ਸਾਬਕਾ ਵਿਧਾਇਕ ਰਾਮ ਕਿਸ਼ਨ ਕਟਾਰੀਆ ਦੀ ਅੰਤਿਮ ਯਾਤਰਾ ਪਿੰਡ ਗੜ੍ਹੀ ਕਾਨੂੰਗੋ ਤੋਂ ਸ਼ੁਰੂ ਹੋ ਕੇ ਜੱਦੀ ਪਿੰਡ ਪੋਜੇਵਾਲ ਪਹੁੰਚੇਗੀ

ਗੜ੍ਹਸ਼ੰਕਰ - ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਦੇ ਸਹੁਰਾ ਹਲਕਾ ਬਲਾਚੌਰ ਦੀ ਸਿਆਸਤ ਦੇ ਬਾਬਾ ਬੋਹੜ ਦੇ ਰੁਤਬੇ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਸਾਬਕਾ ਵਿਧਾਇਕ ਰਾਮ ਕਿਸ਼ਨ ਕਟਾਰੀਆ ਜੋ ਦਾ ਬੀਤੇ ਦਿਨੀ ਆਈ ਵੀ ਵਾਈ ਹਸਪਤਾਲ ਵਿਖੇ ਸਵਾਸਾਂ ਦੀ ਪੂੰਜੀ ਪੂਰੀ ਕਰ ਗਏ ਸਨ।

ਗੜ੍ਹਸ਼ੰਕਰ  - ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਦੇ ਸਹੁਰਾ ਹਲਕਾ ਬਲਾਚੌਰ ਦੀ ਸਿਆਸਤ ਦੇ ਬਾਬਾ ਬੋਹੜ ਦੇ ਰੁਤਬੇ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਸਾਬਕਾ ਵਿਧਾਇਕ ਰਾਮ ਕਿਸ਼ਨ ਕਟਾਰੀਆ ਜੋ ਦਾ ਬੀਤੇ ਦਿਨੀ ਆਈ ਵੀ ਵਾਈ ਹਸਪਤਾਲ ਵਿਖੇ ਸਵਾਸਾਂ ਦੀ ਪੂੰਜੀ ਪੂਰੀ ਕਰ ਗਏ ਸਨ। ਉਹਨਾਂ ਦੀ ਅੰਤਿਮ ਯਾਤਰਾ ਮੰਗਲਵਾਰ ਸਵੇਰੇ 9 ਵਜੇ ਪਿੰਡ ਗੜ੍ਹੀ ਕਾਨੂੰਗੋ ਤੋਂ ਸ਼ੁਰੂ ਹੋ ਕੇ ਬਲਾਚੌਰ ਚੌਂਕ, ਬੂਲੇਵਾਲ ਮੋੜ, ਥੋਪੀਆ ਮੋੜ, ਭੱਦੀ, ਮਝੋਟ, ਮੰਗੂਪੁਰ, ਮਾਲੇਵਾਲ, ਸਿੰਘਪੁਰ ਤੋਂ ਹੁੰਦੇ ਹੋਏ ਉਹਨਾਂ ਦੇ ਜੱਦੀ ਪਿੰਡ ਪੋਜੇਵਾਲ ਵਿਖੇ ਪਹੁੰਚ ਕੇ 1 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਸਾਬਕਾ ਵਿਧਾਇਕ ਰਾਮ ਕਿਸ਼ਨ ਕਟਾਰੀਆ ਨੂੰ ਪਿੰਡ ਪੋਜੇਵਾਲ ਦੇ ਪਿੱਛੇ ਹੋਏ ਇਲਾਕੇ ਵਿੱਚ ਔਖੇ ਸਮਿਆਂ ਵਿੱਚ ਲਿਆਂਦੀ ਸਿੱਖਿਆ ਕ੍ਰਾਂਤੀ ਦਾ ਮਸੀਹਾ ਵੀ ਆਖਿਆ ਜਾਂਦਾ ਹੈ। ਉਹਨਾਂ ਦੇ ਵਿਧਾਇਕ ਹੋਣ ਵਾਲੇ ਸਮੇਂ ਦੌਰਾਨ ਪੋਜੇਵਾਲ ਨੂੰ ਸਰਕਾਰ ਤੇ ਦਬਾਅ ਬਣਾ ਕੇ ਪਿਛੜੇ ਇਲਾਕੇ ਵਿੱਚ ਸਰਕਾਰੀ ਕਾਲਜ ਤੇ ਜਵਾਹਰ ਨਵੋਦਿਆ ਵਿਦਿਆਲਿਆ ਬਣਾ ਕੇ ਦਿੱਤੇ। ਉਹਨਾਂ ਆਪਣੇ ਕਾਰਜਕਾਲ ਦੌਰਾਨ ਬਲਾਚੌਰ ਨੂੰ ਸਬ ਤਹਿਸੀਲ ਤੋ ਦਰਜਾ ਵਧਾ ਕੇ ਪੂਰੀ ਤਹਿਸੀਲ ਬਣਾਉਣ ਵਿੱਚ ਵੀ ਵੱਡਾ ਰੋਲ ਅਦਾ ਕੀਤਾ। ਉਹਨਾ ਨੇ ਵਿਧਾਇਕੀ ਦੇ ਸਮੇਂ ਅਣਗਿਣਤ ਅਜਿਹੇ ਸਿਰਕੱਢ ਕੰਮ ਕੀਤੇ ਜੋ ਉਂਗਲਾ ਤੇ ਗਿਣੇ ਜਾ ਸਕਦੇ ਹਨ। ਉਹਨਾਂ ਦੇ ਜਾਣ ਨਾਲ ਬਲਾਚੌਰ ਹਲਕਾ ਇਕ ਸੂਝਵਾਨ ਨੇਤਾ ਤੋਂ ਵਿਹੂਣਾ ਹੋ ਗਿਆ ਹੈ। ਉਹਨਾਂ ਦੇ ਪਿਆਰ ਸਦਕੇ ਲੋਕ ਆਪ ਮੁਹਾਰੇ ਹੀ ਇਸ ਸ਼ੋਕ ਯਾਤਰਾ ਕਰਵਾਉਣਾ ਚਾਹੁੰਦੇ ਹਨ। ਇਸ ਦਾ ਆਯੋਜਨ ਆਮ ਲੋਕਾਂ ਵਲੋਂ ਹੀ ਕੀਤਾ ਜਾ ਰਿਹਾ ਹੈ। ਰਾਮ ਕਿਸ਼ਨ ਕਟਾਰੀਆ ਦੀ ਰਾਜਨੀਤਕ ਵਿਰਾਸਤ ਨੂੰ ਉਹਨਾਂ ਦੀ ਬਹੂ ਹਲਕਾ ਬਲਾਚੌਰ ਤੋਂ ਮੌਜੂਦਾ ਆਮ ਆਦਮੀ ਪਾਰਟੀ ਦੀ ਵਿਧਾਇਕ ਸੰਤੋਸ਼ ਕਟਾਰੀਆ ਬਾਖੂਬੀ ਅੱਗੇ ਵਧਾ ਰਹੇ ਹਨ।