ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਬਲੌਂਗੀ ਵਿੱਚ ਤੁਲਸੀ ਵਿਵਾਹ ਦਾ ਆਯੋਜਨ ਕੀਤਾ

ਬਲੌਂਗੀ, 27 ਨਵੰਬਰ - ਬਲੌਂਗੀ ਦੀ ਆਦਰਸ਼ ਕਲੋਨੀ ਦੇ ਬਲਾਕ ਬੀ ਵਿੱਚ ਸਥਿਤ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿੱਚ ਮੰਦਰ ਕਮੇਟੀ ਦੇ ਪ੍ਰਧਾਨ ਜਗਬੀਰ ਸਿੰਘ ਦੀ ਅਗਵਾਈ ਵਿੱਚ ਤੁਲਸੀ ਵਿਵਾਹ ਦਾ ਆਯੋਜਨ ਕੀਤਾ ਗਿਆ।

ਬਲੌਂਗੀ, 27 ਨਵੰਬਰ - ਬਲੌਂਗੀ ਦੀ ਆਦਰਸ਼ ਕਲੋਨੀ ਦੇ ਬਲਾਕ ਬੀ ਵਿੱਚ ਸਥਿਤ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿੱਚ ਮੰਦਰ ਕਮੇਟੀ ਦੇ ਪ੍ਰਧਾਨ ਜਗਬੀਰ ਸਿੰਘ ਦੀ ਅਗਵਾਈ ਵਿੱਚ ਤੁਲਸੀ ਵਿਵਾਹ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਜਗਬੀਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਰਾਧਾ ਕ੍ਰਿਸ਼ਨ ਮੰਦਿਰ ਕਮੇਟੀ ਵਲੋਂ ਇਕ ਸੰਕਲਪ ਲਿਆ ਗਿਆ ਸੀ ਕਿ ਹਰ ਪੂਰਨਮਾਸ਼ੀ ਤੇ 24 ਘੰਟੇ ਲਈ ਰਾਮਾਇਣ ਪਾਠ ਕੀਤਾ ਜਾਵੇਗਾ ਅਤੇ ਕਮੇਟੀ ਵਲੋਂ ਬੀਤੇ ਦਿਨ ਰਾਮਾਇਣ ਪਾਠ ਸ਼ੁਰੂ ਕੀਤਾ ਗਿਆ ਸੀ ਜਿਸਦੀ ਸਮਾਪਤੀ ਉਪਰੰਤ ਤੁਲਸੀ ਵਿਵਾਹ, ਹਵਨ ਅਤੇ ਕੀਰਤਨ ਵੀ ਕੀਤਾ ਗਿਆ। ਇਸ ਮੌਕੇ ਖੀਰ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਕੁਮਾਰ ਸੈਣੀ, ਨਿਰੰਜਨ ਸਿੰਘ, ਸੁਨੀਲ ਕੁਮਾਰ, ਸ਼ਸ਼ੀ ਰੰਜਨ, ਮਹੇਸ਼ ਕੁਮਾਰ, ਦੁਰਗਾ ਪ੍ਰਸਾਦ, ਸੁਸ਼ੀਲ ਓਹਜਾ, ਨੰਦ ਲਾਲ ਵਰਮਾ, ਐਸ ਪੀ ਯਾਦਵ, ਮੇਘਨਾਥ, ਨਿਰੰਜਨ ਸਿੰਘ ਦਾਦਾ, ਸਤਿੰਦਰ ਯਾਦਵ, ਰਾਹੁਲ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮਜੂਦ ਸਨ।