ਭਲਕੇ ਬਲੌਂਗੀ ਸ਼ਮਸ਼ਾਨ ਘਾਟ ਵਿਖੇ ਹੋਵੇਗਾ ਪੱਤਰਕਾਰ ਸੁਖਦੀਪ ਸਿੰਘ ਸੋਈ ਦਾ ਅੰਤਿਮ ਸੰਸਕਾਰ

ਐਸ ਏ ਐਸ ਨਗਰ, 27 ਨਵੰਬਰ - ਮੁਹਾਲੀ ਤੋਂ ਅਜੀਤ ਦੇ ਸੀਨੀਅਰ ਪੱਤਰਕਾਰ ਸੁਖਦੀਪ ਸਿੰਘ ਸੋਈ (ਜਿਹਨਾਂ ਦਾ ਬੀਤੀ 25 ਨਵੰਬਰ ਨੂੰ ਦਿਲ ਦਾ ਦੌਰਾ ਪੈਣ ਦੇ ਕਾਰਨ ਸਵਰਗਵਾਸ ਹੋ ਗਿਆ ਸੀ) ਦਾ ਅੰਤਮ ਸਸਕਾਰ 28 ਨਵੰਬਰ ਨੂੰ ਬਲੌਂਗੀ ਸ਼ਮਸ਼ਾਨ ਘਾਟ ਵਿਖੇ 12.30 ਦੁਪਹਿਰ ਕੀਤਾ ਜਾਵੇਗਾ।

ਸੁਖਦੀਪ ਸਿੰਘ ਸੋਈ ਆਪਣੇ ਪਿੱਛੇ ਪਤਨੀ ਅਤੇ ਦੋ ਬੇਟੀਆਂ ਛੱਡ ਗਏ। ਜਿਥੇ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਹੀ ਪੂਰੇ ਪੱਤਰਕਾਰ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
ਇਸ ਦੁੱਖ ਦੀ ਘੜੀ ਵਿੱਚ ਸ ਸੁਖਦੀਪ ਸਿੰਘ ਸੋਈ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੀ ਫੇਜ਼ 3 ਏ ਵਿਚਲੀ ਰਿਹਾਇਸ਼ ਤੇ ਵੱਖ ਵੱਖ ਸਿਆਸੀ ਪਾਰਟਆਂ ਦੇ ਆਗੂਆਂ, ਧਾਰਮਿਕ ਅਤੇ ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ, ਮਿਉਂਸਪਲ ਕੌਂਸਲਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਦਾ ਤਾਂਤਾ ਲੱਗਿਆ ਰਿਹਾ।
ਅਦਾਰਾ ਸਕਾਈ ਹਾਕ ਟਾਈਮਜ਼ ਸ ਸੁਖਦੀਪ ਸਿੰਘ ਸੋਈ ਦੇ ਅਕਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਉਹਨਾਂ ਦੀ ਅਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।