ਪਾਠ ਦਾ ਭੋਗ ਅਤੇ ਰਸਮ ਪਗੜੀ 22 ਨੂੰ

ਡੀਏਵੀ ਕਾਲਜ ਫਾਰ ਗਰਲਜ਼ ਗੜਸ਼ੰਕਰ ਦੇ ਪ੍ਰਧਾਨ ਵੀ ਪੀ ਬੇਦੀ ਦੀ ਨੂੰਹ ਮੀਨਾ ਬੇਦੀ ਦਾ ਅੰਤਿਮ ਸੰਸਕਾਰ ਅੱਜ ਗੜਸ਼ੰਕਰ ਦੀ ਸਮਸ਼ਾਨ ਭੂਮੀ ਵਿੱਚ ਵੱਡੀ ਗਿਣਤੀ ਵਿੱਚ ਨਮ ਅੱਖਾਂ ਦੀ ਹਾਜਰੀ ਵਿੱਚ ਕੀਤਾ ਗਿਆ। ਚਿਖਾ ਨੂੰ ਅੱਗ ਦੇਣ ਦੀ ਰਸਮ ਉਹਨਾਂ ਦੀ ਇਕਲੌਤੀ ਪੁੱਤਰੀ ਅਤੇ ਪਤੀ ਵਰੁਨ ਬੇਦੀ ਨੇ ਸਾਂਝੇ ਤੌਰ ਤੇ ਕੀਤੀ

ਡੀਏਵੀ ਕਾਲਜ ਫਾਰ ਗਰਲਜ਼ ਗੜਸ਼ੰਕਰ ਦੇ ਪ੍ਰਧਾਨ ਵੀ ਪੀ ਬੇਦੀ ਦੀ ਨੂੰਹ ਮੀਨਾ ਬੇਦੀ ਦਾ ਅੰਤਿਮ ਸੰਸਕਾਰ ਅੱਜ ਗੜਸ਼ੰਕਰ ਦੀ ਸਮਸ਼ਾਨ ਭੂਮੀ ਵਿੱਚ ਵੱਡੀ ਗਿਣਤੀ ਵਿੱਚ ਨਮ ਅੱਖਾਂ ਦੀ ਹਾਜਰੀ ਵਿੱਚ ਕੀਤਾ ਗਿਆ। ਚਿਖਾ ਨੂੰ ਅੱਗ ਦੇਣ ਦੀ ਰਸਮ ਉਹਨਾਂ ਦੀ ਇਕਲੌਤੀ ਪੁੱਤਰੀ ਅਤੇ ਪਤੀ ਵਰੁਨ ਬੇਦੀ ਨੇ ਸਾਂਝੇ ਤੌਰ ਤੇ ਕੀਤੀ | ਇਸ ਮੌਕੇ ਇਲਾਕੇ ਭਰ ਤੋਂ ਨਾਮਵਰ ਸਖਸ਼ੀਅਤਾਂ, ਵੱਖ-ਵੱਖ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਆਗੂਆਂ ਨੇ ਹਾਜਰੀ ਭਰੀ। ਪਰਿਵਾਰ ਵੱਲੋਂ ਇਸ ਮੌਕੇ ਦੱਸਿਆ ਗਿਆ ਕਿ ਸ਼੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਪਗੜੀ ਦੀ ਰਸਮ 22  ਨਵੰਬਰ  ਨੂੰ ਚੰਡੀਗੜ ਦੇ ਇਸਕਾਨ ਟੈਂਪਲ, ਸੈਕਟਰ 36 ਵਿੱਚ ਸਮਾਂ ਦੁਪਹਿਰ 2 ਵਜੇ ਤੋਂ 3 ਵਜੇ ਕੀਤੀ ਜਾਵੇਗੀ।