
ਸ਼ਹੀਦੀ ਸਮਾਗਮਾਂ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਸੰਗਤਾਂ ਵਾਸਤੇ ਥਾਂ ਥਾਂ ਤੇ ਲੰਗਰ ਲਗਾਏ
ਐਸ ਏ ਐਸ ਨਗਰ, 27 ਦਸੰਬਰ - ਫਤਹਿਗੜ੍ਹ ਸਾਹਿਬ ਵਿਖੇ ਚਲ ਰਹੇ ਸ਼ਹੀਦੀ ਸਮਾਗਮ ਵਿੱਚ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਲਈ ਅੱਜ ਸ਼ਹਿਰ ਵਿੱਚ ਵੱਖ ਵੱਖ ਸੰਸਥਾਵਾਂ ਵਲੋਂ ਲੰਗਰ ਲਗਾਏ ਗਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ।
ਐਸ ਏ ਐਸ ਨਗਰ, 27 ਦਸੰਬਰ - ਫਤਹਿਗੜ੍ਹ ਸਾਹਿਬ ਵਿਖੇ ਚਲ ਰਹੇ ਸ਼ਹੀਦੀ ਸਮਾਗਮ ਵਿੱਚ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਲਈ ਅੱਜ ਸ਼ਹਿਰ ਵਿੱਚ ਵੱਖ ਵੱਖ ਸੰਸਥਾਵਾਂ ਵਲੋਂ ਲੰਗਰ ਲਗਾਏ ਗਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ।
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਵਲੋਂ ਪ੍ਰਧਾਨ ਸz. ਹਰਪ੍ਰੀਤ ਸਿੰਘ ਡਡਵਾਲ ਦੀ ਅਗਵਾਈ ਹੇਠ ਗੁਰੂਦੁਆਰਾ ਸਿੰਘ ਸ਼ਹੀਦਾ ਸੋਹਾਣਾ ਨੇੜੇ ਲੰਗਰ ਲਗਾਇਆ ਗਿਆ ਜਿਸ ਦੌਰਾਨ ਵੱਡੀ ਗਿਣਤੀ ਪ੍ਰਾਪਰਟੀ ਸਲਾਹਕਾਰਾਂ ਵਲੋਂ ਸੇਵਾ ਕੀਤੀ ਗਈ। ਸੰਸਥਾ ਦੇ ਜਨਰਲ ਸਕੱਤਰ ਸz. ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਹਰ ਸਾਲ ਸ਼ਹੀਦੀ ਸਮਾਗਮ ਮੌਕੇ ਲੰਗਰ ਲਗਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਸਮੂਹ ਮੈਂਬਰਾਂ ਵਲੋਂ ਮਿਲ ਕੇ ਇਹ ਉਪਰਾਲਾ ਕੀਤਾ ਗਿਆ ਹੈ।
ਇਸ ਦੌਰਾਨ ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕਾਂਟਰੈਕਟਰ ਐਸੋਸੀਏਸ਼ਨ ਵਲੋਂ ਸੰਸਥਾ ਦੇ ਪ੍ਰਧਾਨ ਸz. ਦੀਦਾਰ ਸਿੰਘ ਕਲਸੀ ਦੀ ਅਗਵਾਈ ਹੇਠ ਸ਼ਹੀਦੀ ਸਮਾਗਮਾਂ ਵਿੱਚ ਜਾ ਰਹੀ ਸੰਗਤ ਵਾਸਤੇ ਜਿਲ੍ਹਾ ਪ੍ਰਸ਼ਾਸ਼ਕੀ ਕਾਂਪਲੈਕਸ ਨੇੜੇ ਲੰਗਰ ਲਗਾਇਆ ਗਿਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਮੈਂਬਰਾਂ ਵਲੋਂ ਸੇਵਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਬਲ, ਬਲਵਿੰਦਰ ਸਿੰਘ ਕਲਸੀ, ਮੋਹਣ ਸਿੰਘ, ਰਾਜਬੰਸ ਸ਼ਰਮਾ, ਲਖਬੀਰ ਸਿੰਘ, ਜਗਦੀਸ਼ ਧੀਮਾਨ, ਗੁਰਮੁਖ ਸਿੰਘ ਸੋਹਲ, ਸੁੰਦਰ ਸਿੰਘ ਮਜੀਠੀਆ, ਤੀਰਥ ਸਿੰਘ, ਗੁਰਸੇਵਕ ਸਿੰਘ, ਮਨਜੀਤ ਸਿੰਘ ਮਾਨ, ਦਰਸ਼ਨ ਸਿੰਘ ਕਲਸੀ, ਜੋਗਿੰਦਰ ਸਿੰਘ, ਸਵਰਨ ਸਿੰਘ, ਦਲਜੀਤ ਸਿੰਘ, ਵਿਜੈ ਕੁਮਾਰ, ਗੁਰਦਰਸ਼ਨ ਸਿੰਘ, ਸਤਿੰਦਰ ਸਿੰਘ ਕਲਸੀ ਵਲੋਂ ਸੇਵਾ ਵਿੱਚ ਯੋਗਦਾਨ ਦਿੱਤਾ ਗਿਆ।
