ਪੀਸੀਐਸ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਨ ਵਾਲੀ ਤਰਨਦੀਪ ਕੌਰ ਨੂੰ ਸਨਮਾਨਤ ਕੀਤਾ

ਐਸ.ਏ.ਐਸ ਨਗਰ, 14 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਫੇਜ਼ 10 ਦੀ ਵਸਨੀਕ ਤਰਨਦੀਪ ਕੌਰ ਵੱਲੋਂ ਪੀਸੀਐਸ ਜੁਡੀਸ਼ੀਅਲ ਦਾ ਦੀ ਪ੍ਰੀਖਿਆ ਪਾਸ ਕਰਕੇ ਜੱਜ ਦੇ ਅਹੁਦੇ ਤੇ ਪਹੁੰਚਣ ਉੱਤੇ ਉਹਨਾਂ ਦੇ ਘਰ ਪੁੱਜ ਕੇ ਸਨਮਾਨਿਤ ਕੀਤਾ ਗਿਆ।

ਐਸ.ਏ.ਐਸ ਨਗਰ, 14 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਫੇਜ਼ 10 ਦੀ ਵਸਨੀਕ ਤਰਨਦੀਪ ਕੌਰ ਵੱਲੋਂ ਪੀਸੀਐਸ ਜੁਡੀਸ਼ੀਅਲ ਦਾ ਦੀ ਪ੍ਰੀਖਿਆ ਪਾਸ ਕਰਕੇ ਜੱਜ ਦੇ ਅਹੁਦੇ ਤੇ ਪਹੁੰਚਣ ਉੱਤੇ ਉਹਨਾਂ ਦੇ ਘਰ ਪੁੱਜ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸz. ਸੋਹਾਣਾ ਨੇ ਕਿਹਾ ਕਿ ਅੱਜ ਮੁਹਾਲੀ ਹਲਕੇ ਦੀਆਂ ਧੀਆਂ ਹਰ ਖੇਤਰ ਵਿੱਚ ਬਹੁਤ ਤਰੱਕੀ ਕਰ ਰਹੀਆਂ ਹਨ ਇਸ ਪਿੱਛੇ ਉਹਨਾਂ ਦੇ ਪਰਿਵਾਰ ਦਾ ਵੱਡਾ ਯੋਗਦਾਨ ਹੈ ਇਸ ਲਈ ਸਮੁੱਚਾ ਪਰਿਵਾਰ ਹੀ ਵਧਾਈ ਦਾ ਪਾਤਰ ਹੈ। ਇਸ ਮੌਕੇ ਬੀਬੀ ਪਰਮਜੀਤ ਕੌਰ ਲਾਂਡਰਾ, ਬੀਬੀ ਕੁਲਦੀਪ ਕੌਰ ਕੰਗ, ਕਮਲਜੀਤ ਸਿੰਘ ਰੂਬੀ, ਅਸ਼ਵਨੀ ਸੰਭਾਲਕੀ, ਸਿਮਰਨਜੀਤ ਸਿੰਘ ਢਿੱਲੋਂ, ਨੰਬਰਦਾਰ ਹਰਵਿੰਦਰ ਸਿੰਘ, ਅਮਨ ਪੂਨੀਆਂ ਤੇ ਤਰਨਦੀਪ ਕੌਰ ਦਾ ਭਰਾ ਗਗਨਦੀਪ ਸਿੰਘ ਹਾਜਰ ਸਨ!