ਡਰੱਗ ਮਾਮਲੇ 'ਚ ਅਮਰਪਾਲ ਬੋਨੀ "ਸਿਟ" ਮੁਖੀ ਕੋਲ ਹੋਏ ਪੇਸ਼

ਪਟਿਆਲਾ, 15 ਦਸੰਬਰ - ਅਕਾਲੀ ਨੇਤਾ ਰਹੇ ਤੇ ਹੁਣ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਚੁੱਕੇ ਅਮਰਪਾਲ ਸਿੰਘ ਬੋਨੀ ਅੱਜ ਇੱਕ ਡਰੱਗ ਮਾਮਲੇ "ਸਿਟ" ਮੁਖੀ ਤੇ ਏ ਡੀ ਜੀ ਪੀ ਮੁਖਵਿੰਦਰ ਸਿੰਘ ਛੀਨਾ ਸਾਹਮਣੇ ਪੇਸ਼ ਹੋਏ। ਉਨ੍ਹਾਂ ਨੂੰ 13 ਦਸੰਬਰ ਨੂੰ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਣ ਦਾ ਨੋਟਿਸ ਦਿੱਤਾ ਗਿਆ ਸੀ ਪਰ ਕਿਸੇ ਨਿਜੀ ਰੁਝੇਵੇਂ ਕਾਰਨ ਉਹ ਪੇਸ਼ ਨਹੀਂ ਹੋ ਸਕੇ ਸਨ।

ਪਟਿਆਲਾ, 15 ਦਸੰਬਰ - ਅਕਾਲੀ ਨੇਤਾ ਰਹੇ ਤੇ ਹੁਣ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਚੁੱਕੇ ਅਮਰਪਾਲ ਸਿੰਘ ਬੋਨੀ ਅੱਜ ਇੱਕ ਡਰੱਗ ਮਾਮਲੇ "ਸਿਟ" ਮੁਖੀ ਤੇ ਏ ਡੀ ਜੀ ਪੀ ਮੁਖਵਿੰਦਰ ਸਿੰਘ ਛੀਨਾ ਸਾਹਮਣੇ ਪੇਸ਼ ਹੋਏ। ਉਨ੍ਹਾਂ ਨੂੰ 13 ਦਸੰਬਰ ਨੂੰ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਣ ਦਾ ਨੋਟਿਸ ਦਿੱਤਾ ਗਿਆ ਸੀ ਪਰ ਕਿਸੇ ਨਿਜੀ ਰੁਝੇਵੇਂ ਕਾਰਨ ਉਹ ਪੇਸ਼ ਨਹੀਂ ਹੋ ਸਕੇ ਸਨ। ਇਥੇ ਇਹ ਜ਼ਿਕਰਯੋਗ ਹੈ ਕਿ ਬੋਨੀ ਅਕਾਲੀ ਸਰਕਾਰ ਸਮੇਂ ਵੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਆਵਾਜ਼ ਉਠਾਉਂਦੇ ਰਹੇ ਹਨ ਤੇ ਹਾਈ ਕੋਰਟ ਵਿੱਚ ਵੀ ਮਜੀਠੀਆ ਖਿਲਾਫ਼ ਹਲਫ਼ੀਆ ਬਿਆਨ ਦਿੱਤਾ ਸੀ।