ਸਵੀਪ ਟੀਮ ਵੱਲੌ ਪਟਿਆਲਾ ਸਕੂਲ ਆਫ ਡੈਫ ਅਤੇ ਬਲਾਈਂਡ ਵਿਖੇ ਸਕਸ਼ਮ ਵੋਟਰ ਬਨਣ ਦਾ ਸੁਨੇਹਾ

ਪਟਿਆਲਾ, 3 ਦਸੰਬਰ - ਸਥਾਨਕ ਪਟਿਆਲਾ ਸਕੂਲ ਆਫ ਡੈਫ ਅਤੇ ਬਲਾਈਂਡ ਵਿਖੇ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਮੌਕੇ ਸਵੀਪ ਟੀਮ ਵੱਲੌਂ ਵੋਟਰ ਪੰਜੀਕਰਣ ਦਾ ਸੁਨੇਹਾ ਦਿੰਦੇ ਹੋਏ ਸਕਸ਼ਮ ਐਪ ਰਾਹੀਂ ਸਕਸ਼ਮ ਹੋ ਵੋਟ ਪਾਉਣ ਦਾ ਸੁਨੇਹਾ ਦਿੱਤਾ ਗਿਆ।

ਪਟਿਆਲਾ, 3 ਦਸੰਬਰ - ਸਥਾਨਕ ਪਟਿਆਲਾ ਸਕੂਲ ਆਫ ਡੈਫ ਅਤੇ ਬਲਾਈਂਡ ਵਿਖੇ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਮੌਕੇ ਸਵੀਪ ਟੀਮ ਵੱਲੌਂ ਵੋਟਰ ਪੰਜੀਕਰਣ ਦਾ ਸੁਨੇਹਾ ਦਿੰਦੇ ਹੋਏ ਸਕਸ਼ਮ  ਐਪ ਰਾਹੀਂ ਸਕਸ਼ਮ ਹੋ ਵੋਟ ਪਾਉਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ  ਸਟੇਟ ਸਵੀਪ ਕੋਰ ਕਮੇਟੀ ਦੇ ਮੈਂਬਰ ਅਤੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਮੁਹਾਲੀ  ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਰਾਜ ਆਈਕਨ ਪ੍ਰੋ. ਡਾ. ਕਿਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਸ਼ਵਿੰਦਰ ਸਿੰਘ ਰੇਖੀ ਨੇ ਦੱਸਿਆ ਕਿ ਦਿਵਿਆਂਗਜਨ ਵੋਟਰਾਂ ਨੂੰ ਰਜਿਸਟਰਡ ਕਰਨ ਲਈ ਅੱਜ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ  ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਦੀ ਨਿਰਦੇਸ਼ਨਾ ਵਿਚ ਭਲਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿਚ ਰਾਜ ਪੱਧਰੀ ਸਮਾਗਮ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਨੂੰ ਸਮਰਪਿਤ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਕਿਰਨ ਰਾਜ ਆਈਕਨ ਨੇ ਸਮੂਹ ਯੋਗ ਵੋਟਰਾਂ ਨੂੰ 9 ਦਸੰਬਰ ਤਕ ਵੋਟ ਬਨਵਾਉਣ ਦੀ ਅਪੀਲ ਕੀਤੀ। ਇਸ ਮੌਕੇ  ਦਿਵਿਆਂਗਜਨ ਆਈਕਨ ਜਗਦੀਪ ਸਿੰਘ ਪ੍ਰਧਾਨ ਪਟਿਆਲਾ ਡੈਫ ਐਸੋਸੀਏਸ਼ਨ, ਸਤਵੀਰ ਸਿੰਘ ਗਿੱਲ ਨੋਡਲ ਅਫਸਰ ਪਟਿਆਲਾ ਦਿਹਾਤੀ, ਨਰਿੰਦਰ ਸਿੰਘ ਨੋਡਲ ਅਫਸਰ ਸਵੀਪ ਹਲਕਾ ਸਨੌਰ ਅਤੇ ਜਸਵੀਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।