
ਨਹੀਂ ਰੁਕ ਰਹੀਆਂ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ, ਪਾਤੜਾਂ ਪਹਿਲੇ ਤੇ ਸਮਾਣਾ ਦੂਜੇ ਸਥਾਨ 'ਤੇ
ਪਟਿਆਲਾ, 25 ਅਕਤੂਬਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਏ ਜਾਣ ਪ੍ਰਤੀ ਜਾਗਰੂਕ ਕਰਨ ਦੇ ਬਾਵਜੂਦ ਪਰਾਲੀ ਨੂੰ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਨਹੀਂ ਰੁਕ ਰਹੀਆਂ।
ਏਅਰ ਕੁਆਲਟੀ ਇੰਡੈਕਸ 75 ਤੋਂ 127 'ਤੇ ਪਹੁੰਚਿਆ
ਪਟਿਆਲਾ, 25 ਅਕਤੂਬਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਏ ਜਾਣ ਪ੍ਰਤੀ ਜਾਗਰੂਕ ਕਰਨ ਦੇ ਬਾਵਜੂਦ ਪਰਾਲੀ ਨੂੰ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਨਹੀਂ ਰੁਕ ਰਹੀਆਂ। ਬੀਤੇ ਸੋਮਵਾਰ ਇੱਕੋ ਰਾਤ 'ਚ 14 ਥਾਵਾਂ ਤੇ ਪਰਾਲੀ ਨੂੰ ਅਗਨ ਭੇਟ ਕੀਤਾ ਗਿਆ। ਹੁਣ ਤਕ ਪਰਾਲੀ ਫੂਕਣ ਦੀਆਂ 215 ਘਟਨਾਵਾਂ ਹੋ ਚੁੱਕੀਆਂ ਹਨ। ਭਾਵੇਂ ਇਹ ਆਂਕੜਾ ਪਿਛਲੇ ਦੋ ਸਾਲਾਂ ਦੇ ਆਂਕੜੇ ਤੋਂ ਘੱਟ ਹੈ ਪਰ ਅਜੇ ਵੀ ਬਹੁਤ ਕਿਸਾਨ ਪਰਾਲ਼ੀ ਨੂੰ ਅੱਗ ਲਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਿਕ ਪਰਾਲੀ ਸਾੜਨ ਦੇ ਮਾਮਲੇ ਵਿੱਚ ਪਾਤੜਾਂ ਸਭ ਤੋਂ ਅੱਗੇ ਹੈ, ਦੂਜਾ ਸਥਾਨ ਸਮਾਣੇ ਦਾ ਹੈ ਅਤੇ ਤੀਜੇ ਸਥਾਨ 'ਤੇ ਪਟਿਆਲਾ ਦਾ ਨਾਂ ਆਉਂਦਾ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਹਵਾ ਦਾ ਪ੍ਰਦੂਸ਼ਣ ਵੀ ਵਧਣ ਲੱਗਾ ਹੈ। ਪਿਛਲੇ ਮਹੀਨੇ ਦੇ ਅੱਧ ਤਕ ਜਿਹੜਾ ਏਅਰ ਕੁਆਲਿਟੀ ਇੰਡੈਕਸ (ਏ ਕਿਊ ਆਈ) 75 ਸੀ, ਉਹ ਵਧ ਕੇ 127 'ਤੇ ਪਹੁੰਚ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਵੀ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਉਪਜਾਊ ਸ਼ਕਤੀ ਨੂੰ ਵਧਾਉਣ ਵਾਲੇ ਮਿੱਟੀ ਵਿਚਲੇ ਕਈ ਤੱਤ ਖ਼ਤਮ ਹੋ ਜਾਂਦੇ ਹੈ। ਹਵਾ ਦਾ ਪ੍ਰਦੂਸ਼ਣ ਵਧਣ ਕਾਰਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਆਪਣੇ ਅਤੇ ਸਮਾਜ ਦੇ ਭਲੇ ਲਈ ਕਿਸਾਨਾਂ ਪਰਾਲੀ ਨੂੰ ਅੱਗ ਨਾ ਲਾ ਕੇ, ਇਸ ਦੀਆਂ ਗੰਢਾਂ ਬਣਾ ਕੇ ਵੇਚਣ ਤੇ ਆਰਥਿਕ ਲਾਭ ਉਠਾਉਣ।
