
ਕਿਸਾਨਾਂ ਨੂੰ ਤੰਗ ਕਰਨਾ ਬੰਦ ਕਰਨ ਬੈਂਕ ਵਾਲੇ : ਕਿਸਾਨ ਯੂਨੀਅਨ ਸਿੱਧੂਪੁਰ
ਐਸਏਐਸ ਨਗਰ, 24 ਨਵੰਬਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਸੂਬਾ ਪ੍ਰੈਸ ਸਕੱਤਰ ਮੇਹਰ ਸਿੰਘ ਥੇੜੀ ਦੀ ਪ੍ਰਧਾਨਗੀ ਹੇਠ ਖਰੜ ਅਨਾਜ ਮੰਡੀ ਵਿੱਚ ਹੋਈ। ਜਿਸ ਵਿੱਚ ਕਿਸਾਨਾਂ ਨੂੰ ਆ ਰਹੀ ਮੁਸ਼ਕਿਲਾਂ ਤੇ ਵਿਚਾਰਾਂ ਕੀਤੀਆਂ ਗਈਆਂ।
ਐਸਏਐਸ ਨਗਰ, 24 ਨਵੰਬਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਸੂਬਾ ਪ੍ਰੈਸ ਸਕੱਤਰ ਮੇਹਰ ਸਿੰਘ ਥੇੜੀ ਦੀ ਪ੍ਰਧਾਨਗੀ ਹੇਠ ਖਰੜ ਅਨਾਜ ਮੰਡੀ ਵਿੱਚ ਹੋਈ। ਜਿਸ ਵਿੱਚ ਕਿਸਾਨਾਂ ਨੂੰ ਆ ਰਹੀ ਮੁਸ਼ਕਿਲਾਂ ਤੇ ਵਿਚਾਰਾਂ ਕੀਤੀਆਂ ਗਈਆਂ।
ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਖਰੜ ਬਲਾਕ ਦੇ ਪ੍ਰੈਸ ਸਕੱਤਰ ਹਕੀਕਤ ਸਿੰਘ ਘੜੂੰਆ ਨੇ ਦੱਸਿਆ ਕਿ ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਕਿਸਾਨ ਹੁਣੇ ਝੋਨਾ ਵੱਢਣ ਪਿੱਛੋਂ ਪਰਾਲੀ ਸਾਂਭਣ ਦੇ ਮਸਲਿਆਂ ਵਿੱਚੋਂ ਨਹੀਂ ਉੱਭਰੇ ਹਨ ਕਿ ਸਹਿਕਾਰੀ ਬੈਂਕਾਂ ਵਾਲੇ ਕਿਸਾਨਾਂ ਨੂੰ ਨਵੇਂ ਨਵੇਂ ਤਰੀਕੇ ਨਾਲ ਤੰਗ ਪਰੇਸ਼ਾਨ ਕਰਨ ਲੱਗ ਪਏ ਹਨ।
ਉਹਨਾਂ ਦੱਸਿਆ ਕਿ ਕਿਸਾਨ ਸਹਿਕਾਰੀ ਸੁਸਾਇਟੀ ਤੋਂ ਹਰ ਛਿਮਾਹੀ ਤੇ ਪਹਿਲਾਂ ਲਿਆ ਕਰਜਾ ਮੋੜ ਕੇ ਨਵੀਂ ਫਸਲ ਲਈ ਖਾਦ ਖਰੀਦਦੇ ਹਨ ਅਤੇ ਆਪਣੀ ਬਣੀ ਲਿਮਿਟ ਮੁਤਾਬਕ ਫਸਲ ਪਾਲਣ ਲਈ ਨਗਦ ਪੈਸੇ ਲੈਂਦੇ ਹਨ ਜੋ ਕਿ ਸਭਾ ਦਾ ਸੈਕਟਰੀ ਕਿਸਾਨ ਦੀ ਚੈਕ ਬੁੱਕ ਵਿੱਚੋਂ ਇਹ ਚੈਕ ਸਭਾ ਦੇ ਦਫਤਰ ਵਿੱਚ ਬੈਠ ਕੇ ਭਰ ਕੇ ਦਿੰਦਾ ਹੈ ਅਤੇ ਕਿਸਾਨ ਉਸ ਚੈਕ ਨੂੰ ਬੈਂਕ ਵਿੱਚ ਲਿਜਾ ਕੇ ਪੈਸੇ ਪ੍ਰਾਪਤ ਕਰਦਾ ਹੈ।
ਉਹਨਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮੁਹਾਲੀ ਜਿਲੇ ਦੇ ਸਹਿਕਾਰੀ ਬੈਂਕ ਕਿਸਾਨਾਂ ਨੂੰ ਤੰਗ ਕਰਨ ਦੀ ਮਨਸਾ ਦੇ ਨਾਲ ਅੱੜਿਕਾ ਲਗਾਉਣ ਲਈ ਇੱਕ ਘੋਸ਼ਣਾ ਪੱਤਰ ਭਰਕੇ ਉਸ ਸਰਪੰਚ ਅਤੇ ਨੰਬਰਦਾਰ ਤੋਂ ਤਸਦੀਕ ਕਰਾਉਣ ਲਈ ਕਹਿੰਦੇ ਹਨ, ਜਦੋਂ ਕਿ ਹਰ ਕਿਸਾਨ ਨੇ ਸਭਾ ਦਾ ਮੈਂਬਰ ਬਣਨ ਸਮੇਂ ਆਪਣੀ ਜਮੀਨ ਦੀਆਂ ਪਰਤਾਂ ਅਤੇ ਸਾਰਾ ਬਿਊਰਾ ਬੈਂਕ ਅਤੇ ਸੁਸਾਇਟੀ ਨੇ ਦਿੱਤਾ ਹੋਇਆ ਹੈ ਜਿਸਤੋਂ ਬਾਅਦ ਹੀ ਕਿਸਾਨ ਲੈਣ ਦਾ ਹੱਕਦਾਰ ਬਣਦਾ ਹੈ।
ਉਹਨਾਂ ਕਿਹਾ ਕਿ ਕੋਈ ਵੀ ਸਰਪੰਚ ਜਾਂ ਨੰਬਰਦਾਰ ਘੋਸ਼ਣਾ ਪੱਤਰ ਨੂੰ ਤਸਦੀਕ ਨਹੀਂ ਕਰਦਾ ਕਿਉਂਕਿ ਕਿਸਾਨ ਦੀ ਜਮੀਨ ਦਾ ਰਿਕਾਰਡ ਮਾਲ ਮਹਿਕਮੇ ਦੇ ਪਟਵਾਰੀ ਕੋਲ ਹੁੰਦਾ ਹੈ। ਉਹਨਾਂ ਕਿਹਾ ਕਿ ਕਿਸਾਨ ਦੀਆਂ ਜਮੀਨਾਂ ਦਾ ਸਾਰਾ ਵੇਰਵਾ ਸਭਾ ਕੋਲ ਹੋਣ ਦੇ ਬਾਵਜੂਦ ਬੈਂਕ ਵਲੋਂ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਬੈਂਕ ਵਾਲੇ ਕਿਸਾਨਾਂ ਨੂੰ ਤੰਗ ਕਰਨਾ ਬੰਦ ਕਰਨ ਵਰਨਾ ਕਿਸਾਨ ਯੂਨੀਅਨ ਵਲੋਂ ਸਹਿਕਾਰੀ ਬੈਂਕਾਂ ਦੀਆਂ ਬਰਾਂਚਾਂ ਅਤੇ ਬੈਂਕ ਦੇ ਹੈਡ ਆਫਿਸ ਤੇ ਵੱਡੇ ਧਰਨੇ ਲਾਏ ਜਾਣਗੇ। ਜਿਸ ਦੀ ਜਿੰਮੇਵਾਰੀ ਬੈਂਕ ਦੇ ਡੀਐਮ ਅਤੇ ਵੱਡੇ ਅਧਿਕਾਰੀਆਂ ਦੀ ਹੋਵੇਗੀ।
ਇਸ ਮੀਟਿੰਗ ਵਿੱਚ ਸ਼ਾਮਿਲ ਸਾਰੇ ਆਗੂਆਂ ਤੇ ਕਿਸਾਨਾਂ ਨੇ ਬੈਂਕ ਦੀ ਇਸ ਮਾੜੀ ਕਾਰਵਾਈ ਦਾ ਸਖਤ ਨੋਟਿਸ ਲੈ ਕੇ ਕਿਸਾਨ ਦੁਖੀ ਹੋ ਕੇ ਵੱਡੇ ਪੱਧਰ ਤੇ ਧਰਨੇ ਦੇਣਗੇ ਜਿਸ ਦੀ ਜਿੰਮੇਵਾਰੀ ਸਹਿਕਾਰੀ ਬੈਂਕ ਦੇ ਜਿੰਮੇਵਾਰ ਵੱਡੇ ਅਧਿਕਾਰੀ ਹੋਣਗੇ। ਮੀਟਿੰਗ ਵਿੱਚ ਰਵਿੰਦਰ ਸਿੰਘ ਦੇਹਲਕਾ ਜਿਲਾ ਪ੍ਰਧਾਨ ਮੁਹਾਲੀ, ਬਹਾਦਰ ਸਿੰਘ ਨਿਆਮੀਆ ਜਨਰਲ ਸਕੱਤਰ ਜਿਲ੍ਹਾ ਮਹਾਲੀ, ਚਰਨਜੀਤ ਸਿੰਘ ਘੋਗਾ ਮੈਂਬਰ ਜ਼ਿਲ੍ਹਾ ਕਮੇਟੀ ਅਤੇ ਹੋਰ ਬਹੁਤ ਸਾਰੇ ਕਿਸਾਨ ਸ਼ਾਮਿਲ ਹੋਏ।
