
ਪੀਜੀਆਈ ਨੇ ਬੀਡੀਸੀ ਬਲੱਡ ਸੈਂਟਰ ਤੋਂ ਲੋੜਵੰਦ ਲਈ ਖੂਨ ਸਵੀਕਾਰ ਕੀਤਾ
ਨਵਾਂਸ਼ਹਿਰ - ਇਲਾਕਾ ਵਾਸੀਆਂ ਨੂੰ ਖਾਸ ਕਰਕੇ ਖੂਨਦਾਨ ਲਹਿਰ ਨਾਲ਼ ਸਬੰਧਤ ਖੂਨਦਾਨੀਆਂ,ਪ੍ਰੇਰਕਾਂ ਅਤੇ ਆਯੋਜਿਕਾਂ ਨੂੰ ਇਹ ਜਾਣਕੇ ਖੁਸ਼ੀ ਅਤੇ ਤਸੱਲੀ ਪ੍ਰਾਪਤ ਹੋਵੇਗੀ ਕਿ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.) ਚੰਡੀਗੜ੍ਹ ਨੇ ਪਹਿਲੀ ਵਾਰ ਬੀਡੀਸੀ ਬਲੱਡ ਸੈਂਟਰ ਨਵਾਂਸ਼ਹਿਰ ਤੋਂ ਟੈਸਟ ਕੀਤੇ ਗਏ ਖੂਨ ਨੂੰ ਸਵੀਕਾਰ ਕੀਤਾ ਹੈ।
ਨਵਾਂਸ਼ਹਿਰ - ਇਲਾਕਾ ਵਾਸੀਆਂ ਨੂੰ ਖਾਸ ਕਰਕੇ ਖੂਨਦਾਨ ਲਹਿਰ ਨਾਲ਼ ਸਬੰਧਤ ਖੂਨਦਾਨੀਆਂ,ਪ੍ਰੇਰਕਾਂ ਅਤੇ ਆਯੋਜਿਕਾਂ ਨੂੰ ਇਹ ਜਾਣਕੇ ਖੁਸ਼ੀ ਅਤੇ ਤਸੱਲੀ ਪ੍ਰਾਪਤ ਹੋਵੇਗੀ ਕਿ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.) ਚੰਡੀਗੜ੍ਹ ਨੇ ਪਹਿਲੀ ਵਾਰ ਬੀਡੀਸੀ ਬਲੱਡ ਸੈਂਟਰ ਨਵਾਂਸ਼ਹਿਰ ਤੋਂ ਟੈਸਟ ਕੀਤੇ ਗਏ ਖੂਨ ਨੂੰ ਸਵੀਕਾਰ ਕੀਤਾ ਹੈ। ਬੀਤੀ ਰਾਤ ਜ਼ਿਲ੍ਹਾ ਰੂਪਨਗਰ ਦੇ ਇੱਕ ਮਰੀਜ਼ ਨੂੰ ਪੀਜੀਆਈ ਵਿੱਚ ਦੁਰਲੱਭ ਗਰੁੱਪ ਦੇ ਖੂਨ ਦੀ ਲੋੜ ਸੀ। ਉੱਕਤ ਦੁਰਲਭ ਖੂਨ ਦੀ ਲੋੜ੍ਹ ਵਾਲ੍ਹੇ ਮਰੀਜ਼ ਦੇ ਪ੍ਰੀਵਾਰਕ ਮੈਂਬਰਾਂ ਨੇ ਜ਼ਿਲ੍ਹਾ ਐਸਬੀਐਸ ਨਗਰ ਦੇ ਿਪੰਡ ਅਲਾਚੌਰ ਦੇ ਸ ਪਰਿਮੰਦਰ ਿਸੰਘ ਨਾਲ ਸੰਪਰਕ ਕੀਤਾ, ਜੋ ਬੀਡੀਸੀ ਬਲੱਡ ਸੈਂਟਰ ਨਾਲ੍ਹ ਜੁੜੇ ਹੋਏ ਹਨ ਨੇ ਅੱਗੋਂ ਪੀਜੀਆਈ ਦੇ ਸਬੰਧਤ ਡਾਕਟਰ ਦੀ ਗੱਲ ਬੀਡੀਸੀ ਦੇ ਬੀਟੀਓ ਡਾ ਅਜੇ ਬੱਗਾ ਅਤੇ ਤਕਨੀਕੀ ਸਟਾਫ ਮੈਂਬਰਾਂ ਸ੍ਰੀ ਰਾਜੀਵ ਭਾਰਦਵਾਜ ਅਤੇ ਸ੍ਰੀ ਦੀਪਕ ਕੁਮਾਰ ਨਾਲ ਕਰਵਾਈ। ਬੀਡੀਸੀਬਲੱਡ ਸੈਂਟਰ ਵਿਖੇ ਖੂਨ ਇੱਕਠਾ ਕਰਨ ਅਤੇ ਟੈਸਟਾਂ ਦੀ ਤਕਨੀਕੀ ਪ੍ਰਕਿਰਿਆ ਨੂੰ ਸਮਝਣ ਉਪ੍ਰੰਤ ਦੁਰਲਭ ਗਰੁੱਪ ਦੇ ਦੋ ਬਲੱਡ ਯੂਨਿਟ ਜਾਰੀ ਕਰਨ ਦੀ ਸਿਹਮਤੀ ਦੇ ਿਦੱਤੀ।
ਇੱਥੇ ਇਹ ਿਜ਼ਕਰ ਕਰਨਾ ਉਚੱਤ ਹੋਵੇਗਾ ਿਕ ਆਮ ਤੌਰ ਤੇ ਪੀਜੀਆਈ ਆਪਣੇ ਦਾਖਲ ਮਰੀਜ਼ਾਂ ਲਈ ਦੂਜੇ ਬਲੱਡ ਸੈਂਟਰਾਂ ਤੋਂ ਟੈਸਟ ਕੀਤਾ ਹੋਇਆ ਖੂਨ ਪਵਾਨ ਨਹੀਂ ਕਰਦੀ ਪਰ ਬੀਡੀਸੀ ਬਲੱਡ ਸੈਂਟਰ ਵਿਖੇ ਖੂਨ ਦੀ ਜਾਂਚ ਲਈ ਅਪਣਾਈ ਗਈ ਵਿਧੀ ਨੂੰ ਜਾਣਨ ਉਪ੍ਰੰਤ ਪੀਜੀਆਈ ਨੇ 2 ਯੂਨਖੂਨ ਸਵੀਕਾਰ ਕਰ ਲਏ ਜਿਸ ਨਾਲ ਬੀਡੀਸੀ ਬਲੱਡ ਸੈਂਟਰ ਸੇਵਾ ਦੇ
ਮਿਆਰ ਵਾਰੇ ਸਤੁੰਸ਼ਟੀ ਮਿਲ੍ਹਦੀ ਹੈ।
ਵਰਨਣਯੋਗ ਹੈ ਕਿ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ (ਸੀ.ਐਮ.ਸੀ) ਦੇ ਮੈਡੀਕਲ ਸੁਪਰਿਨਟੈਂਡੈਂਟ ਡਾ ਐਲਨ ਜੋਸਫ, ਿਕਡਵਭਾਰਦੀ ਮੁਖੀ ਡਾ ਜੈਸਮੀਨ ਦਾਸ ਅਤੇ ਡਾ ਗੌਰੀ ਨੇ ਬੀਡੀਸੀ ਦੀ ਬੀਤੇ ਦਿਨੀਂ ਕੀਤੀ ਸਦਭਾਵਨਾ ਫੇਰੀ ਦੌਰਾਨ ਇਸ ਬਲੱਡ ਸੈਂਟਰ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕੀਤੀ।
