ਛੇਂਵੀ ਪੰਜਾਬ ਸਟੇਟ ਕੈਰਮ ਚੈਂਪੀਅਨਸ਼ਿਪ ਦਾ ਸਮਾਪਨ

ਐਸ ਏ ਐਸ ਨਗਰ, 27 ਨਵੰਬਰ - ਪੰਜਾਬ ਸਟੇਟ ਕੈਰਮ ਐਸੋਸੀਏਸ਼ਨ ਮੁਹਾਲੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ ਦੇ ਆਪਸੀ ਸਹਿਯੋਗ ਨਾਲ, ਗੋਲਡਨ ਬੈਲਜ ਪਬਲਿਕ ਸਕੂਲ ਸੈਕਟਰ 77 ਮੁਹਾਲੀ ਵਿਖੇ ਆਯੋਜਿਤ ਛੇਂਵੀ ਪੰਜਾਬ ਸਟੇਟ ਕੈਰਮ ਚੈਂਪੀਅਨਸ਼ਿਪ ਦਾ ਸਮਾਪਨ ਅਤੇ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ।

ਐਸ ਏ ਐਸ ਨਗਰ, 27 ਨਵੰਬਰ - ਪੰਜਾਬ ਸਟੇਟ ਕੈਰਮ ਐਸੋਸੀਏਸ਼ਨ ਮੁਹਾਲੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ ਦੇ ਆਪਸੀ ਸਹਿਯੋਗ ਨਾਲ, ਗੋਲਡਨ ਬੈਲਜ ਪਬਲਿਕ ਸਕੂਲ ਸੈਕਟਰ 77 ਮੁਹਾਲੀ ਵਿਖੇ ਆਯੋਜਿਤ ਛੇਂਵੀ ਪੰਜਾਬ ਸਟੇਟ ਕੈਰਮ ਚੈਂਪੀਅਨਸ਼ਿਪ ਦਾ ਸਮਾਪਨ ਅਤੇ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰੈਸ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਮੌਕੇ ਸ਼੍ਰੀ ਸੁਖਬੀਰ ਸਿੰਘ ਕਲਸੀ ਮੁੱਖ ਮਹਿਮਾਨ ਸਨ ਜਦੋਂ ਕਿ ਕਰਨਲ ਸੀ ਐਸ ਬਾਵਾ ਅਤੇ ਸ਼੍ਰੀ ਅਰਵਿੰਦਰਜੀਤ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਸ ਚੈਂਪੀਅਨਸ਼ਿਪ ਵਿੱਚ ਕੁਲ 7 ਵਰਗਾਂ ਵਿੱਚ 102 ਖਿਡਾਰੀਆਂ ਨੇ ਭਾਗ ਲਿਆ।
ਸਬ ਜੂਨੀਅਰ ਵਰਗ (ਲੜਕੇ) ਵਿੱਚ ਲਕਸ਼ ਅਰੌੜਾ, ਹਰਕੀਰਤ ਸਿੰਘ, ਇਸ਼ਾਨ ਚੌਧਰੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਅਤੇ ਸਬ ਜੂਨੀਅਰ ਵਰਗ (ਕੁੜੀਆਂ) ਵਿੱਚ ਰਾਣੀ ਗੁਪਤਾ, ਅਰਸ਼ਦੀਪ ਕੌਰ, ਗੁਰਸੀਰਤ ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੂਨੀਅਰ ਵਰਗ (ਲੜਕੇ) ਵਿੱਚ ਸਾਗਰ, ਪ੍ਰਕਾਸ਼, ਪ੍ਰਨਾਇ ਸਿਨਹਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਜੂਨੀਅਰ ਵਰਗ ਵਿਚ ਮਾਹੀ ਮਸੌਨ, ਗੁਰਲੀਨ ਕੌਰ, ਸਲੌਨੀ ਕੁਮਾਰੀ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਪੁਰਸ਼ ਸ਼ੀਨੀਅਰ ਵਰਗ ਵਿੱਚ ਮੁਹੰਮਦ ਸਮੀਰ ਅੰਮ੍ਰਿਤਸਰ, ਦੀਦਾਰ ਸਿੰਘ ਮੁਹਾਲੀ ਅਤੇ ਅਨੁਜ ਕੁਮਾਰ ਸਿਨਹਾ ਮੁਹਾਲੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ ਜਦੋਂਕਿ ਔਰਤਾਂ ਦੇ ਸ਼ੀਨੀਅਰ ਵਰਗ ਵਿੱਚ ਸਨੇਹਾ ਮੁਹਾਲੀ, ਅਲਕਾ ਸਿਨਹਾ ਮੁਹਾਲੀ ਅਤੇ ਪਿੰਕੀ ਮੁਹਾਲੀ ਨੇ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕੀਤਾ। ਵੈਟਰਨ ਪੁਰਸ਼ ਵਰਗ ਵਿੱਚ ਅਨੀਸ਼ ਮੁਹਾਲੀ, ਦੀਦਾਰ ਸਿੰਘ ਮੁਹਾਲੀ ਅਤੇ ਮੁਹੰਮਦ ਸ਼ਦੀਕ ਅਨਸਾਰੀ ਲੁਧਿਆਣਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸ਼੍ਰੀ ਸਤੀਸ਼ ਵਿਜ ਵੱਲੋਂ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਸੰਸਥਾ ਦੇ ਜਨਰਲ ਸਕੱਤਰ ਸ਼੍ਰੀ ਗੁਰਿੰਦਰ ਸਿੰਘ ਨੇ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਗੁਰਦੀਪ ਸਿੰਘ ਵੱਲੋਂ ਖਿਡਾਰੀਆਂ, ਰੈਫਰੀਆਂ ਅਤੇ ਪ੍ਰਬੰਧਕਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।