ਜਿਲ੍ਹੇ ਦੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਮੈਡਲ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ

ਐਸ ਏ ਐਸ ਨਗਰ, 14 ਅਕਤੂਬਰ - ਸਮਾਜਸੇਵੀ ਸੰਸਥਾ ਯੂਥ ਆਫ ਪੰਜਾਬ ਵਲੋਂ ਮੁਹਾਲੀ ਜਿਲ੍ਹੇ ਦੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਵੱਖ ਵੱਖ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਵਾਲੇ 50 ਦੇ ਕਰੀਬ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸz. ਮਾਲਵਿੰਦਰ ਸਿੰਘ ਕੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ।

ਐਸ ਏ ਐਸ ਨਗਰ, 14 ਅਕਤੂਬਰ - ਸਮਾਜਸੇਵੀ ਸੰਸਥਾ ਯੂਥ ਆਫ ਪੰਜਾਬ ਵਲੋਂ ਮੁਹਾਲੀ ਜਿਲ੍ਹੇ ਦੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਵੱਖ ਵੱਖ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਵਾਲੇ 50 ਦੇ ਕਰੀਬ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸz. ਮਾਲਵਿੰਦਰ ਸਿੰਘ ਕੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ।
ਇਸ ਮੌਕੇ ਸz. ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਅਤੇ ਹੋਰ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਮੁਹਾਲੀ ਜਿਲ੍ਹੇ ਵਾਸਤੇ ਮਾਣ ਦੀ ਗੱਲ ਹੈ ਕਿ ਇੱਥੇ ਵੱਡੀ ਗਿਣਤੀ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਮੈਡਲ ਜਿੱਤੇ ਹਨ। ਉਹਨਾਂ ਕਿਹਾ ਕਿ ਮੁਹਾਲੀ ਵਿੱਚ ਖੇਡਾਂ ਦੇ ਵਿਕਾਸ ਲਈ ਜੋ ਵੀ ਸੁਝਾਅ ਦਿੱਤੇ ਜਾਣਗੇ ਉਹਨਾਂ ਤੇ ਅਮਲ ਕੀਤਾ ਜਾਵੇਗਾ ਤਾਂ ਜੋ ਇੱਥੋਂ ਦੇ ਖਿਡਾਰੀ ਹੋਰ ਬਿਹਤਰ ਪ੍ਰਦਰਸ਼ਨ ਕਰਨ ਦੇ ਸਮਰਥ ਹੋਣ।
