
PEC ਬੇ ਏਰੀਆ ਅਲੂਮਨੀ, 290 ਮੈਂਬਰਾਂ ਦਾ ਇੱਕ ਸਮੂਹ, ਜੋ ਕਿ ਸਿਲੀਕਾਨ ਵੈਲੀ, ਕੈਲੀਫੋਰਨੀਆ ਵਿੱਚ ਸਥਿਤ ਹੈ। ਉਹਨਾਂ ਸਾਰੇ ਹੀ ਪੁਰਾਣੇ ਸਾਬਕਾ ਵਿਦਿਆਰਥੀਆਂ ਨੇ ਮਿਲ ਕੇ ਮਿਲਪੀਟਾਸ, ਯੂਐਸਏ ਵਿੱਚ ਸਥਿਤ ਇੰਡੀਅਨ ਵਿੱਚ ਆਯੋਜਿਤ ਕਲੱਚਰਲ ਸੈਂਟਰ ਵਿਖੇ ਆਪਣੀ ਵਿਦਿਆਰਥੀ ਮੀਟ ਵਿੱਚ PEC ਦੀ 102ਵੀਂ ਵਰ੍ਹੇਗੰਢ ਮਨਾਈ।
ਚੰਡੀਗੜ੍ਹ 3 ਦਸੰਬਰ 2023- ਪ੍ਰੋ: ਬਲਦੇਵ ਸੇਤੀਆ, ਡਾਇਰੈਕਟਰ, PEC, ਯੂਐਸਏ ਬੇ ਏਰੀਆ ਦੇ ਸਾਬਕਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀ ਨੂੰ ਸੰਬੋਧਨ ਕਰਨ ਲਈ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਉਨ੍ਹਾਂ ਨਾਲ ਲਾਈਵ ਸ਼ਾਮਲ ਹੋਏ।
ਚੰਡੀਗੜ੍ਹ 3 ਦਸੰਬਰ 2023- ਪ੍ਰੋ: ਬਲਦੇਵ ਸੇਤੀਆ, ਡਾਇਰੈਕਟਰ, PEC, ਯੂਐਸਏ ਬੇ ਏਰੀਆ ਦੇ ਸਾਬਕਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀ ਨੂੰ ਸੰਬੋਧਨ ਕਰਨ ਲਈ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਉਨ੍ਹਾਂ ਨਾਲ ਲਾਈਵ ਸ਼ਾਮਲ ਹੋਏ। ਉਹਨਾਂ ਨੇ PEC ਦੇ ਅਮੀਰ ਇਤਿਹਾਸ ਬਾਰੇ ਗੱਲ ਕੀਤੀ ਅਤੇ PEC ਦੀਆਂ ਰੇਟਿੰਗਾਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੀਆਂ ਆਪਣੀਆਂ ਯੋਜਨਾਵਾਂ ਦੇ ਨਾਲ ਹੀ, ਨਵੇਂ ਫੈਕਲਟੀ ਦੀ ਭਰਤੀ ਅਤੇ ਅਲੂਮਨੀ ਦੀ ਭਾਗੀਦਾਰੀ ਦੀ ਮੰਗ ਕਰਨ ਵਾਲੇ ਖੋਜ 'ਤੇ ਵਿਸ਼ੇਸ਼ ਧਿਆਨ ਦੇਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੇ ਕੋਆਰਡੀਨੇਟਰ ਡਾ: ਨਰੇਸ਼ ਸਹਿਗਲ (84 ਦੇ ਸਾਬਕਾ ਵਿਦਿਆਰਥੀ) ਨੇ ਕਿਹਾ ਕਿ ''ਪ੍ਰੋ. ਬਲਦੇਵ ਸੇਤੀਆ ਦੇ ਸੰਬੋਧਨ ਤੋਂ ਦਰਸ਼ਕ ਬਹੁਤ ਪ੍ਰਭਾਵਿਤ ਹੋਏ ਹਨ।'' ਉਨ੍ਹਾਂ ਪ੍ਰੋ. ਸੇਤੀਆ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਆਉਣ ਵਾਲੇ ਸਾਲ 2024 ਦੇ ਸਮਾਗਮ ਲਈ ਵਿਅਕਤੀਗਤ ਤੌਰ 'ਤੇ ਉਨ੍ਹਾਂ ਸਾਰਿਆਂ ਨਾਲ ਸ਼ਾਮਲ ਹੋਣ ਲਈ ਸੱਦਾ ਵੀ ਦਿੱਤਾ।। ਸ਼੍ਰੀ ਕਾਮੇਸ਼ਵਰ ਗੁਪਤਾ ਨੇ PEC ਐਜੂਕੇਸ਼ਨਲ ਫਾਊਂਡੇਸ਼ਨ ਬਾਰੇ ਜਾਣਕਾਰੀ ਪੇਸ਼ ਕੀਤੀ, ਜੋ ਕਿ ਉਨ੍ਹਾਂ ਦੇ ਅਲਮਾ ਮੈਟਰ ਨੂੰ ਸਮਰਥਨ ਦੇਣ ਲਈ ਸਥਾਪਿਤ ਕੀਤੀ ਗਈ, ਇੱਕ ਯੂਐਸ ਟੈਕਸ ਮੁਕਤ ਸੰਸਥਾ ਹੈ। ਪ੍ਰੋ: ਰਾਜੇਸ਼ ਕਾਂਡਾ, ਹੈੱਡ ਅਲੂਮਨੀ ਅਫੇਅਰਜ਼ ਵੀ ਆਨਲਾਈਨ ਮੀਟਿੰਗ ਵਿੱਚ ਸ਼ਾਮਲ ਹੋਏ।
ਬਾਅਦ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਾਬਕਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਦੁਆਰਾ ਪੇਸ਼ ਕੀਤੇ ਗਏ ਵੱਖ-ਵੱਖ ਭਾਰਤੀ ਮੂਲ ਦੇ ਗੀਤ-ਸੰਗੀਤ ਅਤੇ ਡਾਂਸ ਸ਼ਾਮਲ ਸਨ।
