ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਲਈ 15 ਦਿਨਾਂ ਜੂਡੋ ਵਰਕਸ਼ਾਪ ਕਰਵਾਈ
ਐਸ ਏ ਐਸ ਨਗਰ, 2 ਦਸੰਬਰ- ਸਰਕਾਰੀ ਕਾਲਜ, ਐਸ ਏ ਐਸ ਨਗਰ ਦੇ ਵੂਮਨਸੈਲ ਅਤੇ ਕੈਰੀਅਰ ਪਲੇਸਮੈਂਟ ਵਿਭਾਗ ਵਲੋਂ ਸਰੀਰਕ-ਸਿੱਖਿਆ ਵਿਭਾਗ ਨਾਲ ਮਿਲ ਕੇ ਪ੍ਰਿੰਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਦੀ ਰਹਿਨੁਮਾਈ ਹੇਠ ਕਾਲਜ ਦੀਆਂ ਵਿਦਿਆਰਥਣਾਂ ਲਈ 15 ਦਿਨਾਂ ਜੂਡੋ ਵਰਕਸ਼ਾਪ ਕਰਵਾਈ ਗਈ ਜਿਸ ਦੌਰਾਨ ਕਾਲਜ ਦੀਆਂ ਲਗਭਗ ਸਾਰੀਆਂ ਲੜਕੀਆਂ ਨੇ ਇਸ ਵਿੱਚ ਹਿੱਸਾ ਲਿਆ।

ਕਾਲੇਜ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਪ੍ਰੋ ਸਿਮਰਪ੍ਰੀਤ ਨੇ ਬਤੌਰ ਰਿਸੋਰਸ ਪਰਸਨ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ ਅਤੇ ਲੜਕੀਆਂ ਨੂੰ ਸਮੇਂ-ਸਮੇਂ ਸਿਰ ਆਪਣੀ ਸੁਰੱਖਿਆ ਨੂੰ ਨਿਸ਼ਚਿਤ ਕਰਨ ਦੇ ਗੁਣ ਸਿਖਾਏ। ਇਸ ਦੇ ਨਾਲ-ਨਾਲ ਵੱਖ-ਵੱਖ ਤਕਨੀਕਾਂ, ਚਲਾਕੀਆਂ ਨਾਲ ਵਿਦਿਆਰਥਣਾਂ ਨੂੰ ਲੋੜ ਪੈਣ ਤੇ ਆਪਣੇ ਬਚਾਓ ਕਰਨ ਦੇ ਹੁਨਰ ਸਿਖਾਏ।
ਕਾਲੇਜ ਪਿ੍ਰੰਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਨੇ ਵਰਕਸ਼ਾਪ ਦੌਰਾਨ ਲੜਕੀਆਂ ਨੂੰ ਆਪਣੇ ਸੁਰੱਖਿਅਤ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।