
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਜਲ ਦਿਵਾਲੀ ਉਤਸਵ ਮਨਾਇਆ
ਐਸ ਏ ਐਸ ਨਗਰ, 9 ਨਵੰਬਰ - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਿਉਂਸਪਲ ਕਾਰਪੋਰੇਸ਼ਨ, ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ ਜਲ ਸ਼ੁੱਧੀ ਕੇਂਦਰ, ਸੈਕਟਰ-56, ਮੁਹਾਲੀ ਵਿਖੇ ਜਲ ਦਿਵਾਲੀ ਉਤਸਵ ਮਨਾਇਆ ਗਿਆ।
ਐਸ ਏ ਐਸ ਨਗਰ, 9 ਨਵੰਬਰ - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਿਉਂਸਪਲ ਕਾਰਪੋਰੇਸ਼ਨ, ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ ਜਲ ਸ਼ੁੱਧੀ ਕੇਂਦਰ, ਸੈਕਟਰ-56, ਮੁਹਾਲੀ ਵਿਖੇ ਜਲ ਦਿਵਾਲੀ ਉਤਸਵ ਮਨਾਇਆ ਗਿਆ। ਇਸ ਮੌਕੇ ਮਿਉਂਸਪਲ ਕਾਰਪੋਰੇਸ਼ਨ ਮੁਹਾਲੀ ਦੇ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਅਤੇ ਜੁਆਇੰਟ ਕਮਿਸ਼ਨਰ ਸ਼੍ਰੀਮਤੀ ਕਿਰਨ ਸ਼ਰਮਾ, ਅਸਿਸਟੈਂਟ ਕਮਿਸ਼ਨਰ ਸ਼੍ਰੀ ਮਨਪ੍ਰੀਤ ਸਿੰਘ ਵੱਲੋਂ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ‘ਔਰਤਾਂ ਲਈ ਪਾਣੀ, ਪਾਣੀ ਲਈ ਔਰਤਾਂ’ ਦੇ ਨਾਅਰੇ ਹੇਠ ਔਰਤਾਂ ਦੇ ਵੱਖ-ਵੱਖ ਸੈਲਫ-ਹੈਲਪ ਗਰੁੱਪਾਂ ਵੱਲੋਂ ਵੀ ਸ਼ਮੂਲੀਅਤ ਹਿੱਸਾ ਲਿਆ ਗਿਆ।
ਦਫਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਨੰ.4, ਮੁਹਾਲੀ ਦੇ ਉਪ ਮੰਡਲ ਇੰਜੀਨੀਅਰ ਸ਼੍ਰੀ ਇਮਾਨਬੀਰ ਸਿੰਘ ਮਾਨ, ਜੂਨੀਅਰ ਇੰਜੀਨੀਅਰ ਸ਼੍ਰੀ ਅੰਮ੍ਰਿਤਬੀਰ ਸਿੰਘ, ਸ਼੍ਰੀ ਆਦਰਸ਼ ਪਾਲ ਸਿੰਘ, ਸ਼੍ਰੀ ਸੁਖਵਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਔਰਤਾਂ ਦੇ ਵੱਖ ਵੱਖ ਸੈਲਫ ਹੈਲਪ ਗਰੁੱਪਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਨਾ ਦਿੱਤੀ ਗਈ। ਇਸ ਤੋਂ ਇਲਾਵਾ ਉਹਨਾਂ ਨੂੰ ਜਲ ਸ਼ੁੱਧੀਕਰਨ ਕੇਂਦਰ, ਸੈਕਟਰ-56, ਮੁਹਾਲੀ ਵਿਖੇ ਨਹਿਰੀ ਪਾਣੀ ਨੂੰ ਸ਼ੁੱਧ ਕਰਨ ਦੇ ਵੱਖ-ਵੱਖ ਪੜਾਵਾਂ ਬਾਰੇ ਦੱਸਿਆ ਗਿਆ ਅਤੇ ਅਮਰੂਤ-1 ਪ੍ਰੋਜੈਕਟ ਅਧੀਨ ਜਲ ਸ਼ੁੱਧੀਕਰਨ ਕੇਂਦਰ ਵਿਖੇ ਬਣਾਏ ਸਕਾਡਾ ਸਿਸਟਮ ਬਾਰੇ ਵੀ ਦੱਸਿਆ ਗਿਆ।
ਇਸ ਮੌਕੇ ਜੂਨੀਅਰ ਇੰਜੀਨੀਅਰ ਸ਼੍ਰੀ ਅੰਮ੍ਰਿਤਬੀਰ ਸਿੰਘ ਵੱਲੋਂ ਅਮਰੂਤ-1 ਅਤੇ ਅਮਰੂਤ-2 ਪ੍ਰੋਜੈਕਟ ਸਬੰਧੀ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਉਹਨਾਂ ਦੱਸਿਆ ਕਿ ਅਮਰੂਤ-2 ਪ੍ਰੋਜੈਕਟ ਅਧੀਨ ਔਰਤਾਂ ਦੇ ਸੈਲਫ-ਹੈਲਪ ਗਰੁੱਪ ਅਤੇ ਨੌਜਵਾਨ ਵਰਗ ਨੂੰ ਪਾਣੀ ਦੀ ਡਿਮਾਂਡ ਮੈਨੇਜਮੈਂਟ, ਪਾਣੀ ਦੀ ਕੁਆਲਟੀ ਟੈਸਟਿੰਗ ਅਤੇ ਪਾਣੀ ਸਪਲਾਈ ਕਰਨ ਵਾਲੇ ਅਪਰੇਸ਼ਨਸ ਸਬੰਧੀ ਟਰੇਨ ਕੀਤਾ ਜਾਵੇਗਾ। ਇਸ ਮੌਕੇ ਸੈਲਫ-ਹੈਲਪ ਗਰੁੱਪ ਦੇ ਕੁਆਰਡੀਨੇਟਰ ਸ਼੍ਰੀਮਤੀ ਪ੍ਰੀਤੀ ਅਰੌੜਾ, ਜਲ ਸ਼ੁੱਧੀਕਰਨ ਕੇਂਦਰ, ਸੈਕਟਰ-56, ਮੁਹਾਲੀ ਅਤੇ ਦਫਤਰ ਉਪ ਮੰਡਲ ਨੰ.4, ਮੁਹਾਲੀ ਦਾ ਸਮੂਹ ਸਟਾਫ ਹਾਜ਼ਰ ਸੀ।
