
ਮੁਹਾਲੀ ਦੀ ਸ਼ਾਟਪੁਟ ਖਿਡਾਰਨ ਜੁਆਏ ਬੈਦਵਾਨ ਨੇ ਨੈਸ਼ਨਲ ਰਿਕਾਰਡ ਤੋੜਿਆ 15.19 ਮੀਟਰ ਗੋਲਾ ਸੁੱਟ ਕੇ ਨਵਾਂ ਰਿਕਾਰਡ ਬਣਾਇਆ
ਐਸ.ਏ.ਐਸ.ਨਗਰ, 8 ਨਵੰਬਰ - ਮੁਹਾਲੀ ਦੀ ਸ਼ਾਟ ਪੁਟ ਖਿਡਾਰਨ ਜੁਆਏ ਬੈਦਵਾਨ ਨੇ ਕੋਇੰਬਟੂਰ ਵਿਖੇ ਚਲ ਰਹੀਆਂ ਨੈਸ਼ਨਲ ਖੇਡਾਂ ਦੌਰਾਨ 15.19 ਮੀਟਰ ਗੋਲਾ ਸੁੱਟ ਕੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਹੈ।
ਐਸ.ਏ.ਐਸ.ਨਗਰ, 8 ਨਵੰਬਰ - ਮੁਹਾਲੀ ਦੀ ਸ਼ਾਟ ਪੁਟ ਖਿਡਾਰਨ ਜੁਆਏ ਬੈਦਵਾਨ ਨੇ ਕੋਇੰਬਟੂਰ ਵਿਖੇ ਚਲ ਰਹੀਆਂ ਨੈਸ਼ਨਲ ਖੇਡਾਂ ਦੌਰਾਨ 15.19 ਮੀਟਰ ਗੋਲਾ ਸੁੱਟ ਕੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਹੈ। ਜੁਆਏ ਬੈਦਵਾਨ ਮਟੌਰ ਦੇ ਸਮਾਜਸੇਵੀ ਅਤੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਦੀ ਬੇਟੀ ਹੈ।
ਸ. ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਕੋਇੰਬਟੂਰ ਦੇ ਨਹਿਰੂ ਸਟੇਡੀਅਮ ਵਿਖ ਚਲ ਰਹੀ 38ਵੀਂ ਜੂਨੀਅਰ ਨੈਸ਼ਨਲ ਅਥਲੈਟਿਕ ਚੈਂਪੀਅਨਸਿਸ਼ਪ ਵਿੱਚ ਜੁਆਏ ਬੈਦਵਾਨ ਨੇ ਅੰਡਰ 14 ਸਾਲ ਵਰਗ ਵਿੱਚ ਪੰਜਾਬ ਦੀ ਟੀਮ ਵਲੋਂ ਪਹਿਲਾ ਸਥਾਨ ਹਾਸਿਲ ਕੀਤਾ।
ਇਸ ਮੁਕਾਬਲੇ ਵਿੱਚ ਗੁਜਰਾਤ ਦੀ ਖਿਡਾਰਨ ਅੰਨਾ ਕੋਠਾਰੀ ਨੇ 13.60 ਮੀਟਰ ਗੋਲਾ ਸੁੱਟ ਕੇ ਦੂਜਾ ਅਤੇ ਹਰਿਆਣਾ ਦੀ ਰਿਆ ਯਾਦਵ ਨੇ 13.01 ਮੀਟਰ ਗੋਲਾ ਸੁੱਟ ਕੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ਵਿੱਚ ਕੁਲ 14 ਖਿਡਾਰੀਆਂ ਨੇ ਭਾਗ ਲਿਆ ਸੀ।