ਯੂਥ ਆਫ ਪੰਜਾਬ ਦੇ ਚੇਅਰਮੈਨ ਸz. ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਸੰਸਥਾ ਵਲੋਂ ਜਿਲ੍ਹੇ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ ਜਿਸਦੇ ਤਹਿਤ ਅੱਜ ਪਿੰਡ ਮਟੌਰ ਦੇ ਮੰਦਰ ਹਾਲ ਵਿੱਚ ਇਹ ਸਮਾਗਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਮੌਕੇ ਖਾਸ ਤੌਰ ਤੇ ਕੋਚ ਸz. ਸਵਰਨ ਸਿਘ ਅਤੇ ਮਲਕੀਅਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।
ਇਸਦੇ ਨਾਲ ਹੀ ਕੌਮਾਂਤਰੀ ਪੱਧਰ ਤੇ ਮੈਡਲ ਜੇਤੂ ਅੰਤਰਰਾਸ਼ਟਰੀ ਅੰਗਾਰਾਂ ਬੰਸਲ (ਸਿਲਵਰ) ਏਸ਼ੀਅਨ ਯੂਥ ਪੈਰਾ ਗੇਮਸ, ਸ਼ਰਵਨ ਸਿੰਘ (ਗੋਲਡ) ਏਸ਼ੀਅਨ ਮਾਸਟਰ ਐਥਲੀਟ ਚੈਂਪੀਅਨਸ਼ਿਪ, ਮੇਲੇਸ਼ਿਆ, ਮਲਕੀਤ ਸਿੰਘ (ਗੋਲਡ) ਏਸ਼ੀਅਨ ਮੈਡਲੇਸਟਿਕ, ਰਾਸ਼ਟਰੀ ਪੱਧਰ ਦੇ ਮੈਡਲ ਜੇਤੂ ਨਿਹਾਰੀਕਾ ਵਿਸ਼ਿਸ਼ਟ, ਸਹਿਜਪ੍ਰੀਤ ਕੌਰ (ਗੋਲਡ) ਸ਼ੂਟਿੰਗ, ਗੁਰਮਿੰਦਰ ਸਿੰਘ ਡੇਰੀ (ਸਿਲਵਰ), ਰਾਜ ਰਾਣੀ (ਸਿਲਵਰ), ਓਪਰਾਜ ਸਿੰਘ ਬੈਦਵਾਨ ਅੰਡਰ-11 ਰੋਲ ਬਾਲ ਰਾਸ਼ਟਰੀ, ਅਵਨੀਤ ਕੌਰ ਬੈਦਵਾਨ ਅੰਡਰ-17 ਬੈਡਮਿੰਟਨ, ਪੰਜਾਬ ਪੱਧਰ ਤੇ ਮੈਡਲ ਜਿੱਤਣ ਵਾਲੇ ਸੁਪ੍ਰੀਤ ਕੌਰ (ਗੋਲਡ), ਜਸਲੀਨ ਕੌਰ (ਗੋਲਡ), ਤੇਗਰੂਪ ਕੌਰ (ਸਿਲਵਰ), ਅਦੀਤੀ ਲੋਹਿਆ (ਗੋਲਡ), ਜੋਅ ਬੈਦਵਾਨ (ਗੋਲਡ) ਸ਼ਾਟਪੁੱਟ, ਦਸ਼ਪ੍ਰੀਤ ਕੌਰ (ਬ੍ਰੌਂਨਜ), ਪ੍ਰਭਜੋਤ ਸਿੰਘ (ਬ੍ਰੌਂਨਜ), ਰੀਤੀਸ਼ਵੀਰ ਸਿੰਘ (ਗੋਲਡ), ਲਖਵੀਰ ਸਿੰਘ (ਗੋਲਡ), ਗੁਰਮਨਜੀਤ ਸਿੰਘ (ਸਿਲਵਰ) ਅਤੇ ਚੰਡੀਗੜ੍ਹ ਵਿੱਚ ਮੈਡਲ ਜਿੱਤਣ ਵਾਲੇ ਤਰਨਪ੍ਰੀਤ ਕੌਰ (ਗੋਲਡ), ਗੌਤਮੀ (ਗੋਲਡ), ਅਦਿਤੀ (ਗੋਲਡ), ਸ਼ਾਨਵੀ (ਸਿਲਵਰ), ਵਿਵੇਕ ਬੈਨਰਜੀ (ਗੋਲਡ), ਦਿਵੰਸ਼ (ਸਿਲਵਰ), ਦੈਵਿਕ (ਗੋਲਡ), ਮਾਨਿਕ ਕੁਮਾਰ (ਸਿਲਵਰ), ਤਰੁਣ (ਗੋਲਡ), ਰੋਹਿਤ (ਗੋਲਡ), ਜ਼ੋਰਾਵਰ ਸਿੰਘ (ਗੋਲਡ), ਅਬੀਰਾਜ ਸਿੰਘ (ਗੋਲਡ) ਨੂੰ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਨਗਰ ਨਿਗਮ ਦੇ ਕੌਸਲਰ ਸਰਬਜੀਤ ਸਿੰਘ ਸਮਾਨਾ ਅਤੇ ਗੁਰਪ੍ਰੀਤ ਕੌਰ, ਮੰਦਰ ਦੇ ਪ੍ਰਧਾਨ ਨਰਿੰਦਰ ਵਤਸ, ਮਹਿਲਾ ਮੰਡਲ ਪ੍ਰਧਾਨ ਦਇਆਵੰਤੀ, ਰਣਦੀਪ ਸਿੰਘ ਬੈਦਵਾਨ, ਜਸਪਾਲ ਸਿੰਘ ਬਿੱਲਾ, ਗੁਰਮੇਜ ਸਿੰਘ ਫੌਜੀ, ਗਰਜੀਤ ਸਿੰਘ ਮਾਮਾ ਮਟੌਰ ਵੀ ਹਾਜਿਰ ਸਨ।