
ਪਵਨਪ੍ਰੀਤ ਸਿੰਘ ਮੁੱਗੋਵਾਲ ਨੇ ਜੱਜ ਦੀ ਪ੍ਰੀਖਿਆ ਪਾਸ ਕਰਕੇ ਮਾਹਿਲਪੁਰ ਇਲਾਕੇ ਦਾ ਨਾਮ ਰੌਸ਼ਨ ਕੀਤਾ
ਮਾਹਿਲਪੁਰ ਦੇ ਲਾਗਲੇ ਪਿੰਡ ਮੁੱਗੋਵਾਲ ਦੇ ਪਵਨਪ੍ਰੀਤ ਸਿੰਘ (ਸਪੁੱਤਰ ਨਿਰਮਲ ਸਿੰਘ ਮੁੱਗੋਵਾਲ ਪ੍ਰੈਸ ਰਿਪੋਰਟਰ ਅਤੇ ਸ਼੍ਰੀਮਤੀ ਪਰਮਜੀਤ ਕੌਰ) ਨੇ ਪੰਜਾਬ ਜੁਡੀਸ਼ੀਅਲ ਸਰਵਿਸ ਵੱਲੋਂ ਐਲਾਨੇ ਨਤੀਜੇ ਵਿੱਚ ਜੱਜ ਦੀ ਪ੍ਰੀਖਿਆ ਪਾਸ ਕਰਕੇ ਪਿੰਡ ਮੁੱਗੋਵਾਲ ਇਲਾਕਾ ਮਾਹਿਲਪੁਰ ਅਤੇ ਜਿਲਾ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਹੈl
ਮਾਹਿਲਪੁਰ ਦੇ ਲਾਗਲੇ ਪਿੰਡ ਮੁੱਗੋਵਾਲ ਦੇ ਪਵਨਪ੍ਰੀਤ ਸਿੰਘ (ਸਪੁੱਤਰ ਨਿਰਮਲ ਸਿੰਘ ਮੁੱਗੋਵਾਲ ਪ੍ਰੈਸ ਰਿਪੋਰਟਰ ਅਤੇ ਸ਼੍ਰੀਮਤੀ ਪਰਮਜੀਤ ਕੌਰ) ਨੇ ਪੰਜਾਬ ਜੁਡੀਸ਼ੀਅਲ ਸਰਵਿਸ ਵੱਲੋਂ ਐਲਾਨੇ ਨਤੀਜੇ ਵਿੱਚ ਜੱਜ ਦੀ ਪ੍ਰੀਖਿਆ ਪਾਸ ਕਰਕੇ ਪਿੰਡ ਮੁੱਗੋਵਾਲ ਇਲਾਕਾ ਮਾਹਿਲਪੁਰ ਅਤੇ ਜਿਲਾ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਹੈl ਗੱਲਬਾਤ ਕਰਦਿਆਂ ਪਵਨਪ੍ਰੀਤ ਸਿੰਘ ਮੁੱਗੋਵਾਲ ਨੇ ਦੱਸਿਆ ਕਿ ਉਸ ਨੇ ਪਹਿਲੇ ਹੀ ਯਤਨ ਵਿੱਚ ਇਸ ਕਾਮਯਾਬੀ ਨੂੰ ਪ੍ਰਾਪਤ ਕਰ ਕੀਤਾ ਹੈl ਉਹਨਾਂ ਕਿਹਾ ਕਿ ਉਨਾਂ ਦੀ ਇਸ ਕਾਮਯਾਬੀ ਵਿੱਚ ਉਹਨਾਂ ਦੇ ਮਾਤਾ - ਪਿਤਾ, ਰਿਸ਼ਤੇਦਾਰਾਂ, ਅਧਿਆਪਕਾਂ, ਮਿੱਤਰਾਂ ਸੱਜਣਾ ਅਤੇ ਸ਼ੁਭ ਆਸੀਸਾਂ ਦੇਣ ਵਾਲੇ ਸਤਿਕਾਰਯੋਗ ਸਾਥੀਆਂ ਦਾ ਵਿਸ਼ੇਸ਼ ਯੋਗਦਾਨ ਹੈl ਉਹਨਾਂ ਕਿਹਾ ਕਿ ਹਰ ਵਿਅਕਤੀ ਆਪਣੇ ਦ੍ਰਿੜ ਸੰਕਲਪ, ਮਨ ਦੀ ਇਕਾਗਰਤਾ ਤੇ ਦ੍ਰਿੜ ਹੌਸਲੇ ਨਾਲ ਕਿਸੇ ਵੀ ਮੁਕਾਮ ਤੇ ਪਹੁੰਚ ਸਕਦਾ ਹੈl ਇਸ ਮੌਕੇ ਪਵਨਪ੍ਰੀਤ ਸਿੰਘ ਅਤੇ ਉਨਾਂ ਦੇ ਪਰਿਵਾਰ ਨੂੰ ਸਮਾਜ ਦੇ ਹਰ ਖੇਤਰ ਵਿੱਚ ਵਿਚਰ ਰਹੀਆਂ ਸਨਮਾਨਯੋਗ ਸ਼ਖਸ਼ੀਅਤਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨl ਵਰਨਣਯੋਗ ਹੈ ਕਿ ਪਵਨਪ੍ਰੀਤ ਸਿੰਘ ਸਾਈਬਰ ਲਾਅ ਵਿੱਚ ਵੀ ਪੀਐਚਡੀ ਕਰ ਰਹੇ ਹਨl
