
ਦਰਗਾਹ ਸਰੀਫ਼ ਬਾਬਾ ਰਜ਼ਾ ਬਲੀ ਜੀ ਕਾਦਰੀ ਸਾਈਂ ਮਸਕੀਨ ਜੀ ਮਸਕੀਨ ਕਾਦਰੀ ਤਕੀਆਂ ਖਜੂਰਾ ਵਾਲੇ ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਕਰਵਾਇਆ ਗਿਆ
ਗੜ੍ਹਸ਼ੰਕਰ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਗਾਹ ਸਰੀਫ਼ ਬਾਬਾ ਰਜ਼ਾ ਬਲੀ ਜੀ ਕਾਦਰੀ ਸਾਈਂ ਮਸਕੀਨ ਜੀ ਮਸਕੀਨ ਕਾਦਰੀ ਤਕੀਆਂ ਖਜੂਰਾ ਵਾਲਾ ਪਿੰਡ ਦੇਨੋਵਾਲ ਖੁਰਦ ਨਜ਼ਦੀਕ ਗੜ੍ਹਸ਼ੰਕਰ ਦਰਬਾਰ ਤੇ ਸਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ|
ਗੜ੍ਹਸ਼ੰਕਰ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਗਾਹ ਸਰੀਫ਼ ਬਾਬਾ ਰਜ਼ਾ ਬਲੀ ਜੀ ਕਾਦਰੀ ਸਾਈਂ ਮਸਕੀਨ ਜੀ ਮਸਕੀਨ ਕਾਦਰੀ ਤਕੀਆਂ ਖਜੂਰਾ ਵਾਲਾ ਪਿੰਡ ਦੇਨੋਵਾਲ ਖੁਰਦ ਨਜ਼ਦੀਕ ਗੜ੍ਹਸ਼ੰਕਰ ਦਰਬਾਰ ਤੇ ਸਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ| ਇਸ ਸਬੰਧੀ ਦਰਬਾਰ ਦੇ ਮੁੱਖ ਸੇਵਾਦਾਰ ਤੇ ਗੱਦੀ ਨਸੀਨ ਸਾਈਂ ਨਿੱਕੇ ਸ਼ਾਹ ਜੀ ਕਾਦਰੀ ਵਲੋਂ ਦਰਗਾਹ ਸਰੀਫ਼ ਬਾਬਾ ਰਜ਼ਾ ਬਲੀ ਜੀ ਕਾਦਰੀ ਪਿੰਡ ਦੇਨੋਵਾਲ ਖੁਰਦ ਤੇ ਸਰਪੰਚ ਤੇ ਨੰਬਰਦਾਰ ਜਤਿੰਦਰ ਜੋਤੀ ਨੇ ਇਸ ਖੁਸ਼ੀ ਦੇ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਰਬਾਰ ਤੇ ਸਲਾਨਾ ਜੋੜ ਮੇਲਾ ਐਨ.ਆਰ.ਆਈਜ , ਨਗਰ ਪੰਚਾਇਤ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਕਰਵਾਇਆ ਜਾਂਦਾ ਹੈ । ਇਨ੍ਹਾਂ ਕਿਹਾ ਕਿ 23 ਦਸੰਬਰ ਦਿਨ ਸ਼ਨੀਵਾਰ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਤੇ 24 ਦਸੰਬਰ ਦਿਨ ਐਤਵਾਰ ਨੂੰ ਦਰਬਾਰ ਤੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਤੇ ਸ਼ਾਮ ਦੇ ਸਮੇਂ ਚਿਰਾਗ਼ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ ਸੀ | ਇਸੇ ਤਰ੍ਹਾਂ 25 ਦਸੰਬਰ ਦਿਨ ਸੋਮਵਾਰ ਨੂੰ ਸਵੇਰ ਦੇ ਸਮੇਂ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ ਰਸਮ ਅਦਾ ਕਰਨ ਉਪਰੰਤ ਮਹਿਫਲ ਏ ਕਵਾਲ ਪ੍ਰੇਮ ਕਵਾਲ ਪਾਰਟੀ ਪਨਾਮ ਵਾਲੇ, ਹਰਬੰਸ ਲਾਲ ਕਵਾਲ ਪਾਰਟੀ ਗੋਬਿੰਦਪੁਰ ਵਾਲਿਆਂ ਨੇ ਬਾਬਾ ਜੀ ਦੀ ਮਹਿਮਾਂ ਦਾ ਗੁਣਗਾਨ ਕੀਤਾ ਤੇ ਨਕਾਲ ਪਾਰਟੀਆ ਨੇ ਇਸ ਦਰਬਾਰ ਤੇ ਹਾਜ਼ਰੀ ਲਗਵਾਈ |