ਇਸ ਦੌਰਾਨ ਭਾਈ ਘਨਈਆ ਜੀ ਸੇਵਾ ਸੰਸਥਾ ਵਲੋਂ ਪ੍ਰਧਾਨ ਸz. ਨਸੀਬ ਸਿੰਘ ਸੰਧੂ ਦੀ ਅਗਵਾਈ ਹੇਠ ਗੁਰੂਦੁਆਰਾ ਸ੍ਰੀ ਸਿੰਘ ਸ਼ਹੀਦਾਂ ਸੋਹਾਣਾ ਨੇੜੇ ਸ਼ਹੀਦੀ ਸਮਾਗਮਾਂ ਵਿੱਚ ਜਾਣ ਵਾਲੀ ਸੰਗਤ ਵਾਸਤੇ ਲੰਗਰ ਲਗਾਏ ਗਏ। ਸੰਸਥਾ ਦੇ ਜਨਰਲ ਸਕੱਤਰ ਸz. ਮਨਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਮੂਹ ਮੈਂਬਰਾਂ ਵਲੋਂ ਪੂਰੀ ਸ਼ਰਧਾ ਅਤੇ ਉਤਸਾਹ ਨਾਲ ਲੰਗਰ ਵਿੱਚ ਸੇਵਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਬਲ ਸਿੰਘ, ਪ੍ਰਿਤਪਾਲ ਸਿੰਘ, ਰਾਕੇਸ਼ ਕੁਮਾਰ, ਨਰਿੰਦਰਪਾਲ ਸਿੰਘ, ਰਮਨਦੀਪ ਸਿੰਘ, ਕਰਮਵੀਰ ਸਿੰਘ, ਪੰਜਾਬ ਸਿੰਘ, ਗਗਨਦੀਪ ਸਿੰਘ, ਜਸਕਰਨ ਸਿੰਘ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਵੀ ਹਾਜਿਰ ਸਨ।
ਸ਼ਟਰਿੰਗ ਸਟੋਰ ਵੈਲਫੇਅਰ ਐਸੋਸੀਏਸ਼ਨ ਮੁਹਾਲੀ ਚੰਡੀਗੜ੍ਹ ਵਲੋਂ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਵਿੱਚ ਨਤਮਸਤਕ ਹੋਣ ਜਾ ਰਹੀ ਸੰਗਤ ਵਾਸਤੇ ਲੰਗਰ ਲਗਾਏ ਗਏ। ਸੰਸਥਾ ਦੇ ਚੇਅਰਮੈਨ ਅਮਰੀਕ ਸਿੰਘ ਅਤੇ ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਲੰਗਰ ਦੌਰਾਨ ਸੰਸਥਾ ਦੇ ਸਮੂਹ ਮੈਂਬਰਾਂ ਵਲੋਂ ਸੇਵਾ ਕੀਤੀ ਗਈ। ਇਸ ਮੌਕੇ ਕੁਲਦੀਪ ਸਿੰਘ ਕੰਬੋਜ਼ ਉਪ ਪ੍ਰਧਾਨ, ਬਲਵਿੰਦਰ ਸਿੰਘ ਬਲ ਖਜਾਂਨਚੀ, ਤਰਸੇਮ ਲਾਲ ਗੁਪਤਾ ਜਨਰਲ ਸੈਕਟਰੀ, ਜਸਵੰਤ ਸਿੰਘ ਕਲਸੀ, ਰੋਹਿਤ ਟੰਡਨ, ਕੁਲਦੀਪ ਸਿੰਘ, ਰਾਜਿੰਦਰ ਸਿੰਘ ਮੌਲੀ, ਮੋਹਣ ਸਿੰਘ ਓਮ ਪ੍ਰਕਾਸ਼ ਮੌਲੀ, ਠੇਕੇਦਾਰ ਸਵਰਣ ਸਿੰਘ, ਸਾਹਿਲ ਗੁਪਤਾ ਕਜੇਹੜੀ, ਨਕੁਲ ਅਗਰਵਾਲ, ਅਰੁਣ ਕੁਮਾਰ ਪਲਸੌਗ, ਮਨਜਿੰਦਰ ਸਿੰਘ ਲਖਨੌਰ, ਗੁਰਜੀਤ ਸਿੰਘ ਬਸੀ, ਸਤਿੰਦਰ ਸੱਗੂ ਵਲੋਂ ਸੇਵਾ ਕੀਤੀ ਗਈ।
ਇਸ ਦੌਰਾਨ ਸਥਾਨਕ ਫੇਜ਼ 1 ਬੈਰੀਅਰ ਦੇ ਵਿੱਦਿਆ ਤ੍ਰਿਵੈਣੀ ਪਾਰਕ ਵਿੱਚ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਦੁੱਧ, ਬਿਸਕੁਟ ਅਤੇ ਬਰੈਡ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਉਪਕਾਰ ਸਿੰਘ ਗੀਤਾ, ਅਮਨਦੀਪ ਕੌਰ ਅਤੇ ਹਰਨੇਕ ਸਿੰਘ ਹਾਜ਼ਰ ਸਨ।
