ਇੰਡੀਆਜ਼ ਸੁਪਰ ਮਾਡਲ ਜੂਨੀਅਰ ਮਿਸਟਰ ਐਂਡ ਮਿਸ ਦੇ ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 27 ਦਸੰਬਰ - ਸਟੈਪ 2 ਸਟੈਪ ਡਾਂਸ ਸਟੂਡੀਓ, ਫੇਜ਼ 10 ਵਲੋਂ ਕਿਡਜ਼ ਫੈਸ਼ਨ ਸ਼ੋਅ ਕਰਵਾਇਆ ਗਿਆ ਜਿਸ ਦੌਰਾਨ ਇੰਡੀਆਜ਼ ਸੁਪਰ ਮਾਡਲ ਜੂਨੀਅਰ ਮਿਸਟਰ ਐਂਡ ਮਿਸ 2023 (ਸੀਜ਼ਨ 3) ਦੇ ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ।

ਐਸ ਏ ਐਸ ਨਗਰ, 27 ਦਸੰਬਰ - ਸਟੈਪ 2 ਸਟੈਪ ਡਾਂਸ ਸਟੂਡੀਓ, ਫੇਜ਼ 10 ਵਲੋਂ ਕਿਡਜ਼ ਫੈਸ਼ਨ ਸ਼ੋਅ ਕਰਵਾਇਆ ਗਿਆ ਜਿਸ ਦੌਰਾਨ ਇੰਡੀਆਜ਼ ਸੁਪਰ ਮਾਡਲ ਜੂਨੀਅਰ ਮਿਸਟਰ ਐਂਡ ਮਿਸ 2023 (ਸੀਜ਼ਨ 3) ਦੇ ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਬਾਲ ਅਦਾਕਾਰ, ਮਾਡਲ ਅਤੇ ਕਲਾਕਾਰ ਨਿਮਰਤ ਪ੍ਰਤਾਪ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਦੋਂਕਿ ਜੱਜਾਂ ਦੀ ਭੂਮਿਕਾ ਮਸ਼ਹੂਰ ਮਾਡਲ, ਅਭਿਨੇਤਰੀ, ਸਮਾਜ ਸੇਵੀ ਅਤੇ ਮਿਸਿਜ਼ ਇੰਡੀਆ ਆਈਕੋਨਿਕ ਫੈਸ਼ਨ ਸ਼ੋਅ ਅਤੇ ਗਲੋਰੀਫਾਈ ਇੰਟਰਨੈਸ਼ਨਲ ਸ਼ੋਅ ਅਤੇ ਕਈ ਸ਼ੋਅ ਦੀ ਜੇਤੂ ਰਹੀ ਸੁਨੀਤਾ ਸ਼ੈਟੀ, ਮਿਸਜ ਨਾਰਥ ਇੰਡੀਆ ਪ੍ਰੀਤੀ ਵਾਲੀਆ ਅਤੇ ਕਮਲਜੀਤ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ।

ਸਟੂਡੀਓ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ 4 ਤੋਂ 7 ਸਾਲ ਵਰਗ ਲੜਕੇ ਐਮੀ ਵਾਲੀਆ ਪਹਿਲੇ, ਕੁਨਾਲ ਖਕਲਰੀ ਦੂਜੇ ਅਤੇ ਜਕਸ਼ ਅਰੋੜਾ ਤੀਜੇ ਨੰਬਰ ਤੇ ਰਹੇ। ਇਸ ਵਰਗ ਵਿੱਚ ਕੁੜੀਆਂ ਦੇ ਮੁਕਾਬਲੇ ਵਿੱਚ ਸਾਂਝ ਪਹਿਲੇ, ਮੀਰਾ ਯਾਦਵ ਦੂਜੇ ਅਤੇ ਮਾਹੀ ਕੌਰ ਤੀਜੇ ਨੰਬਰ ਤੇ ਰਹੀ।

7 ਤੋਂ 10 ਸਾਲ ਲੜਕਿਆਂ ਵਿੱਚ ਕਿਯਾਂਸ਼ ਰਾਣਾ ਪਹਿਲੇ, ਦਿਵਮ ਪਾਠਕ ਦੂਜੇ ਅਤੇ ਕਨਿਸ਼ ਕੁਮਾਰ ਤੀਜੇ ਸਥਾਨ ਤੇ ਰਹੇ ਜਦੋਂਕਿ ਕੁੜੀਆਂ ਦੇ ਮੁਕਾਬਲੇ ਵਿੱਚ ਕਰਿਸ਼ਮਾ ਮਲਹੋਤਰਾ ਪਹਿਲੇ, ਪਰੀਸ਼ਾ ਖੰਨਾ ਦੂਜੇ ਅਤੇ ਨਵਿਆ ਭਾਰਦਵਾਜ ਤੀਜੇ ਨੰਬਰ ਤੇ ਰਹੇ।

10 ਤੋਂ 15 ਸਾਲ ਉਮਰ ਵਰਗ ਲੜਕੇ ਵਿੱਚ ਅਕਸ਼ਿਤ ਸਿੰਘ ਪਹਿਲੇ ਗੁਰਕਾਮ ਸਰਵਾਰਾ ਦੂਜੇ ਅਤੇ ਰਣਵੀਰ ਸਿੰਘ ਰੱਖੜਾ ਤੀਜੇ ਨਬਰ ਤੇ ਰਹੇ ਜਦੋਂਕਿ ਕੁੜੀਆਂ ਦੇ ਮੁਕਾਬਲੇ ਵਿੱਚ ਪਨਿਆ ਮੌਦਗਿਲ ਪਹਿਲੇ, ਗਜ਼ਲ ਦੂਜੇ ਅਤੇ ਸਾਚੀ ਹਾਂਡਾ ਤੀਜੇ ਨਬਰ ਤੇ ਰਹੇ।