ਸਿਹਤ ਵਿਭਾਗ ਵਲੋਂ ਨਿੱਕ ਬੇਕਰ ਅਤੇ ਸਿੰਧੀ ਸਵੀਟਸ ਤੇ ਛਾਪੇਮਾਰੀ ਬਕਲਾਵਾ ਅਤੇ ਚਮਚਮ ਦੇ ਸੈਂਪਲ ਭਰ ਕੇ ਲੈਬਾਰਟਰੀ ਭੇਜੇ

ਐਸ.ਏ.ਐਸ.ਨਗਰ, 8 ਨਵੰਬਰ - ਤਿਉਹਾਰਾਂ ਦੇ ਮੌਸਮ ਦੌਰਾਨ ਖਾਣ ਪੀਣ ਦੇ ਸਾਮਾਨ ਵਿੱਚ ਕੀਤੀ ਜਾਂਦੀ ਮਿਲਾਵਟ ਅਤੇ ਸਿਹਤ ਲਈ ਨੁਕਸਾਨਦਾਇਕ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣ ਲਈ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਮੁਹਿੰਮ ਦੇ ਦੌਰਾਨ ਫੂਡ ਸੇਫਟੀ ਅਧਿਕਾਰੀਆਂ

ਐਸ.ਏ.ਐਸ.ਨਗਰ, 8 ਨਵੰਬਰ - ਤਿਉਹਾਰਾਂ ਦੇ ਮੌਸਮ ਦੌਰਾਨ ਖਾਣ ਪੀਣ ਦੇ ਸਾਮਾਨ ਵਿੱਚ ਕੀਤੀ ਜਾਂਦੀ ਮਿਲਾਵਟ ਅਤੇ ਸਿਹਤ ਲਈ ਨੁਕਸਾਨਦਾਇਕ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣ ਲਈ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਮੁਹਿੰਮ ਦੇ ਦੌਰਾਨ ਫੂਡ ਸੇਫਟੀ ਅਧਿਕਾਰੀਆਂ ਅਨਿਲ ਕੁਮਾਰ ਅਤੇ ਰਵੀਨੰਦਨ ਤੇ ਆਧਾਰਿਤ ਟੀਮ ਵਲੋਂ ਅਚਨਚੇਤ ਕਾਰਵਾਈ ਕਰਦਿਆਂ ਸੈਕਟਰ-70 ਵਿੱਚ ਨਿਕ ਬੇਕਰ ਅਤੇ ਸਿੰਧੀ ਸਵੀਟਸ ਤੇ ਛਾਪੇਮਾਰੀ ਕੀਤੀ ਗਈ ਅਤੇ ਸ਼ੱਕੀ ਦਿਖਦੇ ਸਾਮਾਨ ਦੇ ਸੈੱਪਲ ਭਰ ਕੇ ਜਾਂਚ ਲਈ ਫੂਡ ਐਂਡ ਡਰਗ ਲੈਬਾਰਟਰੀ ਖਰੜ ਭੇਜੇ ਗਏ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਦੇ ਨਾਲ ਡੀ ਐਸ ਪੀ ਸਿਟੀ 1 ਪ੍ਰਭਜੋਤ ਕੌਰ ਦੀ ਅਗਵਾਈ ਵਿੱਚ ਐਸ ਐਚ ਉ ਮਟੌਰ ਸz. ਗੱਬਰ ਸਿੰਘ ਅਤੇ ਪੁਲੀਸ ਟੀਮ ਮੌਜੂਦ ਸੀ।

ਇਸ ਮੌਕੇ ਫੂਡ ਸੇਫਟੀ ਅਫਸਰ ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਫੇਡ ਸੇਫਟੀ ਕਮਿਸ਼ਨਰ ਪੰਜਾਬ ਦੀਆਂ ਹਿਦਾਇਤਾਂ ਤੇ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਆਉਟਲੈਟਾਂ ਤੇ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਟੀਮ ਵਲੋਂ ਕਾਰਵਾਈ ਕਰਦਿਆਂ ਖਾਣ ਪੀਣ ਦੇ ਸਾਮਾਨ ਦੀ ਮਸ਼ਹੂਰ ਦੁਕਾਨ ਨਿੱਕ ਬੇਕਰ ਦੇ ਸ਼ੋਰੂਮ ਤੇ ਵਿਕਦੇ ਇਤਾਲਵੀ ਖਾਣੇ ਬਕਲਾਵਾ ਦੇ ਸੈਂਪਲ ਭਰੇ ਗਏ ਹਨ ਅਤੇ ਇਸਦੇ ਨਾਲ ਹੀ ਸਿੰਧੀ ਸਵੀਟਸ ਦੀ ਦੁਕਾਨ ਤੇ ਚਮਚਮ ਦੇ ਸੈਂਪਲ ਭਰੇ ਗਏ ਹਨ। ਉਹਨਾਂ ਕਿਹਾ ਕਿ ਖਾਣ ਪੀਣ ਦੇ ਸਾਮਾਨ ਦੇ ਆਉਟਲੈਟਾਂ ਦੀ ਜਾਂਚ ਦੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।