ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਵਿੱਚ ਟਿਵਾਣਾ ਗਰੁੱਪ ਦੀ ਹੂੰਝਾ ਫੇਰ ਜਿੱਤ

ਪਟਿਆਲਾ, 16 ਦਸੰਬਰ - ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਸਾਲਾਨਾ ਵਕਾਰੀ ਚੋਣ ਵਿੱਚ ਮਨਵੀਰ ਸਿੰਘ ਟਿਵਾਣਾ ਗਰੁੱਪ ਨੇ ਹੂੰਝਾ ਫੇਰ ਜਿੱਤ ਹਾਸਲ ਕਰਦੇ ਹੋਏ ਸਾਰੇ ਮੁੱਖ ਅਹੁਦਿਆਂ 'ਤੇ ਕਬਜ਼ਾ ਕਰ ਲਿਆ ਹੈ। ਐਲਾਨੇ ਗਏ ਨਤੀਜਿਆਂ ਅਨੁਸਾਰ ਪ੍ਰਧਾਨ ਦੀ ਚੋਣ ਲਈ ਮਨਵੀਰ ਸਿੰਘ ਟਿਵਾਣਾ ਨੇ ਆਪਣੇ ਵਿਰੋਧੀ ਰਾਕੇਸ਼ ਗੁਪਤਾ ਨੂੰ 166 ਵੋਟਾਂ ਦੇ ਫਰਕ ਨਾਲ ਹਰਾਇਆ। ਮਨਵੀਰ ਨੂੰ 888 ਤੇ ਰਾਕੇਸ਼ ਗੁਪਤਾ ਨੂੰ 722 ਵੋਟਾਂ ਮਿਲੀਆਂ।

ਪਟਿਆਲਾ, 16 ਦਸੰਬਰ - ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਸਾਲਾਨਾ ਵਕਾਰੀ ਚੋਣ ਵਿੱਚ ਮਨਵੀਰ ਸਿੰਘ ਟਿਵਾਣਾ ਗਰੁੱਪ ਨੇ ਹੂੰਝਾ ਫੇਰ ਜਿੱਤ ਹਾਸਲ ਕਰਦੇ ਹੋਏ ਸਾਰੇ ਮੁੱਖ ਅਹੁਦਿਆਂ 'ਤੇ ਕਬਜ਼ਾ ਕਰ ਲਿਆ ਹੈ। ਐਲਾਨੇ ਗਏ ਨਤੀਜਿਆਂ ਅਨੁਸਾਰ ਪ੍ਰਧਾਨ ਦੀ ਚੋਣ ਲਈ ਮਨਵੀਰ ਸਿੰਘ ਟਿਵਾਣਾ ਨੇ ਆਪਣੇ ਵਿਰੋਧੀ ਰਾਕੇਸ਼ ਗੁਪਤਾ ਨੂੰ 166 ਵੋਟਾਂ ਦੇ ਫਰਕ ਨਾਲ ਹਰਾਇਆ। ਮਨਵੀਰ ਨੂੰ 888 ਤੇ ਰਾਕੇਸ਼ ਗੁਪਤਾ ਨੂੰ 722 ਵੋਟਾਂ ਮਿਲੀਆਂ। ਮੀਤ ਪ੍ਰਧਾਨ ਲਈ ਬਾਜ਼ੀ ਸਵੀਦੇਵ ਸੈਂਡੀ ਘੁੰਮਣ ਨੇ ਮਾਰੀ। ਉਨ੍ਹਾਂ ਅਮਨ ਮਾਥੁਰ ਨੂੰ 352 ਵੋਟਾਂ ਨਾਲ ਹਰਾਇਆ। ਸਕੱਤਰ ਸੁਖਦੇਵ ਸ਼ਰਮਾ ਬਣੇ ਜਿਨ੍ਹਾਂ ਤੇਗਬੀਰ ਢਿੱਲੋਂ ਨੂੰ 315 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ। ਜੁਆਇੰਟ ਸਕੱਤਰ ਦੀਪਕ ਜਿੰਦਲ ਬਣੇ, ਉਨ੍ਹਾਂ ਆਪਣੇ ਵਿਰੋਧੀ ਨੂੰ 189 ਵੋਟਾਂ ਦੇ ਫ਼ਰਕ ਨਾਲ ਹਰਾਇਆ। ਖ਼ਜ਼ਾਨਚੀ ਗੁਰਜੀਤ ਸਿੰਘ ਬਾਵਾ ਬਣੇ ਜਿਨ੍ਹਾਂ ਮਨਪ੍ਰੀਤ ਕੌਰ ਨੂੰ 197 ਵੋਟਾਂ ਦੇ ਫਰਕ ਨਾਲ ਹਰਾਇਆ। ਲਾਇਬਰੇਰੀ ਇੰਚਾਰਜ ਮਨਪ੍ਰੀਤ ਚੀਮਾ ਬਣੇ। ਉਨ੍ਹਾਂ ਆਪਣੇ ਵਿਰੋਧੀ ਨੂੰ 438 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਕਾਰਜਕਾਰਨੀ ਦੇ ਜਿਨ੍ਹਾਂ 10 ਮੈਂਬਰਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ਵਿੱਚ ਕੁਲਵੀਰ ਕੌਰ, ਰਾਮ ਪੂਰੀ, ਸੁਪਿੰਦਰ ਸਿੰਘ ਸੋਹੀ, ਹਰਮੀਤ ਕੌਰ, ਗੁਰਪ੍ਰੀਤ ਕੌਰ, ਵਿਸਾਖੀ ਸਿੰਘ ਕੰਬੋਜ,  ਅਰਵਿੰਦ ਪਾਲ, ਮਨਦੀਪ ਕੌਰ ਢਿੱਲੋਂ, ਸੈਮ ਸੁਖੀਜਾ ਤੇ ਕਰਨ ਵਰਮਾ ਸ਼ਾਮਲ ਹਨ।