ਐਲਸ ਹਾਈ ਸਕੂਲ ਵਿੱਚ ਖੋਲੀ ਗਈ ਲਾਇਬਰੇਰੀ ਨੂੰ 5 ਹਜਾਰ ਦੀਆ ਪੁਸਤਕਾਂ ਭੇਟ ਕੀਤੀਆਂ

ਮਾਹਿਲਪੁਰ, (30 ਨਵੰਬਰ) ਉਸਾਂਰੂ ਸੋਚ ਨੂੰ ਸਮਰਪਿਤ ਕਿਤਾਬਾਂ ਮਨੁੱਖੀ ਕਦਰਾਂ ਕੀਮਤਾਂ ਨੂੰ ਬਚਾਉਂਦੀਆਂ ਨੇ। ਇਹ ਵਿਚਾਰ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਐਲਿਸ ਹਾਈ ਸਕੂਲ ਵਿੱਚ ਖੋਲ੍ਹੀ ਗਈ ਲਾਇਬਰੇਰੀ ਵਾਸਤੇ 5 ਹਜ਼ਾਰ ਦੀਆਂ ਪੁਸਤਕਾਂ ਭੇਟ ਕਰਦਿਆਂ ਕਹੇ l ਉਹਨਾਂ ਅੱਗੇ ਕਿਹਾ ਕਿ ਜੇਕਰ ਅਜੋਕੇ ਸਮੇਂ ਵਿੱਚ ਅਸੀਂ ਆਪਣੀ ਨਵੀਂ ਪਨੀਰੀ ਨੂੰ ਬਚਾਉਣਾ ਹੈ ਤਾਂ ਉਹਨਾਂ ਨੂੰ ਉਸਾਰੂ ਸੋਚ ਨਾਲ ਸਬੰਧਤ ਪੁਸਤਕਾਂ ਨਾਲ ਜੋੜਨਾ ਪਵੇਗਾl

ਮਾਹਿਲਪੁਰ,  (30 ਨਵੰਬਰ) ਉਸਾਂਰੂ ਸੋਚ ਨੂੰ ਸਮਰਪਿਤ ਕਿਤਾਬਾਂ  ਮਨੁੱਖੀ ਕਦਰਾਂ ਕੀਮਤਾਂ ਨੂੰ ਬਚਾਉਂਦੀਆਂ ਨੇ। ਇਹ ਵਿਚਾਰ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਐਲਿਸ ਹਾਈ ਸਕੂਲ ਵਿੱਚ ਖੋਲ੍ਹੀ ਗਈ ਲਾਇਬਰੇਰੀ ਵਾਸਤੇ 5 ਹਜ਼ਾਰ ਦੀਆਂ ਪੁਸਤਕਾਂ ਭੇਟ ਕਰਦਿਆਂ ਕਹੇ l ਉਹਨਾਂ ਅੱਗੇ ਕਿਹਾ ਕਿ ਜੇਕਰ ਅਜੋਕੇ ਸਮੇਂ ਵਿੱਚ ਅਸੀਂ ਆਪਣੀ ਨਵੀਂ ਪਨੀਰੀ ਨੂੰ ਬਚਾਉਣਾ ਹੈ ਤਾਂ ਉਹਨਾਂ ਨੂੰ ਉਸਾਰੂ ਸੋਚ ਨਾਲ ਸਬੰਧਤ ਪੁਸਤਕਾਂ ਨਾਲ ਜੋੜਨਾ ਪਵੇਗਾl ਅਜਿਹਾ ਕਰਨ ਨਾਲ ਹੀ ਅਸੀਂ ਆਪਣੀ ਮਾਤ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਬਚਾ ਸਕਦੇ ਹਾਂ l ਅੱਜ ਪੰਜਾਬੀ ਹੋਂਦ ਨੂੰ ਖਤਰਾ ਬਣਿਆ ਹੋਇਆ ਹੈ। ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ l ਉਹਨਾਂ ਕਿਹਾ ਕਿ ਬਲਜਿੰਦਰ ਮਾਨ ਵੱਲੋਂ ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਅਤੇ ਨਰੋਆ ਸਾਹਿਤ ਮੁਹਈਆ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰੋਫੈਸਰ ਅਜੀਤ ਲੰਗੇਰੀ ਨੇ ਸ਼ਾਬਾਸ਼ ਦਿੰਦਿਆਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵੇ ਤਾਂ ਇਹ ਸਮਾਜ ਸੋਹਣਾ ਤੇ ਸੁਚੱਜਾ ਬਣ ਸਕਦਾ ਹੈ। ਉਹਨਾਂ ਅੱਗੇ ਕਿਹਾ ਕਿ ਸਕੂਲ ਸਮੇਂ ਦੌਰਾਨ ਕੋਈ ਵੀ ਵਿਅਕਤੀ ਇਸ ਲਾਇਬਰੇਰੀ ਦਾ ਲਾਭ ਉਠਾ ਸਕਦਾ ਹੈ। ਇਸ ਮੌਕੇ ਸੁਰ ਸੰਗਮ ਵਿਦਿਅਕ ਟਰੱਸਟ ਦੇ ਪੈਟਰਨ ਬੱਗਾ ਸਿੰਘ ਆਰਟਿਸਟ ਅਤੇ ਸੁਖਮਨ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ l ਇਸ ਮੌਕੇ ਕੁਲਵਿੰਦਰ ਸਿੰਘ, ਹਰਮਨਪ੍ਰੀਤ ਕੌਰ, ਹਰਵੀਰ ਮਾਨ ਸਮੇਤ ਸਟਾਫ ਮੈਂਬਰ ਅਤੇ ਬੱਚੇ ਹਾਜ਼ਰ ਸਨ।