ਸਾਬਕਾ ਫੌਜੀ ਦਵਿੰਦਰ ਸਿੰਘ (80) ਨੂੰ 50 ਸਾਲਾਂ ਦੇ ਸੰਘਰਸ਼ ਤੋਂ ਬਾਅਦ ਮਿਲੀ ਪੈਨਸ਼ਨ ਐਕਸ ਸਰਵਿਸਮੈਨ ਗਰੀਵੈਂਸਿਸ ਸੈਲ ਦੀ ਮਿਹਨਤ ਰੰਗ ਲਿਆਈ

ਐਸ. ਏ. ਐਸ. ਨਗਰ, 24 ਨਵੰਬਰ - ਪਿਛਲੇ 50 ਸਾਲਾਂ ਤੋਂ ਪੈਨਸ਼ਨ ਹਾਸਿਲ ਕਰਨ ਲਈ ਸੰਘਰਸ਼ ਕਰ ਰਹੇ ਭਾਰਤੀ ਹਵਾਈ ਫੌਜ ਦੇ ਇੱਕ ਸਾਬਕਾ ਫੌਜੀ ਦਵਿੰਦਰ ਸਿੰਘ (80 ਸਾਲ) ਨੂੰ ਐਕਸ ਸਰਵਿਸ ਮੈਨ ਗਰੀਵੈਂਸਿਸ ਸੈਲ ਵੱਲੋਂ ਰਿਜਰਵਿਸਟ ਪੈਨਸ਼ਨ ਦਿਲਵਾਈ ਗਈ ਹੈ।

ਐਸ. ਏ. ਐਸ. ਨਗਰ, 24 ਨਵੰਬਰ - ਪਿਛਲੇ 50 ਸਾਲਾਂ ਤੋਂ ਪੈਨਸ਼ਨ ਹਾਸਿਲ ਕਰਨ ਲਈ ਸੰਘਰਸ਼ ਕਰ ਰਹੇ ਭਾਰਤੀ ਹਵਾਈ ਫੌਜ ਦੇ ਇੱਕ ਸਾਬਕਾ ਫੌਜੀ ਦਵਿੰਦਰ ਸਿੰਘ (80 ਸਾਲ) ਨੂੰ ਐਕਸ ਸਰਵਿਸ ਮੈਨ ਗਰੀਵੈਂਸਿਸ ਸੈਲ ਵੱਲੋਂ ਰਿਜਰਵਿਸਟ ਪੈਨਸ਼ਨ ਦਿਲਵਾਈ ਗਈ ਹੈ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਕਸ ਸਰਵਿਸ ਸਰਵਿਸ ਮੈਨ ਗਰੀਵੈਂਸਿਸ ਸੈਲ ਦੇ ਪ੍ਰਧਾਨ ਲੈਫਟੀਨੈਂਟ ਕਰਨਲ ਐਸ ਐਸ ਸੋਹੀ (ਸੇਵਾਮੁਕਤ) ਨੇ ਕਿਹਾ ਕਿ ਸੰਸਥਾ ਦੇ ਯਤਨਾਂ ਸਦਕਾ ਬਰੇਟਾ (ਮਾਨਸਾ) ਦੇ ਕਾਰਪੋਰਲ ਦਵਿੰਦਰ ਸਿੰਘ (80) ਨੂੰ 50 ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਰਿਜਰਵਿਸਟ ਪੈਨਸ਼ਨ ਮਿਲੀ ਹੈ। ਉਹਨਾਂ ਦੱਸਿਆ ਕਿ ਦਵਿੰਦਰ ਸਿੰਘ 14. 12. 1963 ਨੂੰ ਨਿਯਮ ਅਤੇ ਸ਼ਰਤਾਂ 9/6 (9 ਸਾਲ ਦੀ ਨਿਯਮਤ ਸੇਵਾ ਅਤੇ 6 ਸਾਲ ਦੀ ਨਿਯਮਤ ਜਾਂ ਰਿਜਰਵਿਸਟ ਸੇਵਾ ਅਤੇ ਉਸ ਤੋਂ ਬਾਅਦ ਪੈਨਸ਼ਨ) ਦੇ ਤਹਿਤ ਇੰਡੀਅਨ ਏਅਰ ਫੋਰਸ ਵਿੱਚ ਸ਼ਾਮਲ ਹੋਏ ਸਨ ਪਰ ਉਨ੍ਹਾਂ ਨੂੰ 10 ਸਾਲ ਦੀ ਸੇਵਾ ਤੋਂ ਬਾਅਦ 30.11.1973 ਨੂੰ ਬਿਨਾਂ ਪੈਨਸ਼ਨ ਤੋਂ ਛੁੱਟੀ ਦੇ ਦਿੱਤੀ ਗਈ ਸੀ।

ਕਰਨਲ ਸੋਹੀ ਨੇ ਦੱਸਿਆ ਕਿ ਪਰਿਵਾਰ ਦੀਆਂ ਆਰਥਿਕ ਲੋੜਾਂ ਦੀ ਪੂਰਤੀ ਲਈ, ਕਾਰਪੋਰਲ ਦਵਿੰਦਰ ਸਿੰਘ ਨੇ ਆਪਣੀ ਲੁਧਿਆਣਾ ਦੀ ਜਾਇਦਾਦ ਵੇਚ ਦਿੱਤੀ ਅਤੇ ਮਾਨਸਾ ਪਿੰਡ ਵਿਖੇ ਜ਼ਮੀਨ ਜਾਇਦਾਦ ਖਰੀਦੀ। ਉਨ੍ਹਾਂ ਨੇ ਪੋਲਟਰੀ ਫਾਰਮ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਫਾਰਮ ਵੀ ਸ਼ੁਰੂ ਕੀਤਾ ਜਿਸ ਦੌਰਾਨ ਉਹ ਕਾਫੀ ਹੱਦ ਤੱਕ ਕਾਮਯਾਬ ਹੋ ਗਏ।

ਕਰਨਲ ਸੋਹੀ ਨੇ ਦੱਸਿਆ ਕਿ ਦਵਿੰਦਰ ਸਿੰਘ ਨੇ 2017 ਵਿੱਚ ਪੈਨਸ਼ਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ। ਉਸਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਸੰਸਥਾ ਨੇ ਆਰਮਡ ਫੋਰਸਿਜ਼ ਟ੍ਰਿਬਿਊਨਲ ਚੰਡੀਗੜ੍ਹ ਵਿਖੇ 2018 ਵਿੱਚ ਕੇਸ ਦਾਇਰ ਕੀਤਾ। ਉਹਨਾਂ ਦੱਸਿਆ ਕਿ ਅਦਾਲਤ ਵਿੱਚ ਹਵਾਈ ਫੌਜ ਦੇ ਰਿਕਾਰਡ ਵਿੱਚ ਕਿਹਾ ਗਿਆ ਹੈ ਕਿ ਕਾਰਪੋਰਲ ਦਵਿੰਦਰ ਸਿੰਘ ਨੇ ਆਪਣੀ 15 ਸਾਲ ਦੀ ਸੇਵਾ ਪੂਰੀ ਨਹੀਂ ਕੀਤੀ ਇਸ ਲਈ ਉਸਨੂੰ ਪੈਨਸ਼ਨ ਨਹੀਂ ਦਿੱਤੀ ਜਾ ਸਕਦੀ। ਇਸਤੇ ਸੰਸਥਾ ਦੇ ਐਡਵੋਕੇਟ ਆਰ ਐਨ ਓਝਾ ਨੇ ਦਲੀਲ ਦਿੱਤੀ ਕਿ ਫੌਜ ਨੇ 9/6 ਸਾਲ ਦੇ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਅਤੇ ਦਵਿੰਦਰ ਸਿੰਘ ਨੂੰ 10 ਸਾਲ ਦੀ ਸੇਵਾ ਤੋਂ ਬਾਅਦ ਕਾਰਪੋਰਲ ਦਵਿੰਦਰ ਸਿੰਘ ਦੀ ਇੱਛਾ ਦੇ ਵਿਰੁੱਧ ਉਹਨਾਂ ਨੂੰ ਇਕਪਾਸੜ ਤੌਰ ਤੇ ਡਿਸਚਾਰਜ ਕੀਤਾ ਹੈ ਵਰਨਾ ਦਵਿੰਦਰ ਸਿੰਘ ਪੈਨਸ਼ਨ ਲਈ 15 ਸਾਲ ਦੀ ਸੇਵਾ ਪੂਰੀ ਕਰ ਸਕਦੇ ਸੀ।

ਉਹਨਾਂ ਦੱਸਿਆ ਕਿ ਆਰਮਡ ਫੋਰਸਿਜ਼ ਟ੍ਰਿਬਿਊਨਲ ਨੇ ਇਸ ਦਾ ਨੋਟਿਸ ਲਿਆ ਅਤੇ ਕਾਰਪੋਰਲ ਦਵਿੰਦਰ ਸਿੰਘ ਨੂੰ 27 ਅਕਤੂਬਰ 2023 ਨੂੰ ਉਮਰ ਭਰ ਲਈ ਰਿਜਰਵਿਸਟ ਪੈਨਸ਼ਨ ਦੇਣ ਦਾ ਹੁਕਮ ਦਿੱਤਾ। ਕਰਨਲ ਸੋਹੀ ਨੇ ਕਿਹਾ ਕਿ ਹੁਣ ਕਾਰਪੋਰਲ ਦਵਿੰਦਰ ਸਿੰਘ ਨੂੰ 2015 ਤੋਂ ਬਕਾਏ ਸਮੇਤ ਲਗਭਗ 16000 ਰੁਪਏ ਰਿਜ਼ਰਵਿਸਟ ਦੀ ਪੈਨਸ਼ਨ ਅਤੇ ਪਰਿਵਾਰ ਲਈ ਈਸੀਐਚਐਸ ਅਤੇ ਸੀਐਸਡੀ ਕੰਟੀਨ ਸੇਵਾਵਾਂ ਦੇ ਤਹਿਤ ਮੁਫਤ ਡਾਕਟਰੀ ਇਲਾਜ ਵਰਗੇ ਹੋਰ ਸਾਰੇ ਸੇਵਾ ਲਾਭ ਮਿਲਣਗੇ।