
ਗੜ੍ਹਸ਼ੰਕਰ ਦੇ ਯੂਥ ਅਕਾਲੀ ਆਗੂ ਅਜੇ ਖੇਪੜ ਨੇ ਬੀਬੀ ਸੁਨੀਤਾ ਚੌਧਰੀ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਗੜ੍ਹਸ਼ੰਕਰ 9 ਅਕਤੂਬਰ - ਗੜ੍ਹਸ਼ੰਕਰ ਤੋਂ ਯੂਥ ਅਕਾਲੀ ਆਗੂ ਅਜੇ ਖੇਪੜ ਨੇ ਇਸਤਰੀ ਵਿੰਗ ਦੀ ਪ੍ਰਧਾਨ ਅਤੇ ਬਲਾਚੌਰ ਤੋਂ ਕੋਰ ਕਮੇਟੀ ਮੈਂਬਰ ਬੀਬੀ ਸੁਨੀਤਾ ਚੌਧਰੀ ਦੀ ਇਲਾਜ ਦੌਰਾਨ ਹੋਈ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
ਗੜ੍ਹਸ਼ੰਕਰ 9 ਅਕਤੂਬਰ - ਗੜ੍ਹਸ਼ੰਕਰ ਤੋਂ ਯੂਥ ਅਕਾਲੀ ਆਗੂ ਅਜੇ ਖੇਪੜ ਨੇ ਇਸਤਰੀ ਵਿੰਗ ਦੀ ਪ੍ਰਧਾਨ ਅਤੇ ਬਲਾਚੌਰ ਤੋਂ ਕੋਰ ਕਮੇਟੀ ਮੈਂਬਰ ਬੀਬੀ ਸੁਨੀਤਾ ਚੌਧਰੀ ਦੀ ਇਲਾਜ ਦੌਰਾਨ ਹੋਈ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਬੀਬੀ ਸੁਨੀਤਾ ਚੌਧਰੀ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਜਿਸ ਦੀ ਪੂਰਤੀ ਕਦੇ ਵੀ ਨਹੀਂ ਕੀਤੀ ਜਾ ਸਕਦੀ। ਅਜੇ ਖੇਪੜ ਨੇ ਕਿਹਾ ਕਿ ਚੌਧਰੀ ਪਰਿਵਾਰ ਇਲਾਕੇ ਦੀ ਸੇਵਾ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ।ਉਨ੍ਹਾਂ ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਲੰਮਾ ਸਮਾਂ ਵਿਧਾਇਕ ਰਹੇ ਚੌਧਰੀ ਨੰਦ ਲਾਲ ਦੇ ਜਾਣ ਤੋਂ ਬਾਅਦ ਹੁਣ ਸੁਨੀਤਾ ਚੌਧਰੀ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਗੈਰਹਾਜ਼ਰੀ ਪੂਰੇ ਇਲਾਕੇ ਵਿੱਚ ਮਹਿਸੂਸ ਕੀਤੀ ਜਾਵੇਗੀ।ਬੀਬੀ ਸੁਨੀਤਾ ਚੌਧਰੀ ਇਲਾਕੇ ਚ ਹਰ ਇੱਕ ਦੇ ਦੁੱਖ ਸੁੱਖ ਚ ਸ਼ਰੀਕ ਹੁੰਦੇ ਸਨ।ਇਸ ਲਈ ਇਸ ਤਰਾਂ ਦੇ ਆਗੂਆਂ ਦੇ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਨਾਲ ਪਰਿਵਾਰ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਘਾਟਾ ਪੈਂਦਾ ਹੈ।
