ਮੈਗਸੀਪਾ ਵੱਲੋਂ ਜਨਤਕ ਸੇਵਾਵਾਂ ਸਬੰਧੀ ਨੋਡਲ ਅਧਿਕਾਰੀਆਂ ਦੀ ਦੋ ਰੋਜ਼ਾ ਵਰਕਸ਼ਾਪ
ਹੁਸ਼ਿਆਰਪੁਰ, 28 ਅਕਤੂਬਰ: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਮੈਗਸੀਪਾ) ਦੇ ਖੇਤਰੀ ਕੇਂਦਰ ਜਲੰਧਰ ਵੱਲੋਂ ਹੁਸ਼ਿਆਰਪੁਰ ਦੇ ਜਨਤਕ ਸੇਵਾਵਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫ਼ਸਰਾਂ ਲਈ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਲਗਾਈ ਗਈ।
ਹੁਸ਼ਿਆਰਪੁਰ, 28 ਅਕਤੂਬਰ: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਮੈਗਸੀਪਾ) ਦੇ ਖੇਤਰੀ ਕੇਂਦਰ ਜਲੰਧਰ ਵੱਲੋਂ ਹੁਸ਼ਿਆਰਪੁਰ ਦੇ ਜਨਤਕ ਸੇਵਾਵਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫ਼ਸਰਾਂ ਲਈ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਲਗਾਈ ਗਈ। ਇਸ ਵਿਸ਼ੇਸ਼ ਵਰਕਸ਼ਾਪ ਦੌਰਾਨ ਅਧਿਕਾਰੀਆਂ ਨੂੰ ‘ਸੇਵੋਤੱਮ’ (ਜਨਤਕ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਸੁਧਾਰ) ਬਾਰੇ ਵਿਸਥਾਰ ਪੂਰਵਕ ਸਿਖਲਾਈ ਦਿੱਤੀ ਗਈ। ਮੈਗਸੀਪਾ ਖੇਤਰੀ ਸੈਂਟਰ ਜਲੰਧਰ ਦੇ ਪ੍ਰਾਜੈਕਟ ਡਾਇਰੈਕਟਰ ਪਿਰਥੀ ਸਿੰਘ (ਸੇਵਾਮੁਕਤ ਪੀ. ਸੀ. ਐਸ ਅਧਿਕਾਰੀ) ਦੀ ਅਗਵਾਈ ਹੇਠ ਕਰਵਾਏ ਗਏ ਇਸ ਸਿਖਲਾਈ ਪ੍ਰੋਗਰਾਮ ਵਿਚ ਹੁਸ਼ਿਆਰਪੁਰ ਦੇ ਸਮੂਹ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਐਡਵੋਕੇਟ ਸ਼ਿਸਵ ਕੁਮਾਰ ਸੋਨਿਕ, ਜ਼ਿਲ੍ਹਾ ਆਈ. ਟੀ ਮੈਨੇਜਰ ਹੁਸ਼ਿਆਰਪੁਰ ਰਣਜੀਤ ਸਿੰਘ, ਐਸੋਸੀਏਟ ਫੈਲੋ ਮੈਗਸੀਪਾ ਚੰਡੀਗੜ੍ਹ ਉਮੰਗ ਸ਼ਰਮਾ ਅਤੇ ਸਹਾਇਕ ਪ੍ਰੋਫੈਸਰ ਜੀ. ਐਨ. ਡੀ. ਯੂ ਰਿਜਨਲ ਸੈਂਟਰ ਗੁਰਦਾਸਪੁਰ ਡਾ. ਜੀਵਨ ਜੋਤ ਸਿੰਘ ਨੇ ਵੱਖ-ਵੱਖ ਵਿਸ਼ਿਆਂ ਸਬੰਧੀ ਸਿਖਲਾਈ ਦਿੱਤੀ। ਇਨ੍ਹਾਂ ਵਿਸ਼ਿਆਂ ਵਿਚ ਆਰ. ਟੀ. ਆਈ ਐਕਟ 2005, ਦਿ ਪੰਜਾਬ ਟ੍ਰਾਂਸਪੈਰੇਂਸੀ ਐਂਡ ਅਕਾਊਂਟਾਬਿਲਿਟੀ ਇੰਨ ਡਿਲੀਵਰੀ ਆਫ ਪਬਲਿਕ ਸਰਵਿਸ ਐਕਟ 2018, ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ. ਜੀ. ਆਰ. ਐਸ) ਪੋਰਟਲ, ਨਾਗਰਿਕ ਕੇਂਦਰਿਕ ਸੇਵਾਵਾਂ ਅਤੇ ਉਨ੍ਹਾਂ ਦੇ ਡਿਲੀਵਰੀ ਚੈਨਲ, ਕੁਆਲਿਟੀ ਸੇਵਾਵਾਂ ਮੁਹੱਈਆ ਕਰਵਾਉਦ ਅਤੇ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਹਾਂ ਪੱਖੀ ਵਤੀਰੇ, ਸਿਟੀਜ਼ਨ ਚਾਰਟਰ ਅਤੇ ਸ਼ਿਕਾਇਤ ਨਿਵਾਰਣ ਤੰਤਰ, ਸੇਵਾਵਾਂ ਲੈਣ ਵਾਲਿਆਂ ਪ੍ਰਤੀ ਵਧੀਆ ਵਤੀਰੇ ਆਦਿ ਸ਼ਾਮਿਲ ਸੀ। ਪ੍ਰਾਜੈਕਟ ਡਾਇਰੈਕਟਰ ਪਿਰਥੀ ਸਿੰਘ ਨੇ ਦੱਸਿਆ ਕਿ ‘ਸੇਵਾ’ ਅਤੇ ‘ਉੱਤਮ’ ਦੋ ਸ਼ਬਦਾਂ ਨੂੰ ਮਿਲਾ ਕੇ ਬਣੇ ‘ਸੇਵੋਤੱਮ’ ਦਾ ਮਕਸਦ ਨਾਗਰਿਕਾਂ ਨੂੰ ਉੱਤਮ ਸੇਵਾਵਾਂ ਪ੍ਰਦਾਨ ਕਰਨਾ ਹੈ। ਵਰਕਸ਼ਾਪ ਵਿਚ ਭਾਗ ਲੈਣ ਵਾਲੇ ਸਮੂਹ ਅਧਿਕਾਰੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।
