌਂਕ ਵਿਖੇ ਲਗਾਏ ਗਏ ਗੁਰੂ ਦੇ ਲੰਗਰ ਦੌਰਾਨ ਪੰਜਾਬੀ ਸ਼ਾਇਰ ਬਾਬੂ ਰਾਮ ਦੀਵਾਨਾਂ ਨੇ ਸਾਂਝੀ ਕਾਵਿ-ਪੁਸਤਕਾਂ ‘ਮਾਂ ਦੀ ਮਹਿਮਾ’ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਕਰਮ ਸਿੰਘ ਬਬਰਾ ਅਤੇ ਪ੍ਰਬੰਧਕਾਂ ਨੂੰ ਭੇਂਟ ਕੀਤੀ।

ਇਸ ਪੁਸਤਕ ਵਿੱਚ ਨਾਮਵਰ ਕਵੀਆਂ ਦੀਆਂ ਕਵਿਤਾਵਾਂ ਸ਼ਾਮਿਲ ਹਨ। ਜਿਕਰਯੋਗ ਹੈ ਕਿ ਸ੍ਰੀ ਦੀਵਾਨਾ ਪਿਛਲੇ 40 ਸਾਲਾਂ ਤੋਂ ਆਪਣੀ ਵਿਛੜੀ ਮਾਤਾ ਜੀ ਸਲਾਨਾ ਯਾਦ ਮਨਾਉਂਦੇ ਆ ਰਹੇ ਹਨ।