ਗੁਰਦੁਆਰਾ ਸਿੰਘ ਸਭਾ , ਸਮੂਹ ਸੰਗਤ ਤੇ ਐਨ.ਆਰ.ਆਈਜ ਦੇ ਸਹਿਯੋਗ ਨਾਲ ਪੀ.ਜੀ.ਆਈ ਚੰਡੀਗੜ੍ਹ ਚ ਲੋੜਵੰਦ ਮਰੀਜ਼ਾਂ ਲਈ ਫਰੀ ਲੰਗਰ ਦੀ ਸੇਵਾ ਕੀਤੀ ।

ਗੜ੍ਹਸ਼ੰਕਰ 28 ਨਵੰਬਰ - ਪੀ.ਜੀ.ਆਈ ਚੰਡੀਗੜ੍ਹ ਜਿਥੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਵੱਖ ਬਿਮਾਰੀਆਂ ਨਾਲ ਪੀੜਤ ਵਿਅਕਤੀ ਇਲਾਜ ਕਰਵਾਉਣ ਲਈ ਆਉਂਦੇ ਹਨ ਤੇ ਕਈ ਕਈ ਦਿਨ ਇਥੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੁਕਣਾ ਪੈਂਦਾ ਹੈ ਜਿਸ ਨਾਲ ਲੋਕ ਕਾਫ਼ੀ ਪ੍ਰੇਸ਼ਾਨ ਹੁੰਦੇ ਹਨ

ਗੜ੍ਹਸ਼ੰਕਰ 28 ਨਵੰਬਰ - ਪੀ.ਜੀ.ਆਈ ਚੰਡੀਗੜ੍ਹ ਜਿਥੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਵੱਖ ਬਿਮਾਰੀਆਂ ਨਾਲ ਪੀੜਤ ਵਿਅਕਤੀ ਇਲਾਜ ਕਰਵਾਉਣ ਲਈ ਆਉਂਦੇ ਹਨ ਤੇ ਕਈ ਕਈ ਦਿਨ ਇਥੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੁਕਣਾ ਪੈਂਦਾ ਹੈ ਜਿਸ ਨਾਲ ਲੋਕ ਕਾਫ਼ੀ ਪ੍ਰੇਸ਼ਾਨ ਹੁੰਦੇ ਹਨ ਜਿਨ੍ਹਾਂ ਲਈ ਪਿੰਡ ਡਾਨਸੀਵਾਲ ਦੇ ਵਾਸੀਆਂ ਨੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਲੰਗਰ ਦੀ ਸੇਵਾ ਕੀਤੀ। ਜਿਸ ਵਿੱਚ ਸੇਵਾਦਾਰਾਂ ਹਰਜੀਤ ਸਿੰਘ, ਨੰਬੜਦਾਰ ਕੁਲਵੀਰ ਸਿੰਘ, ਉਂਕਾਰ ਸਿੰਘ, ਬਲਜਿੰਦਰ ਸਿੰਘ ਫੌਜੀ, ਗੁਰਿੰਦਰ ਸਿੰਘ, ਨਵੀਂ, ਅਮਰੀਕ ਸਿੰਘ, ਬਲਕਾਰ ਸਿੰਘ, ਅਕਾਸ਼ ਅਰੌੜਾ, ਗਗਨਦੀਪ, ਗੁਰਵਿੰਦਰ ਸਿੰਘ, ਗੁਰਮੁੱਖ ਸਿੰਘ ਨੇ ਦੱਸਿਆ ਕਿ ਭਾਵੇਂ ਕਿ ਵੱਡੀ ਗਿਣਤੀ ਚ ਵੱਖ ਵੱਖ ਸੰਸਥਾਵਾਂ, ਸਮਾਜਸੇਵੀਆ ਵਲੋਂ ਲੰਗਰ ਲਗਾਏ ਜਾਂਦੇ ਹਨ ਪਰ ਉਥੇ ਲੋਕਾਂ ਦਾ ਭਾਰੀ ਗਿਣਤੀ ਚ ਪਹੁੰਚਣਾ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ ਜਿਸ ਲਈ ਅਸੀਂ ਪਿੰਡ ਡਾਨਸੀਵਾਲ ਅਤੇ ਐਨ ਆਰ ਆਈ ਦੇ ਸਹਿਯੋਗ ਨਾਲ ਲੰਗਰ ਦੀ ਸੇਵਾ ਕੀਤੀ ਹੈ ਅਤੇ ਅੱਗੇ ਤੋਂ ਵੀ ਜਾਰੀ ਰੱਖਾਂਗੇ।