
ਬਲੌਂਗੀ ਦੀਆਂ ਗਲੀਆਂ ਵਿੱਚੋਂ ਨਹੀਂ ਹੋਈ ਬਰਸਾਤੀ ਪਾਣੀ ਦੀ ਨਿਕਾਸੀ ਗਲੀਆਂ ਵਿੱਚ ਖੜ੍ਹੇ ਪਾਣੀ ਕਾਰਨ ਲੋਕ ਪਰੇਸ਼ਾਨ
ਬਲੌਂਗੀ, 2 ਦਸੰਬਰ - ਬਲੌਂਗੀ ਪਿੰਡ ਵਿੱਚ ਬਰਸਾਤ ਕਾਰਨ ਗਲੀਆਂ ਵਿੱਚ ਇਕੱਠੇ ਹੋ ਰਹੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਹੀ ਖੜ੍ਹਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ।
ਬਲੌਂਗੀ, 2 ਦਸੰਬਰ - ਬਲੌਂਗੀ ਪਿੰਡ ਵਿੱਚ ਬਰਸਾਤ ਕਾਰਨ ਗਲੀਆਂ ਵਿੱਚ ਇਕੱਠੇ ਹੋ ਰਹੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਹੀ ਖੜ੍ਹਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ।
ਬਲੌਂਗੀ ਵਾਸੀਆਂ ਦਾ ਕਹਿਣਾ ਹੈ ਕਿ ਬਲੌਂਗੀ ਪਿੰਡ ਅਤੇ ਬਲਕਿ ਬਲੌਂਗੀ ਕਲੋਨੀ ਵਿੱਚ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਖੜਾ ਰਹਿੰਦਾ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੌਰਾਨ ਜਿੱਥੇ ਕਈ ਸਰਕਾਰਾਂ ਬਦਲ ਗਈਆਂ ਉੱਥੇ ਪੰਚਾਇਤਾਂ ਵੀ ਬਦਲਦੀਆਂ ਰਹੀਆਂ ਪਰ ਬਰਸਾਤੀ ਪਾਣੀ ਦੀ ਨਿਕਾਸੀ ਦਾ ਹੁਣ ਤਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ।
ਵਸਨੀਕਾਂ ਨੇ ਕਿਹਾ ਕਿ ਬਲੌਂਗੀ ਪਿੰਡ ਵਿੱਚ ਗੁੱਗਾ ਮਾੜੀ ਕੋਲ ਬਿਨਾਂ ਬਰਸਾਤ ਦੇ ਵੀ ਕਈ ਵਾਰ ਸੀਵਰੇਜ ਦਾ ਗੰਦਾ ਪਾਣੀ ਚਲਦਾ ਰਹਿੰਦਾ ਹੈ ਅਤੇ ਗੁੱਗਾ ਮਾੜੀ ਵਿੱਚ ਦਰਸ਼ਨ ਕਰਨ ਵਾਲੇ ਲੋਕਾਂ ਨੂੰ ਵੀ ਗੰਦੇ ਪਾਣੀ ਤੋਂ ਲੰਘਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਬਰਸਾਤੀ ਪਾਣੀ ਸੀਵਰੇਜ ਵਿਚ ਜਾਂਦਾ ਹੈ ਜਿਸ ਨਾਲ ਸੀਵਰੇਜ ਓਵਰ ਫਲੋ ਹੋ ਕੇ ਗਲੀ ਵਿੱਚ ਆ ਜਾਂਦਾ ਹੈ ਅਤੇ ਫਿਰ ਸੀਵਰੇਜ ਦਾ ਗੰਦਾ ਪਾਣੀ ਕਈ ਕਈ ਦਿਨ ਗਲੀ ਵਿੱਚ ਖੜਾ ਰਹਿੰਦਾ ਹੈ। ਵਸਨੀਕਾਂ ਨੇ ਕਿਹਾ ਕਿ ਗੰਦਗੀ ਕਾਰਣ ਬਿਮਾਰੀ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਸਦੇ ਨਾਲ ਹੀ ਗਲੀ ਵਿੱਚ ਪਾਣੀ ਖੜਾ ਹੋਣ ਕਾਰਣ ਉੱਥੋਂ ਲੰਘਦੇ ਲੋਕਾਂ, ਗੁਜਰ ਰਹੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਰਾਹਗੀਰਾਂ ਨੂੰ ਗੰਦੇ ਪਾਣੀ ਤੋਂ ਨਿਕਲਣਾ ਪੈਂਦਾ ਹੈ।
ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਪਾਸੇ ਧਿਆਨ ਦਿਤਾ ਜਾਵੇ ਅਤੇ ਇਸ ਸਮੱਸਿਆ ਦਾ ਕੋਈ ਪੱਕਾ ਹਲ ਕੀਤਾ ਜਾਵੇ।
