ਐਸ ਸੀ ਬੀ ਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਲਾਇਆ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਸੱਤਵੇਂ ਦਿਨ ਵਿੱਚ ਦਾਖਲ

ਐਸ ਏ ਐਸ ਨਗਰ, 27 ਦਸੰਬਰ - ਐਸ ਸੀ ਬੀ ਸੀ ਮਹਾ ਪੰਚਾਇਤ ਪੰਜਾਬ ਵੱਲੋਂ ਫੇਜ਼ 7 ਦੀਆਂ ਲਾਈਟਾਂ ਤੇ ਲਗਾਇਆ ਗਿਆ ਰਿਜਰਵੇਸ਼ਨ ਚੋਰ ਫੜੋ ਮੋਰਚਾ ਅੱਜ ਸੱਤਵੇਂ ਦਿਨ ਵਿੱਚ ਦਾਖਿਲ ਹੋ ਗਿਆ। ਇਸ ਮੋਰਚੇ ਵਿੱਚ ਸਮਾਜ ਭਲਾਈ ਕਲਿਆਣ ਮੋਰਚਾ ਚੰਡੀਗੜ੍ਹ ਦੇ ਡਾਇਰੈਕਟਰ ਰੇਣੁ ਬਾਲਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਮੋਰਚੇ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਮੋਰਚੇ ਵਿੱਚ ਸ਼ਾਮਿਲ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਸ. ਬਲਵਿੰਦਰ ਸਿੰਘ ਕੁੰਬੜਾ ਨੇ ਦੱਸਿਆ ਕਿ ਮੋਰਚੇ ਵਿੱਚ ਪੰਜਾਬ ਦੀਆਂ ਵੱਖ ਵੱਖ ਐਸ ਸੀ ਬੀ ਸੀ ਜਥੇਬੰਦੀਆਂ ਦੇ ਪ੍ਰਧਾਨ, ਟੀਚਰ ਯੂਨੀਅਨਾਂ, ਨਰੇਗਾ ਫਰੰਟ ਪੰਜਾਬ ਦੇ ਆਗੂ, ਅੱਤਿਆਚਾਰ ਭਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਆਗੂ ਅਤੇ ਡਾਕਟਰ ਅੰਬੇਦਕਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਵਲੋਂ ਸ਼ਮੂਲੀਅਤ ਕਰਦਿਆਂ ਇੱਕ ਜੁੱਟ ਹੋ ਕੇ ਸਰਕਾਰ ਦੇ ਨੱਕ ਵਿੱਚ ਦਮ ਕਰਨ ਦੀ ਯੋਜਨਾ ਬਣਾਈ ਹੈ।

ਉਨ੍ਹਾਂ ਕਿਹਾ ਕਿ ਮੋਰਚਾ ਸਰਕਾਰ ਦੀ ਮੱਦਦ ਕਰ ਰਿਹਾ ਹੈ ਅਤੇ ਜੇਕਰ ਸਰਕਾਰ ਇਹਨਾਂ ਚੋਰਾਂ ਨੂੰ ਫੜਦੀ ਹੈ ਤਾਂ ਜਿਹੜਾ ਮਾਲੀਆ ਇਕੱਠਾ ਹੁੰਦਾ ਹੈ ਉਹ ਪੰਜਾਬ ਦੇ ਵਿਕਾਸ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਮੋਰਚੇ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਇਸ ਦਾ ਖਾਮਿਆਜਾ ਭੁਗਤਣਾ ਪਵੇਗਾ।

ਅੱਜ ਸੱਤਵੇਂ ਦਿਨ ਬਲਵਿੰਦਰ ਸਿੰਘ ਕੁੰਭੜਾ, ਬੀਬੀ ਹਰਪਾਲ ਕੌਰ, ਰੇਸ਼ਮ ਸਿੰਘ ਕਾਹਲੋਂ, ਅਨਿਲ ਕੁਮਾਰ ਆਦੀਵਾਲ ਮੇਲਾ ਸਿੰਘ, ਪ੍ਰਿੰਸੀਪਲ ਬਨਵਾਰੀ ਲਾਲ, ਗੁਰਮੁਖ ਸਿੰਘ ਢੋਲਣਮਾਜਰਾ, ਬਲਜੀਤ ਸਿੰਘ ਕਕਰਾਲੀ, ਸਿਮਰਨਜੀਤ ਸਿੰਘ ਸ਼ੈਂਕੀ, ਬੀਬੀ ਭਜਨ ਕੌਰ ਆਦਿ ਹਾਜ਼ਰ ਹੋਏ।