ਮੁੱਖ ਮੰਤਰੀ ਵਲੋਂ ਚਲਾਈ ਸਰਕਾਰ ਤੁਹਾਡੇ ਦੁਆਰ ਸਕੀਮ ਸਲਾਘਾਯੋਗ ਕਦਮ ਹੈ - ਰਾਜਿੰਦਰ ਸਿੰਘ ਲੋਹਟੀਆ

ਬਲਾਚੌਰ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਸ਼ੁਰਾ ਕੀਤੀ ਯੋਜਨਾ ਸਰਕਾਰ ਤੁਹਾਡੇ ਦੁਆਰ ਇਕ ਬਹੁਤ ਹੀ ਸਲਾਘਾਯੋਗ ਕਦਮ ਹੈ। ਇਸ ਸਕੀਮ ਤਹਿਤ ਪੰਜਾਬ ਦੇ ਲੋਕਾਂ ਨੂੰ ਆਪਣੇ ਦਫਤਰੀ ਕੰਮ ਕਰਵਾਉਣ ਲਈ ਜੋ ਸਮਾਂ ਦਫਤਰਾਂ ਦੇ ਗੇੜੇ ਮਾਰ ਮਾਰ ਕੇ ਬਰਬਾਦ ਹੁੰਦਾ ਸੀ, ਇਸ ਕਾਰਜ ਨਾਲ ਉਸ ਤੋਂ ਛੁਟਕਾਰਾ ਮਿਲ ਜਾਵੇਗਾ। ਹੁਣ 1076 ਨੰਬਰ ਤੇ ਕਾਲ ਕਰਨ ਤੇ ਦਫਤਰੀ ਬਾਬੂ ਤੁਹਾਡਾ ਕੰਮ ਕਰਨ ਲਈ ਹੁਣ ਬਕਾਇਦਾ ਤੁਹਾਡੇ ਘਰ ਚੱਲ ਕੇ ਆਵੇਗਾ। ਇਹ ਵਿਚਾਰ ਪ੍ਰਗਟ ਕਰਦਿਆਂ ਪਸ਼ੂ ਭਲਾਈ ਵੈਲਫੇਅਰ ਬੋਰਡ ਦੇ ਨਵਨਿਯੁਕਤ ਮੈਂਬਰ ਸਰਦਾਰ ਰਾਜਿੰਦਰ ਸਿੰਘ ਲੋਹਟੀਆ ਨੇ ਕਿਹਾ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ 43 ਸੇਵਾਵਾਂ ਤੁਹਾਡੇ ਘਰ ਮਿਲਿਆ ਕਰਨਗੀਆਂ।

ਬਲਾਚੌਰ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਸ਼ੁਰਾ ਕੀਤੀ ਯੋਜਨਾ ਸਰਕਾਰ ਤੁਹਾਡੇ ਦੁਆਰ ਇਕ ਬਹੁਤ ਹੀ ਸਲਾਘਾਯੋਗ ਕਦਮ ਹੈ। ਇਸ ਸਕੀਮ ਤਹਿਤ ਪੰਜਾਬ ਦੇ ਲੋਕਾਂ ਨੂੰ ਆਪਣੇ ਦਫਤਰੀ ਕੰਮ ਕਰਵਾਉਣ ਲਈ ਜੋ ਸਮਾਂ ਦਫਤਰਾਂ ਦੇ ਗੇੜੇ ਮਾਰ ਮਾਰ ਕੇ ਬਰਬਾਦ ਹੁੰਦਾ ਸੀ, ਇਸ ਕਾਰਜ ਨਾਲ ਉਸ ਤੋਂ ਛੁਟਕਾਰਾ ਮਿਲ ਜਾਵੇਗਾ। ਹੁਣ 1076 ਨੰਬਰ ਤੇ ਕਾਲ ਕਰਨ ਤੇ ਦਫਤਰੀ ਬਾਬੂ ਤੁਹਾਡਾ ਕੰਮ ਕਰਨ ਲਈ ਹੁਣ ਬਕਾਇਦਾ ਤੁਹਾਡੇ ਘਰ ਚੱਲ ਕੇ ਆਵੇਗਾ। ਇਹ ਵਿਚਾਰ ਪ੍ਰਗਟ ਕਰਦਿਆਂ ਪਸ਼ੂ ਭਲਾਈ ਵੈਲਫੇਅਰ ਬੋਰਡ ਦੇ ਨਵਨਿਯੁਕਤ ਮੈਂਬਰ ਸਰਦਾਰ ਰਾਜਿੰਦਰ ਸਿੰਘ ਲੋਹਟੀਆ ਨੇ ਕਿਹਾ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ 43 ਸੇਵਾਵਾਂ ਤੁਹਾਡੇ ਘਰ ਮਿਲਿਆ ਕਰਨਗੀਆਂ। ਉਹਨਾਂ ਆਖਿਆ ਕਿ ਮੁੱਖ ਮੰਤਰੀ ਦੁਆਰਾ ਚੋਣ ਐਲਾਨਨਾਮੇ ਵਿੱਚ ਦੱਸੇ ਸਾਰੇ ਕੰਮਾਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾਵੇਗਾ। ਇਹ ਹੀ ਹੁਣ ਦੀ ਤੇ ਪਹਿਲੀਆਂ ਸਰਕਾਰਾਂ ਵਿਚਲਾ ਫਰਕ ਹੋਵੇਗਾ ਜੋ ਕੰਮ ਕਰਨਾ ਨਹੀਂ ਸੀ ਚਾਹੁੰਦੇ ਤੇ ਅਸੀਂ ਤੁਹਾਡੇ ਘਰ ਬਾਬੂਆਂ ਨੂੰ ਭੇਜ ਕੇ ਕੰਮ ਕਰਵਾਵਾਂਗੇ। ਜਿਵੇਂ ਅਸੀਂ ਪਹਿਲਾਂ ਚੌਵੀ ਘੰਟੇ ਤੇ 600 ਯੂਨਿਟ ਦੀ ਸ਼ਰਤ ਪੂਰੀ ਕੀਤੀ ਹੈ। ਹੁਣ ਅਗਲੇ ਵਾਅਦੇ ਵੀ ਜਲਦੀ ਪੂਰੇ ਕਰਾਂਗੇ।