
ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਹੈਡ ਕੈਸ਼ੀਅਰ ਡਾ ਹਰਭਜਨ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ ।
ਗੜ੍ਹਸ਼ੰਕਰ 28 ਨਬੰਵਰ- ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਦੇ ਹੈਡ ਕੈਸ਼ੀਅਰ ਡਾ ਹਰਭਜਨ ਸਿੰਘ ਸਾਬਕਾ ਸਰਪੰਚ ਸਹੂੰਗੜਾ ਨੂੰ ਉਦੋਂ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੇ ਮਾਤਾ ਚੰਨਣ ਕੌਰ ਸਦੀਵੀਂ ਵਿਛੋੜਾ ਦੇ ਗਏ।
ਗੜ੍ਹਸ਼ੰਕਰ 28 ਨਬੰਵਰ- ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਦੇ ਹੈਡ ਕੈਸ਼ੀਅਰ ਡਾ ਹਰਭਜਨ ਸਿੰਘ ਸਾਬਕਾ ਸਰਪੰਚ ਸਹੂੰਗੜਾ ਨੂੰ ਉਦੋਂ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੇ ਮਾਤਾ ਚੰਨਣ ਕੌਰ ਸਦੀਵੀਂ ਵਿਛੋੜਾ ਦੇ ਗਏ।ਮਾਤਾ ਚੰਨਣ ਕੌਰ ਦੀ ਬੇਵਕਤੀ ਮੌਤ ਤੇ ਤੱਪ ਅਸਥਾਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੇਵਲ ਸਿੰਘ, ਚੇਅਰਮੈਨ ਡਾ ਕੁਲਵਰਨ, ਜੀਤ ਸਿੰਘ ਬਗਵਾਈ, ਮੱਖਣ ਸਿੰਘ ਵਾਹਿਦਪੁਰ, ਨਰੇਸ਼ ਸਿੰਘ, ਸੁਖਦੇਵ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਡਾ ਹਰਭਜਨ ਸਿੰਘ ਸਹੂੰਗੜਾ ਨੇ ਦਸਿਆ ਕਿ 30 ਨਵੰਬਰ ਦਿਨ ਵੀਰਵਾਰ ਨੂੰ ਮਾਤਾ ਜੀ ਦੇ ਨਮਿੱਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਤਿੰਮ ਅਰਦਾਸ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਹੂੰਗੜਾ ਵਿਖੇ ਹੋਵੇਗੀ।
