
ਚੰਡੀਗੜ੍ਹ 'ਚ "ਰਫ਼ੀ ਨਾਈਟ" ਅੱਜ, ਰਾਜੇਸ਼ ਪੰਵਾਰ ਤੇ ਹੋਰ ਗਾਇਕਾਂ ਦੀ ਹੋਵੇਗੀ ਪੇਸ਼ਕਾਰੀ
ਪਟਿਆਲਾ,15 ਦਸੰਬਰ - ਰਫ਼ੀ ਮੈਮੋਰੀਅਲ ਕਲਚਰਲ ਸੁਸਾਇਟੀ ਪਟਿਆਲਾ ਵੱਲੋਂ 16 ਦਸੰਬਰ ਨੂੰ ਸ਼ਾਮ 5 ਵਜੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਮਹਾਨ ਗਾਇਕ ਸੁਰ ਸਮਰਾਟ ਮੁਹੰਮਦ ਰਫ਼ੀ ਸਾਹਿਬ ਦੀ ਯਾਦ ਵਿੱਚ "ਰਫ਼ੀ ਨਾਈਟ" ਦਾ ਆਯੋਜਨ ਕੀਤਾ ਰਿਹਾ ਹੈ, ਜਿਸ ਵਿੱਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਗਾਇਕ ਰਾਜੇਸ਼ ਪੰਵਾਰ ਮੁਹੰਮਦ ਰਫ਼ੀ ਸਾਹਿਬ ਦੁਆਰਾ ਗਾਏ ਗੀਤਾਂ ਨੂੰ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਤੇ ਕਮਿਸ਼ਨਰ ਪਟਿਆਲਾ ਡਵੀਜ਼ਨ (ਰਿਟਾ:)
ਪਟਿਆਲਾ,15 ਦਸੰਬਰ - ਰਫ਼ੀ ਮੈਮੋਰੀਅਲ ਕਲਚਰਲ ਸੁਸਾਇਟੀ ਪਟਿਆਲਾ ਵੱਲੋਂ 16 ਦਸੰਬਰ ਨੂੰ ਸ਼ਾਮ 5 ਵਜੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਮਹਾਨ ਗਾਇਕ ਸੁਰ ਸਮਰਾਟ ਮੁਹੰਮਦ ਰਫ਼ੀ ਸਾਹਿਬ ਦੀ ਯਾਦ ਵਿੱਚ "ਰਫ਼ੀ ਨਾਈਟ" ਦਾ ਆਯੋਜਨ ਕੀਤਾ ਰਿਹਾ ਹੈ, ਜਿਸ ਵਿੱਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਗਾਇਕ ਰਾਜੇਸ਼ ਪੰਵਾਰ ਮੁਹੰਮਦ ਰਫ਼ੀ ਸਾਹਿਬ ਦੁਆਰਾ ਗਾਏ ਗੀਤਾਂ ਨੂੰ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਤੇ ਕਮਿਸ਼ਨਰ ਪਟਿਆਲਾ ਡਵੀਜ਼ਨ (ਰਿਟਾ:) ਸ਼੍ਰੀ ਜੀ ਐਸ ਗਰੇਵਾਲ ਤੇ ਜਨਰਲ ਸਕੱਤਰ ਸ਼੍ਰੀ ਬੀ. ਐਮ. ਸ਼ਰਮਾ ਨੇ ਦੱਸਿਆ ਕਿ ਪ੍ਰਸਿੱਧ ਸਮਾਜ ਸੇਵੀ ਅਤੇ "ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ" ਦੇ ਬਾਨੀ ਤੇ ਮੁਖੀ ਸਰਦਾਰ ਐਸ.ਪੀ. ਸਿੰਘ ਉਬਰਾਏ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਵਾਨਿਆ ਨਰੂਲਾ ਤੇ ਪਰਮਜੀਤ ਸਿੰਘ ਪਰਵਾਨਾ ਦੇ ਨਾਲ ਨਾਲ ਕੁਝ ਹੋਰ ਗਾਇਕ ਕਲਾਕਾਰ ਵੀ ਆਪਣੇ ਗੀਤਾਂ ਦੀ ਪੇਸ਼ਕਾਰੀ ਦੇਣਗੇ। ਮੰਚ ਸੰਚਾਲਨ ਸ਼ਬਦਾਂ ਦੇ ਧਨੀ ਡਾ. ਐਸ. ਕੇ. ਬਾਤਿਸ਼ (ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ) ਕਰਨਗੇ। ਇਥੇ ਇਹ ਜ਼ਿਕਰਯੋਗ ਹੈ ਕਿ ਸ਼੍ਰੀ ਜੀ. ਐਸ. ਗਰੇਵਾਲ ਮੁਹੰਮਦ ਰਫ਼ੀ ਸਾਹਿਬ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਤੇ ਹਰ ਸਾਲ ਰਫ਼ੀ ਸਾਹਿਬ ਦੀ ਯਾਦ ਵਿੱਚ ਸੰਗੀਤਕ ਪ੍ਰੋਗਰਾਮ ਕਰਵਾਉਂਦੇ ਹਨ। ਉਨ੍ਹਾਂ ਦੀ ਰਹਿਨੁਮਾਈ ਵਿੱਚ ਕਰਵਾਏ ਗਏ ਪ੍ਰੋਗਰਾਮ ਬਹੁਤ ਸਫ਼ਲ ਰਹੇ ਹਨ।
