ਓਵਰਟੇਕ ਕਰਦੀਆਂ ਬੱਸਾਂ ਨੇ ਜਾ ਰਹੇ ਟ੍ਰੈਕਟਰ ਨੂੰ ਪਿੱਛਿਓ ਟੱਕਰ ਮਾਰੀ

ਬਲਾਚੌਰ - ਬੀਤੇ ਕੱਲ ਪਿੰਡ ਬੱਛੂਆਂ ਤੋਂ ਵਾਪਸ ਅਟਾਲ ਮਜਾਰਾ ਪਿੰਡ ਨੂੰ ਜਾ ਰਹੇ ਟਰੈਕਟਰ ਟਰਾਲੀ ਦਾ ਸੀ ਟੀ ਯੂ ਦੀ ਬੱਸ ਨਾਲ ਹਾਦਸਾ ਵਾਪਰ ਗਿਆ। ਇਸ ਅਚਾਨਕ ਹੋਏ ਹਾਦਸੇ ਵਾਰੇ ਜਾਣਕਾਰੀ ਦਿੰਦਿਆ ਟ੍ਰੈਕਟਰ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਅਟਾਲ ਮਜਾਰਾ ਨੇ ਦੱਸਿਆ ਕਿ ਉਹ ਕੱਲ੍ਹ ਪਿੰਡ ਬੱਛੂਆਂ ਤੋਂ ਆਪਣੇ ਸਾਧਨ ਟਰੈਕਟਰ ਟਰਾਲੀ ਵਿੱਚ ਗੰਨੇ ਦਾ ਪੀੜ ਲੈ ਕੇ ਵਾਪਸ ਆਪਣੇ ਪਿੰਡ ਅਟਾਲ ਮਜਾਰਾ ਨੂੰ ਜਾ ਰਹੇ ਸਨ।

ਬਲਾਚੌਰ - ਬੀਤੇ ਕੱਲ ਪਿੰਡ ਬੱਛੂਆਂ ਤੋਂ ਵਾਪਸ ਅਟਾਲ ਮਜਾਰਾ ਪਿੰਡ ਨੂੰ ਜਾ ਰਹੇ ਟਰੈਕਟਰ ਟਰਾਲੀ ਦਾ ਸੀ ਟੀ ਯੂ ਦੀ ਬੱਸ ਨਾਲ ਹਾਦਸਾ ਵਾਪਰ ਗਿਆ। ਇਸ ਅਚਾਨਕ ਹੋਏ ਹਾਦਸੇ ਵਾਰੇ ਜਾਣਕਾਰੀ ਦਿੰਦਿਆ ਟ੍ਰੈਕਟਰ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਅਟਾਲ ਮਜਾਰਾ ਨੇ ਦੱਸਿਆ ਕਿ ਉਹ ਕੱਲ੍ਹ ਪਿੰਡ ਬੱਛੂਆਂ ਤੋਂ ਆਪਣੇ ਸਾਧਨ ਟਰੈਕਟਰ ਟਰਾਲੀ ਵਿੱਚ ਗੰਨੇ ਦਾ ਪੀੜ ਲੈ ਕੇ ਵਾਪਸ ਆਪਣੇ ਪਿੰਡ ਅਟਾਲ ਮਜਾਰਾ ਨੂੰ ਜਾ ਰਹੇ ਸਨ। ਜਦੋਂ ਉਹ ਗੜ੍ਹੀ ਬਾਈਪਾਸ ਦੇ ਨਜਦੀਕ ਪਹੁੰਚੇ ਤਾਂ ਚੰਡੀਗੜ੍ਹ, ਬਲਾਚੌਰ ਮੇਨ ਹਾਈਵੇਅ ਤੇ ਦੋ ਬੱਸਾਂ ਆਪਸ ਵਿੱਚ ਓਵਰਟੇਕ ਕਰ ਰਹੀਆਂ ਸਨ ਤਾਂ ਬਾਈਪਾਸ ਤੇ ਪਹੁੰਚ ਕੇ ਸੀ ਟੀ ਯੂ ਦੀ ਬੱਸ ਨੇ ਉਹਨਾਂ ਦੇ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਜਬਰਦਸਤ ਟੱਕਰ ਮਾਰੀ ਜਿਸ ਨਾਲ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਟ੍ਰੈਕਟਰ ਖਤਾਨਾਂ ਵਿੱਚ ਉਤਰ ਕੇ ਪਲਟ ਗਿਆ। ਜਿਸ ਨਾਲ ਉਸਦੀਆਂ ਪਸਲੀਆਂ ਤੇ ਜੋਰਦਾਰ ਸੱਟ ਵੱਜੀ ੳਤੇ ਨਾਲ ਇਕ ਪ੍ਰਵਾਸੀ ਮਜ਼ਦੂਰ ਸੀ ਜਿਸ ਦੀ ਮੌਕੇ ਤੇ ਹੀ ਬਾਂਹ ਟੁੱਟ ਗਈ। ਇੰਨੀ ਜਬਰਦਸਤ ਟੱਕਰ ਹੋਣ ਤੇ ਬੱਸ ਡਰਾਈਵਰ ਰੁਕਣ ਦੀ ਬਜਾਏ ਬੱਸ ਹੋਰ ਤੇਜ ਕਰਕੇ ਫਰਾਰ ਹੋ ਗਿਆ। ਉਹਨਾਂ ਹੋਰ ਦੱਸਿਆ ਕਿ ਸਾਡੇ ਟਰੈਕਟਰ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਹੈ। ਜਿਸ ਨੂੰ ਮੌਕੇ ਤੇ ਇਕੱਠੇ ਹੋਏ ਲੋਕਾਂ ਨਾਲ ਰਲ ਕੇ ਕਰੇਨ ਦੀ ਮੱਦਦ ਨਾਲ ਬਾਹਰ ਕੱਢਿਆ ਗਿਆ।  ਟਰੈਕਟਰ ਤੇ ਕੁਲ ਚਾਰ ਜਣੇ ਸਵਾਰ ਸਨ ਜਿਹਨਾ ਸਾਰਿਆਂ ਦੇ ਸੱਟਾਂ ਲੱਗੀਆਂ ਹਨ।