ਸਰਕਾਰੀ ਕਾਲਜ ਮੁਹਾਲੀ ਦੀਆਂ ਰੋਪੜ-ਫਤਹਿਗੜ੍ਹ ਸਾਹਿਬ ਖੇਤਰੀ ਯੁਵਕ ਮੇਲੇ ਵਿੱਚ ਸ਼ਾਨਦਾਰ ਪ੍ਰਾਪਤੀਆਂ

ਐਸ ਏ ਐਸ ਨਗਰ, 14 ਅਕਤੂਬਰ - ਬੀਤੀ 9 ਤੋਂ 12 ਅਕਤੂਬਰ ਨੂੰ ਸਰਕਾਰੀ ਕਾਲਜ ਰੋਪੜ ਵਿਖੇ ਕਰਵਾਏ ਗਏ ਰੋਪੜ-ਫਤਹਿਗੜ੍ਹ ਸਾਹਿਬ ਖੇਤਰੀ ਯੁਵਕ ਅਤੇ ਲੋਕ ਮੇਲੇ ਦੌਰਾਨ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਐਸ ਏ ਐਸ ਨਗਰ, 14 ਅਕਤੂਬਰ - ਬੀਤੀ 9 ਤੋਂ 12 ਅਕਤੂਬਰ ਨੂੰ ਸਰਕਾਰੀ ਕਾਲਜ ਰੋਪੜ ਵਿਖੇ ਕਰਵਾਏ ਗਏ ਰੋਪੜ-ਫਤਹਿਗੜ੍ਹ ਸਾਹਿਬ ਖੇਤਰੀ ਯੁਵਕ ਅਤੇ ਲੋਕ ਮੇਲੇ ਦੌਰਾਨ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਚਾਰ ਦਿਨਾਂ ਦੇ ਇਹਨਾਂ ਮੁਕਾਬਲਿਆਂ ਵਿੱਚ ਕਾਲਜ ਦੀਆਂ ਵੱਖ ਵੱਖ ਟੀਮਾਂ ਨੇ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਉਹਨਾਂ ਦੱਸਿਆ ਕਿ ਕਾਲੇਜ ਦੀਆਂ ਟੀਮਾਂ ਨੇ ਕਾਰਟੂਨਿੰਗ, ਮਿੱਟੀ ਦੇ ਖਿਡੌਣੇ ਵਿਚ ਪਹਿਲਾ ਸਥਾਨ, ਡਰਾਮਾ-ਨਾਗਮੰਡਲ, ਮੌਕੇ ਤੇ ਪੇਂਟਿੰਗ ਦੂਸਰਾ ਸਥਾਨ, ਕਲਾਸੀਕਲ ਵੋਕਲ, ਪਰਾਂਦਾ, ਵੈਸਟਰਨ ਗਿਟਾਰ, ਕਲੇਅ ਮਾਡਲਿੰਗ, ਡਇਬਏਟ, ਲੋਕ ਸਾਜ਼ ਢੋਲ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ। ਇਹਨਾਂ ਮੁਕਾਬਲਿਆਂ ਦੌਰਾਨ ਵਿੱਚ 58 ਸਰਕਾਰੀ ਅਤੇ ਗੈਰਸਰਕਾਰੀ 58 ਕਾਲਜਾਂ ਨੇ ਭਾਗ ਲਿਆ।
ਬੁਲਾਰੇ ਨੇ ਦੱਸਿਆ ਕਿ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਨੇ ਇਹਨਾਂ ਸ਼ਾਨਦਾਰ ਪ੍ਰਾਪਤੀਆਂ ਲਈ ਸਭਿਆਚਾਰਕ ਮਾਮਲਿਆਂ ਦੇ ਇੰਚਾਰਜ ਪ੍ਰੋ. ਗੁਣਜੀਤ ਕੌਰ, ਡਾ. ਜਸਪਾਲ ਸਿੰਘ, ਪ੍ਰੋ. ਪ੍ਰਦੀਪ ਰਤਨ, ਨਾਟਕ ਦੇ ਇੰਚਾਰਜ ਪ੍ਰੋ. ਅਮਰੀਸ਼, ਪ੍ਰੋ. ਗੁਰਪ੍ਰੀਤ ਕੌਰ, ਫਾਈਨ ਆਰਟ ਦੇ ਇੰਚਾਰਜ ਪ੍ਰੋ. ਗਾਇਤਰੀ ਸਿੰਘ, ਗਿੱਧਾ ਟੀਮ ਦੇ ਇੰਚਾਰਜ ਪ੍ਰੋ. ਸਰਬਜੀਤ ਕੌਰ, ਭੰਗੜਾ ਅਤੇ ਮਲਵਈ ਗਿੱਧਾ ਇੰਚਾਰਜ ਡਾ. ਗੁਰਪ੍ਰੀਤ ਸਿੰਘ, ਸੰਮੀ ਇੰਚਾਰਜ ਡਾ. ਕੁਲਵਿੰਦਰ ਕੌਰ, ਸੰਗੀਤ ਗਤੀਵਿਧੀਆਂ ਦੇ ਇੰਚਾਰਜ ਡਾ. ਮਨੋਜ ਕੁਮਾਰ, ਲੋਕ ਕਲਾਵਾਂ ਦੇ ਇੰਚਾਰਜ ਸੁਖਵੀਰ ਕੌਰ, ਸਾਰੀਆਂ ਟੀਮਾਂ ਦੇ ਸਹਿ-ਇੰਚਾਰਜਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਸੀਂ ਪੜ੍ਹਾਈ ਦੇ ਨਾਲ ਨਾਲ ਇਸ ਪ੍ਰਕਾਰ ਦੀਆਂ ਸਭਿਆਚਾਰਕ ਗਤੀਵਿਧੀਆਂ ਨਾਲ ਜੁੜ ਕੇ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਬਣਾ ਸਕਦੇ ਹੋ।