
ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਅੱਜ, ਪ੍ਰਧਾਨਗੀ ਲਈ ਮੁਕਾਬਲਾ ਸਖ਼ਤ
ਪਟਿਆਲਾ, 14 ਦਸੰਬਰ- ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਸਾਲ 2024-25 ਦੀ ਨਵੀਂ ਟੀਮ ਚੁਣਨ ਲਈ 15 ਦਸੰਬਰ ਨੂੰ 1801 ਵਕੀਲ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ। ਦੋਵਾਂ ਗਰੁੱਪਾਂ ਦੀਆਂ ਸਿਆਸੀ ਸਰਗਰਮੀਆਂ ਆਪਣੀ ਚਰਮ ਸੀਮਾ 'ਤੇ ਪਹੁੰਚ ਗਈਆਂ ਹਨ। ਪੋਲਿੰਗ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਾਮੀਂ 5 ਵਜੇ ਤਕ ਚੱਲੇਗੀ।
ਪਟਿਆਲਾ, 14 ਦਸੰਬਰ- ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਸਾਲ 2024-25 ਦੀ ਨਵੀਂ ਟੀਮ ਚੁਣਨ ਲਈ 15 ਦਸੰਬਰ ਨੂੰ 1801 ਵਕੀਲ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ। ਦੋਵਾਂ ਗਰੁੱਪਾਂ ਦੀਆਂ ਸਿਆਸੀ ਸਰਗਰਮੀਆਂ ਆਪਣੀ ਚਰਮ ਸੀਮਾ 'ਤੇ ਪਹੁੰਚ ਗਈਆਂ ਹਨ। ਪੋਲਿੰਗ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਾਮੀਂ 5 ਵਜੇ ਤਕ ਚੱਲੇਗੀ। ਰਾਤ ਦੇਰ ਗਏ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। ਵਕੀਲਾਂ ਨੂੰ ਲੁਭਾਉਣ ਤੇ ਆਪਣੇ ਵੱਲ ਖਿੱਚਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਦੋਵਾਂ ਗਰੁੱਪਾਂ (ਰਾਕੇਸ਼ ਗੁਪਤਾ ਤੇ ਮਨਵੀਰ ਸਿੰਘ ਟਿਵਾਣਾ) ਵੱਲੋਂ ਪਾਰਟੀਆਂ ਦਾ ਸਿਲਸਿਲਾ ਵੀ ਚਲਦਾ ਰਿਹਾ ਹੈ। ਅੱਜ ਰਾਤ ਵੀ ਟਿਵਾਣਾ ਗਰੁੱਪ ਵੱਲੋਂ ਸਰਹੰਦ ਰੋਡ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਪਾਰਟੀ ਦਿੱਤੀ ਗਈ। ਕੋਈ ਖੁੱਲ੍ਹ ਕੇ ਗੱਲ ਨਹੀਂ ਕਰ ਰਿਹਾ ਪਰ ਦੋਵੇਂ ਗਰੁੱਪ ਆਪੋ ਆਪਣੀ ਜਿੱਤ ਦੇ ਦਾਵੇ ਕਰ ਰਹੇ ਹਨ। ਜਾਣਕਾਰ ਸੂਤਰਾਂ ਮੁਤਾਬਕ ਬਾਕੀ ਅਹੁਦੇਦਾਰਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਪ੍ਰਧਾਨਗੀ ਦੇ ਅਹੁਦੇ ਲਈ ਰਾਕੇਸ਼ ਗੁਪਤਾ ਅਤੇ ਮਨਵੀਰ ਸਿੰਘ ਟਿਵਾਣਾ ਵਿਚਾਲੇ ਸਖ਼ਤ ਮੁਕਾਬਲਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਪ੍ਰਧਾਨ ਤੋਂ ਇਲਾਵਾ ਮੀਤ ਪ੍ਰਧਾਨ, ਸਕੱਤਰ, ਜੁਆਇੰਟ ਸਕੱਤਰ, ਖ਼ਜ਼ਾਨਚੀ, ਲਾਇਬ੍ਰੇਰੀ ਇੰਚਾਰਜ ਅਤੇ ਦਸ ਐਗਜ਼ੈਕਟਿਵ ਮੈਂਬਰਾਂ ਲਈ ਵੋਟਾਂ ਪੈਣੀਆਂ ਹਨ।
