
ਪਿੰਡ ਰਾਮਪੁਰ ਬਿਲੜੋ ਵਿੱਖੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
ਗੜ੍ਹਸ਼ੰਕਰ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੜ੍ਹਸ਼ੰਕਰ ਅਧੀਨ ਪੈਂਦੇ ਰਾਮਪੁਰ ਬਿਲੜੋ ਵਿੱਖੇ ਬਿਲੜੋ ਦੁਸਹਿਰਾ ਟਰੱਸਟ ਦੀ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ|
ਗੜ੍ਹਸ਼ੰਕਰ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੜ੍ਹਸ਼ੰਕਰ ਅਧੀਨ ਪੈਂਦੇ ਰਾਮਪੁਰ ਬਿਲੜੋ ਵਿੱਖੇ ਬਿਲੜੋ ਦੁਸਹਿਰਾ ਟਰੱਸਟ ਦੀ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ| ਇਸ ਤਿਉਹਾਰ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਤੇ ਡਾਕਟਰ ਰਮਨਪ੍ਰੀਤ ਕੌਰ ਵਿਸ਼ੇਸ ਤੋਰ ਤੇ ਪਹੁੰਚੇ ਅਤੇ ਲੋਕਾਂ ਨੂੰ ਦੁਸਹਿਰੇ ਦੀਆਂ ਵਧੀਆ ਦਿੱਤੀਆਂ|
ਇਸ ਮੌਕੇ ਦੁਸਹਿਰਾ ਟਰੱਸਟ ਤੋਂ ਕਮੇਟੀ ਦੇ ਪ੍ਰਧਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬਾਦੀ ਤੇ ਨੇਕੀ ਦਾ ਪ੍ਰਤੀਕ ਹੈ | ਇਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਰਾਮ ਚੰਦਰ ਵਲੋਂ ਸੱਚ ਦੇ ਰਹਾ ਨੂੰ ਅਪਣਾਉਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ |ਉਨ੍ਹਾਂ ਕਿਹਾ ਕਿ ਚੰਗਿਆਈ ਕਦੇ ਖ਼ਤਮ ਨਹੀਂ ਹੁੰਦੀ ਅਤੇ ਨਾ ਹੀ ਇਸ ਨੂੰ ਛੁਪਾਇਆ ਜਾ ਸਕਦਾ ਹੈ | ਕਮੇਟੀ ਮੈਂਬਰਾਂ ਨੇ ਦੱਸਿਆ ਕਿ ਵਿਧਾਨ ਸਭਾ ਪੰਜਾਬ ਤੋਂ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੋੜੀ ਨੇ ਇੱਕ ਲੱਖ ਰੁਪਏ ਦਾ ਪਿੰਡ ਰਾਮਪੁਰ ਬਿਲੜੋ ਦੁਸਹਿਰਾ ਟਰੱਸਟ ਦੇ ਕਮੇਟੀ ਮੈਂਬਰਾਂ ਨੂੰ ਮੰਦਰ ਵਾਸਤੇ ਚੈੱਕ ਦਿੱਤਾ ਤੇ ਮਹਿਲਾਂ ਮੰਡਲ ਦੀ ਕਮੇਟੀ ਦੇ ਕਮਰਿਆਂ ਵਾਸਤੇ 2 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ |ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰੇ ਵਿਚ ਰਹਿ ਕੇ ਤਿਉਹਾਰ ਮਨਾਉਣੇ ਚਾਹੀਦੇ ਹਨ ਅਤੇ ਸਾਨੂੰ ਸ਼ਰਾਰਤੀ ਲੋਕਾਂ ਦੇ ਮਗਰ ਲੱਗ ਕੇ ਆਪਸੀ ਭਾਈਚਾਰੇ ਨਹੀਂ ਖ਼ਰਾਬ ਕਰਨਾ ਚਾਹੀਦਾ ਤੇ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਆਉਂਦੀ ਹੈ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ |ਇਸ ਮੌਕੇ ਦੁਸਹਿਰਾ ਟਰੱਸਟ ਕਮੇਟੀ ਵਲੋਂ ਅਏ ਹੋਏ ਮਹਿਮਾਨਾ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁੱਤਲਿਆਂ ਨੂੰ ਅਗਨ ਭੇਟ ਕੀਤਾ ਗਿਆ |
ਇਸ ਮੌਕੇ ਕਮੇਟੀ ਮੈਂਬਰ ਡਾ.ਸੰਭੂ, ਰਵਿੰਦਰ ਬਿੰਦੂ ਚੌਧਰੀ, ਗੋਪਾਲ ਸਾਦਲ, ਨਰਿੰਦਰ ਮਿਸਤਰੀ, ਵਿਕਾਸ ਖੰਨਾ, ਕੁਲਵਿੰਦਰ ਮਿਸਤਰੀ, ਵਿਕਾਸ ਖੰਨਾ, ਕਾਲੂ ਪੰਡਿਤ ਛਿੰਦਾ ਪੈਂਟਰ, ਪ੍ਰਿੰਸ ਰਾਣਾ, ਰਾਹੁਲ ਸਾਦਲ,ਆਦਿਤਿਆ ਰਾਣਾ, ਧਰਮਵੀਰ ਚੌਧਰੀ,ਸੰਭੂ ਸਰਪੰਚ ਬਿਲੜੋ, ਹਰਮੇਸ਼ ਸਿੰਘ ਸਰਪੰਚ ਰਾਮਪੁਰ, ਹਰਭਜਨ ਸਿੰਘ ਹਾਜੀਪੁਰ, ਡਾਕਟਰ ਲੁਖਵਿੰਦਰ ਲੱਕੀ ਬਿਲੜੋ, EX ਸਰਪੰਚ ਤਰਸੇਮ ਸਿੰਘ,ਅਜੇ ਪੰਡਿਤ,,ਸੁਰਜੀਤ ਕਾਲਾ ਹਾਜੀਪੁਰ, ਨੰਬਰਦਾਰ ਕੌਸਲ ਸਿੰਘ ,ਅਤੇ ਹੋਰ ਦਾਨੀ ਸੱਜਣ ਅਤੇ ਪਿੰਡ ਵਾਸੀ ਹਾਜ਼ਿਰ ਸ਼ਨ |
